Home Political ਰੰਗਲੇ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਯੁਵਕ ਸੇਵਾਵਾਂ ਪੰਜਾਬ...

ਰੰਗਲੇ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਯੁਵਕ ਸੇਵਾਵਾਂ ਪੰਜਾਬ : ਕੁਲਦੀਪ ਸਿੰਘ ਧਾਲੀਵਾਲ

46
0


ਅੰਮ੍ਰਿਤਸਰ, 26 ਨਵੰਬਰ,(ਲਿਕੇਸ਼ ਸ਼ਰਮਾ – ਅਸ਼ਵਨੀ) : ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ 4 ਰੋਜਾਂ ਅੰਤਰ ਵਰਸਿਟੀ ਯੁਵਕ ਮੇਲੇ ਦੇ ਪਹਿਲੇ ਦਿਨ ਦਸ਼ਮੇਸ਼ ਆਡੀਟੋਰੀਅਮ ਦੀ ਮੁੱਖ ਸਟੇਜ ਉੱਤੇ ਭੰਗੜਾ, ਰਵਾਇਤੀ ਪਹਿਰਾਵਾ, ਮਾਈਮ, ਸਕਿੱਟ ਦੇ ਮੁਕਾਬਲਿਆਂ ਨੇ ਖੂਬ ਰੰਗ ਬੰਨਿਆ। ਗੋਲਡਨ ਜੁਬਲੀ ਕੰਨਵੈਨਸ਼ਨ ਸੈਂਟਰ ਵਿਖੇ ਭੰਡ, ਮਾਈਮ, ਸਮੂਹ ਸ਼ਬਦ ਗਾਈਨ, ਕਲਾਸੀਕਲ ਵੋਕਲ ਸੋਲੋ ਅਤੇ ਸਮੂਹ ਗੀਤ ਦੇ ਮੁਕਾਬਲੇ ਕਰਵਾਏ ਗਏ। ਸਟੇਜ 3 ਕਾਨਫਰੰਸ ਹਾਲ ਵਿੱਚ ਵਿਰਾਸਤੀ ਕੁਇਜ਼ ਕਰਵਾਈ ਗਈ ਅਤੇ ਆਰਕੀਟੈਕਟਰ ਵਿਭਾਗ ਵਿਖੇ ਵਿਰਾਸਤੀ ਲੋਕ ਕਲਾਵਾਂ ਦੇ ਮੁਕਾਬਲੇ ਜਿਨ੍ਹਾਂ ਵਿੱਚ ਕਢਾਈ, ਪੱਖੀ ਬੁਨਣਾ, ਨਾਲਾ ਬੁਨਣਾ, ਗੁੱਡੀਆਂ ਪਟੋਲੇ ਬਨਾਉਣਾ, ਛਿੱਕੂ ਬਨਾਉਣਾ, ਪਰਾਂਦਾ ਬਨਾਉਣਾ, ਕਰੋਸ਼ੀਆ, ਪੀੜ੍ਹੀ ਬੁਨਣਾ, ਈਨੂੰ/ਬਿੰਨੂ ਬਨਾਉਣਾ, ਮਿੱਟੀ ਦੇ ਖਿਡੌਣੇ ਬਨਾਉਣਾ, ਰੱਸਾ ਵੱਟਣਾ, ਟੋਕਰੀ ਬਨਾਉਣਾ, ਕਰਵਾਏ ਗਏ।16 ਵੱਖ-ਵੱਖ ਯੂਨਵਰਸਿਟੀਆਂ ਤੋਂ ਪਹੁੰਚੇ 2700 ਤੋਂ ਉੱਪਰ ਪ੍ਰਤੀਭਾਗੀਆਂ ਨੇ 4 ਰੋਜਾਂ ਯੁਵਕ ਮੇਲੇ ਦੌਰਾਨ ਆਪਣੇ ਫਨ ਦਾ ਮੁਜਾਹਰਾ ਕਰਨਗੇ। ਇਸ ਯੁਵਕ ਮੇਲੇ ਦਾ ਆਗਾਜ਼ ਮੁੱਖ ਮਹਿਨਾਨ ਵੱਜੋਂ ਪਹੁੰਚੇ ਕੈਬਨਿਟ ਮੰਤਰੀ ਐਨ.ਆਰ.ਆਈ. ਮਾਮੇਲ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੀਤਾ ਗਿਆ।ਇਸ ਮੌਕੇ ਤੇ ਉਨ੍ਹਾਂ ਨਾਲ ਡਾ. ਜੀਵਨਜੋਤ ਕੌਰ, ਐਮ.ਐਲ.ਏ., ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ, ਡੀਨ ਵਿਦਿਆਰਥੀ ਭਲਾਈ, ਡਾ. ਅਮਨਦੀਪ ਸਿੰਘ, ਇੰਚਾਰਜ, ਯੁਵਕ ਭਲਾਈ ਵਿਭਾਗ, ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਸਮੂਹ ਸਹਾਇਕ ਡਾਇਰੈਕਟਰ ਹਾਜ਼ਰ ਸਨ। ਰਵਾਇਤ ਅਨੁਸਾਰ ਸਮਾਂ ਰੋਸ਼ਨ ਕਰਨ ਉਪਰੰਤ ਆਪਣੇ ਵਿਚਾਰ ਪੇਸ਼ ਕਰਦੇ ਹੋਏ ਮੁੱਖ ਮਹਿਮਾਨ ਜੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਤ ਸਿੰਘ ਮਾਨ ਜੀ ਦੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਯੁਵਕ ਸੇਵਾਵਾਂ, ਵਿਭਾਗ ਸਹੀ ਮਾਅਨੇ ਵਿੱਚ ਸਾਕਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਯੁਵਕ ਮੇਲੇ ਯੁਵਕਾਂ ਨੂੰ ਬਹੁਤ ਵੱਡਾ ਮੰਚ ਪ੍ਰਦਾਨ ਕਰਦੇ ਹਨ। ਅਜਿਹੇ ਮੰਚਾਂ ਤੋਂ ਬਹੁਤ ਵੱਡੇ-ਵੱਡੇ ਕਲਾਕਾਰ ਨਿਕਲਕੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਕਲਾਵਾਂ ਰਾਹੀਂ ਅਸੀਂ ਆਪਣੇ ਵਿਰਸੇ ਨਾਲ ਜੁੜਦੇ ਹਾਂ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਜੀ ਵੱਲੋਂ ਡਾ.ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਸਰਵੋਤਮ ਕਲਾਕਾਰ ਵਿਦਿਆਰਥੀ ਇਸ ਮੇਲੇ ਵਿੱਚ ਸ਼ਿਰਕਤ ਕਰਨ ਹਿੱਤ ਗੁਰੂ ਨਾਨਕ ਦੇਵ ਯੂਨੀਵਿਰਸਿਟੀ ਪੁੱਜੇ ਹਨ। ਵੱਖ-ਵੱਖ ਕਲਾ ਵੰਨਗੀਆਂ ਵਿੱਚ ਇਨ੍ਹਾਂ ਨੋਜਵਾਨਾਂ ਦੇ ਹੁਨਰ ਨੂੰ ਵੇਖ ਕੇ ਜਿੱਥੇ ਖੁਸ਼ੀ ਹੁੰਦੀ ਹੈ ਉੱਥੇ ਕਲਾ ਪੱਖੋਂ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਆਸ ਵੀ ਬੱਝਦੀ ਹੈ। ਉਨ੍ਹਾਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਸ਼ਾਨਾਮੱਤੀ ਇਤਿਹਾਸ ਤੋਂ ਵੀ ਜਾਣੂ ਕਰਵਾਇਆ।

LEAVE A REPLY

Please enter your comment!
Please enter your name here