Home crime ਅਗਨੀਪਥ’ ਦੇ ਵਿਰੋਧ ‘ਚ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਨੌਜਵਾਨਾਂ ਨੇ ਭੰਨੇ ਦਫ਼ਤਰਾਂ...

ਅਗਨੀਪਥ’ ਦੇ ਵਿਰੋਧ ‘ਚ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਨੌਜਵਾਨਾਂ ਨੇ ਭੰਨੇ ਦਫ਼ਤਰਾਂ ਦੇ ਸ਼ੀਸ਼ੇ,ਸ਼ਾਨ-ਏ-ਪੰਜਾਬ ਸਮੇਤ 17 ਟਰੇਨਾਂ ਰੱਦ

57
0


ਲੁਧਿਆਣਾ, 18 ਜੂਨ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-:ਅਗਨੀਪਥ ਭਰਤੀ ਯੋਜਨਾ ਦੇ ਖਿਲਾਫ ਨੌਜਵਾਨਾਂ ਦਾ ਵਿਰੋਧ ਜਾਰੀ ਹੈ। ਸ਼ਨੀਵਾਰ ਨੂੰ ਪੰਜਾਬ ਦੇ ਕਈ ਜ਼ਿਲਿਆਂ ‘ਚ ਨੌਜਵਾਨ ਸੜਕਾਂ ‘ਤੇ ਉਤਰ ਆਏ। ਜਲੰਧਰ ‘ਚ ਪੀਏਪੀ ਦੀ ਚੈਕਿੰਗ ਦੌਰਾਨ ਨੌਜਵਾਨਾਂ ਨੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਹੰਗਾਮਾ ਕੀਤਾ। ਪਿਛਲੇ ਇੱਕ ਸਾਲ ਤੋਂ ਰੇਲਵੇ ਵਿੱਚ ਭਰਤੀ ਦੀ ਉਡੀਕ ਕਰ ਰਹੇ ਨੌਜਵਾਨਾਂ ਦਾ ਗੁੱਸਾ ਰੇਲਵੇ ਸਟੇਸ਼ਨ ’ਤੇ ਦੇਖਣ ਨੂੰ ਮਿਲਿਆ। ਵਿਰੋਧ ਤੋਂ ਬਾਅਦ ਉੱਤਰੀ ਰੇਲਵੇ ਨੇ 17 ਟਰੇਨਾਂ ਰੱਦ ਕਰ ਦਿੱਤੀਆਂ ਹਨ।ਪ੍ਰਦਰਸ਼ਨਕਾਰੀ ਨੌਜਵਾਨ ਪਿਛਲੇ ਇੱਕ ਸਾਲ ਤੋਂ ਫੌਜ ਵਿੱਚ ਭਰਤੀ ਦੀ ਉਡੀਕ ਕਰ ਰਹੇ ਸਨ। ਪਰ ਅਗਨੀਪੱਥ ਸਕੀਮ ਦੇ ਆਉਣ ਤੋਂ ਬਾਅਦ ਉਨ੍ਹਾਂ ਦਾ ਗੁੱਸਾ ਵਧ ਗਿਆ ਅਤੇ 10 ਵਜੇ ਨੌਜਵਾਨ ਭਾਰਤ ਨਗਰ ਚੌਕ ਵਿੱਚ ਇਕੱਠੇ ਹੋ ਗਏ। ਇਸ ਤੋਂ ਬਾਅਦ ਉਹ ਮਾਰਚ ਦੇ ਰੂਪ ਵਿੱਚ ਇੱਕ ਜਥੇ ਬਣਾ ਕੇ ਜਗਰਾਉਂ ਪੁਲ ਰਾਹੀਂ ਰੇਲਵੇ ਸਟੇਸ਼ਨ ਪੁੱਜੇ।ਇਸ ਤੋਂ ਪਹਿਲਾਂ ਜਗਰਾਉਂ ਪੁਲ ’ਤੇ ਪੁਲਿਸ ਦੀ ਪਾਇਲਟ ਗੱਡੀ ਦੀ ਵੀ ਭੰਨਤੋੜ ਕੀਤੀ ਗਈ ਅਤੇ ਰੇਲਵੇ ਸਟੇਸ਼ਨ ’ਤੇ ਪੁੱਜ ਕੇ ਪਲੇਟਫਾਰਮ ਨੰਬਰ ਇਕ ਦੇ ਵੱਖ-ਵੱਖ ਦਫ਼ਤਰਾਂ ਦੇ ਸ਼ੀਸ਼ੇ ਤੋੜ ਦਿੱਤੇ।ਇਸ ਦੇ ਨਾਲ ਹੀ ਟ੍ਰੈਕ ‘ਚ ਰੁਕਾਵਟ ਪਾਉਣ ਲਈ ਟ੍ਰੈਕ ‘ਤੇ ਪੱਥਰ ਸੁੱਟੇ ਗਏ ਅਤੇ ਦੁਖ ਨਿਵਾਰਨ ਸਾਹਿਬ ਗੁਰਦੁਆਰੇ ਵੱਲ ਟ੍ਰੈਕ ‘ਤੇ ਚੱਲਦੇ ਹੋਏ ਫਰਾਰ ਹੋ ਗਏ।ਇਸ ਦੌਰਾਨ ਰੇਲਵੇ ਮੁਲਾਜ਼ਮ ਰਣਜੀਤ ਕੌਰ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।ਰੇਲਵੇ ਸੰਪਤੀ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਇੱਕ ਰੇਲਵੇ ਇੰਜਣ ਦੀ ਵੀ ਭੰਨਤੋੜ ਕੀਤੀ ਗਈ।ਪੁਲਿਸ ਨੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਨੇੜੇ ਕੁਝ ਸ਼ਰਾਰਤੀ ਅਨਸਰਾਂ ਨੂੰ ਕਾਬੂ ਵੀ ਕੀਤਾ ਹੈ ਜਿਨ੍ਹਾਂ ਨੂੰ ਵੱਖ-ਵੱਖ ਥਾਣਿਆਂ ‘ਚ ਲਿਜਾਇਆ ਗਿਆ ਹੈ ਅਤੇ ਪੁੱਛਗਿੱਛ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here