Home Education ਪੰਜਾਬ ਪੱਧਰੀ ‘ਕਰੀਅਰ ਖੇਡਾਂ’ਘੱਲ ਕਲਾਂ,ਮੋਗਾ-ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਅਕੈਡਮੀਂ ਦੀ ਨਿਵੇਕਲੀ...

ਪੰਜਾਬ ਪੱਧਰੀ ‘ਕਰੀਅਰ ਖੇਡਾਂ’ਘੱਲ ਕਲਾਂ,ਮੋਗਾ-ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਅਕੈਡਮੀਂ ਦੀ ਨਿਵੇਕਲੀ ਪਹਿਲ

79
0

ਮੋਗਾ, 27 ਅਪ੍ਰੈਲ ( ਅਸ਼ਵਨੀ)-ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਟੇਡੀਅਮ ,ਘੱਲ ਕਲਾਂ ਮੋਗਾ ਵਿਖੇ ਸਮੂਹ ਪ੍ਰਬੰਧਕ ਕਰੀਅਰ ਖੇਡਾਂ ,ਖਿਡਾਰੀਆਂ ਅਤੇ ਜਬਰਜੰਗ ਸਿੰਘ ਬਰਾੜ,ਗੁਰਨਾਮ ਸਿੰਘ ਸਾਬਕਾ ਸਰਪੰਚ,ਹਰਬੰਸ ਸਿੰਘ,ਅਜੀਤ ਸਿੰਘ,ਬਲਦੇਵ ਸਿੰਘ,ਬੇਅੰਤ ਸਿੰਘ,ਗੁਰਦੀਪ ਸਿੰਘ ਕੋਚ,ਹਰਬੰਸ ਸਿੰਘ,ਮਾਸਟਰ ਪਰਮਜੀਤ ਸਿੰਘ,ਕੋਚ ਗੁਰਦੀਪ ਸਿੰਘ,ਮਹਿੰਦਰ ਸਿੰਘ,ਗੁਰਤੇਜ ਸਿੰਘ,ਲਖਵਿੰਦਰ ਸਿੰਘ ਪੈਂਟੂ,ਸੁੱਖਾ ਅਤੇ ਗਰਾਉਂਡ ਵਿੱਚ ਮੌਜੂਦ ਹੋਰ ਪਤਿਵੰਤੇ ਤੇ ਖਿਡਾਰੀਆਂ ਨਾਲ ਮਿਲ ਕੇ ਲਗਾਤਾਰ ਪੰਜਵੇਂ ਸਾਲ ‘ਸ਼੍ਰੀ ਗੁਰੂੁ ਨਾਨਕ ਦੇਵ ਜੀ ਦੇ 554 ਸਾਲਾ ਜਨਮ ਦਿਵਸ’ ਨੂੰ ਸਮਰਪਿਤ, ਪੰਜਾਬ ਦੇ ਨੌਜੁਆਨ ਬੱਚਿਆਂ ਲਈ ਇੱਕ ਨਵੇਕਲੀਆਂ ਤੇ ਲੜੀਬੱਧ ਖੇਡਾਂ ਦਾ ਉਪਰਾਲਾ ਕੀਤਾ ਗਿਆ ਹੈ।ਇਸ ਸੰਬੰਧੀ ਸ਼ੁਰੂਆਤ ਮੋਗਾ ਜਿਲ੍ਹੇ ਦੇ ਪਿੰਡ ਘੱਲ ਕਲਾਂ ਤੋਂ ਪੰਜਾਬ ਪੱਧਰੀ‘ਕਰੀਅਰ ਖੇਡਾਂ’ ਨਾਲ ਕੀਤੀ ਗਈ ਹੈ।ਇਸ ਦੇ ਨਾਲ ਹੀ ਸਾਰੇ ਜਿਿਲ੍ਹਆਂ ਦੇ ਖੇਡ ਪ੍ਰੇਮੀ-ਪ੍ਰਬੰਧਕਾਂ ਨੂੰ ਵੀ ਪੰਜਾਬ ਪੱਧਰੀ ਮੁਕਾਬਲਿਆਂ ਵਿੱਚ ਸਹਿਯੋਗ ਦੇਣ ਦਾ ਸੱਦਾ ਦਿੱਤਾ ਜਾਂਦਾ ਹੈ।ਇਸ ਸਾਲ ਕਰੀਅਰ ਖੇਡਾਂ ਨੂੰ ਪਿੰਡ ਘੱਲ ਕਲਾਂ ਤੋਂ ਸ.ਜਗਜੀਤ ਸਿੰਘ ਭੂਲੇਕਾ, ਯੂ.ਐਸ.ਏ. ਨੇ ਸਪਾਂਸਰ ਕੀਤਾ ਹੈ।
ਪੰਜਾਬ ਸਰਕਾਰ ਦੇ ਰੁਜ਼ਗਾਰ ਮੇਲਿਆਂ ਵਾਂਗ ਕਰੀਅਰ ਖੇਡਾਂ ਦਾ ਮਕਸਦ ਪੰਜਾਬ ਦੀ ਨੌਜੁਆਨ ਪੀੜ੍ਹੀ ਖਾਸ ਕਰਕੇ 16 ਤੋਂ 25 ਸਾਲਾ ਵਰਗ (01-01-1998 ਤੋਂ 01-01- 2007 ਤੱਕ) ਨੂੰ ਖੇਡਾਂ ਰਾਹੀਂ ਸਰਕਾਰੀ ਨੌਕਰੀਆਂ ਹਾਸਿਲ ਕਰਨ ਵਿੱਚ ਮੱਦਦ ਕਰਨਾ ਹੈ।ਨਸ਼ਿਆਂ ਤੋਂ ਦੂਰ ਰਹਿ ਕੇ ਉਹਨਾਂ ਦਾ ਧਿਆਨ ਖੇਡਾਂ ਅਤੇ ਆਪਣੇ ਕਰੀਅਰ ਵੱਲ ਲਗਾਉਣਾ ਹੈ।ਇਸ ਲੜੀ ਤਹਿਤ ਸਭ ਤੋਂ ਪਹਿਲਾਂ ਪੁਲਿਸ ਅਤੇ ਫੌਜ਼ ਦੀ ਭਰਤੀ ਲਈ ਨਿਰਧਾਰਿਤ ਮਾਪਦੰਡਾਂ ਅਨੁਸਾਰ ਜਿਲ੍ਹੇ ਦੇ ਸਮੂਹ ਯੋਗ ਨੌਜੁਆਨ ਲੜਕੇ-ਲੜਕੀਆਂ ਨੂੰ ਮਿਤੀ 28-04-2023 ਦਿਨ ਸ਼ੱੁਕਰਵਾਰ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਟੇਡੀਅਮ,ਪਿੰਡ ਘੱਲ ਕਲਾਂ,ਜਿਲ੍ਹਾ ਮੋਗਾ ਵਿਖੇ ਹੋਣ ਵਾਲੀਆਂ ਕਰੀਅਰ ਖੇਡਾਂ ਵਿੱਚ ਭਾਗ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।ਰਜਿਸਟ੍ਰੇਸ਼ਨ ਸਵੇਰੇ 9 ਵਜੇ ਹੋਵੇਗੀ।ਕੋਈ ਐਂਟਰੀ ਫੀਸ ਨਹੀਂ ਹੈ,ਨਾ ਹੀ ਕੋਈ ਕਿਰਾਇਆ ਦਿੱਤਾ ਜਾਵੇਗਾ।
ਇਨ੍ਹਾਂ ਖੇਡਾਂ ਤਹਿਤ ਲੜਕਿਆਂ ਦੀ 1600 ਮੀਟਰ ਰੇਸ,ਲੜਕੀਆਂ ਦੀ 800 ਮੀਟਰ ਰੇਸ, ਲੌਗ ਜੰਪ ਅਤੇ ਹਾਈ ਜੰਪ ਤੋਂ ਇਲਾਵਾ ਲੰਬੀ ਰੇਸ ਲੜਕੇ 5000 ਮੀਟਰ ਅਤੇ ਲੜਕੀਆਂ 1600 ਮੀਟਰ ਦੇ ਮੁਕਾਬਲੇ ਕਰਵਾਏ ਜਾਣਗੇ ਜੋ ਕਿ ਸੈਂਟਰ ਪੁਲਿਸ ਦੀ ਭਰਤੀ ਲਈ ਵਿਸ਼ੇਸ਼ ਉੱਦਮ ਹੈ।ਹਰੇਕ ਖਿਡਾਰੀ ਤਿੰਨੋਂ ਮੁਕਾਬਲਿਆਂ ਵਿੱਚ ਭਾਗ ਲੈ ਸਕੇਗਾ ਪ੍ਰੰਤੂ ਇੱਕੋ ਇਨਾਮ ਦਾ ਹੱਕਦਾਰ ਹੋਵੇਗਾ।ਇਸ ਵਿੱਚ ਕੇਵਲ ਕੁਆਰੇ ਤੇ ਤੰਦਰੁਸਤ ਨਿਗ੍ਹਾ ਵਾਲੇ ਖਿਡਾਰੀ ਹੀ ਭਾਗ ਲੈਣਗੇ।ਖਿਡਾਰੀ ਦਾ ਕੱਦ ਪੂਰਾ ਹੋਵੇ ਤੇ ਕਿਤੇ ਵੀ ਟੈਟੂ ਨਾ ਬਣਿਆ ਹੋਵੇ।ਹਰੇਕ ਖਿਡਾਰੀ ਲਈ ਆਪਣੀ ਉਮਰ ਦੇ ਸਬੂਤ ਵਜੋਂ ਆਪਣਾ ਜਨਮ ਸਰਟੀਫਿਕੇਟ ਤੇ ਆਧਾਰ ਕਾਰਡ ਦੋਨੋਂ ਅਸਲ ਤੇ ਫੋਟੋ ਸਟੇਟ ਨਾਲ ਲੈ ਕੇ ਆਉਣੇ ਜਰੂਰੀ ਹਨ।ਹਰੇਕ ਮੁਕਾਬਲੇ ਦੇ ਪਹਿਲੇ ਤਿੰਨ ਜੇਤੂ ਖਿਡਾਰੀਆਂ ਨੂੰ ਜਿੱਥੇ ਟਰੈਕ ਸੂਟ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ,ਉੱਥੇ ਪੁਲਿਸ ਅਤੇ ਫੌਜ਼ ਦੇ ਲਿਖਤੀ ਪੇਪਰਾਂ ਦੀ ਤਿਆਰੀ ‘ਕਰੀਅਰ ਵਿੰਗ’ ਵੱਲੋਂ ਆਨਲਾਇਨ ਘਰ ਬੈਠੇ ਹੀ ਫਰੀ ਮੁਹੱਈਆ ਕੀਤੀ ਜਾਵੇਗੀ।ਹੁਣ ਖਿਡਾਰੀ ਆਪਣੀ ਮਾਤ ਭਾਸ਼ਾ ਪੰਜਾਬੀ ਵਿੱਚ ਵੀ ਪੇਪਰ ਦੇ ਸਕਣਗੇ। ਇਸ ਵਾਰ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਫੌਜ ਦੇ ਰਿਟਾ.ਬ੍ਰਿਗੇਡੀਅਰ ਜੀ.ਜੇ.ਸਿੰਘ ਜੀ ਉਚੇਚੇ ਤੌਰ ਤੇ ਪਹੁੰਚ ਰਹੇ ਹਨ।

LEAVE A REPLY

Please enter your comment!
Please enter your name here