ਲੁਧਿਆਣਾ :-22 ਨਵੰਬਰ( ਬੌਬੀ ਸਹਿਜਲ ) *ਪੰਜਾਬ ਸੁਬਾਰਡੀਨੇਟ ਸਰਵਸਿਜ਼ ਫ਼ੈਡਰੇਸ਼ਨ 1680 ਸੈਕਟਰ 22-ਬੀ,ਚੰਡੀਗਡ਼੍ਹ ਵੱਲੋਂ ਪਿਛਲੇ ਕਈ ਸਾਲਾਂ ਤੋਂ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਆਸ਼ਾ ਵਰਕਰਾਂ , ਆਸ਼ਾ ਫੈਸੀਲੇਟਰਾਂ , ਮਿਡ ਡੇ ਮੀਲ ਵਰਕਰਾਂ , ਆਂਗਣਵਾੜੀ ਵਰਕਰਾਂ , ਹੈਲਪਰਾਂ , ਵੱਖ-ਵੱਖ ਵਿਭਾਗਾਂ ਤੇ ਬੋਰਡਾਂ,ਕਾਰਪੋਰੇਸ਼ਨਾਂ ਵਿੱਚ ਕੰਪਨੀਆਂ ਵੱਲੋਂ ਭਰਤੀ ਕੀਤੇ ਗਏ ਆਊਟਸੋਰਸਿੰਗ ਮੁਲਾਜ਼ਮਾਂ ਦੀ ਕੀਤੀ ਜਾ ਰਹੀ ਆਰਥਿਕ ਲੁੱਟ ਬੰਦ ਕਰਵਾਉਣ ਅਤੇ ਪੁਰਾਣੀ ਪੈਨਸ਼ਨ ਸਕੀਮ ਦਾ ਹੂਬਹੂ ਨੋਟੀਫਿਕੇਸ਼ਨ ਜਾਰੀ ਕਰਵਾਉਣ ਸਮੇਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਨੂੰ ਲੈ ਕੇ 25 ਨਵੰਬਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣਗੇ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦਿੱਤੇ ਜਾਣਗੇ* *ਮੁੱਖ ਮੰਗਾਂ ਹਰ ਤਰ੍ਹਾਂ ਦੇ ਕੱਚੇ,ਠੇਕਾ,ਆਊਟ ਸੋਰਸ਼ ਮੁਲਾਜ਼ਮਾਂ ਨੂੰ ਪੱਕਾ ਕਰਨਾ,ਆਸਾ ਵਰਕਰ,ਆਸਾ ਫੈਂਸਲੀਟੇਟਰ,ਮਿੱਡ ਡੇ ਮੀਲ ਵਰਕਰਾਂ,ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਸਮੇਤ ਸਮੂਹ ਸਕੀਮ ਵਰਕਰਾਂ ਨੂੰ ਮੁਲਾਜ਼ਮ ਮੰਨ ਕੇ ਘੱਟੋ-ਘੱਟ 26 ਹਜ਼ਾਰ ਰੁਪਏ ਤਨਖਾਹ ਦੇਣਾ,ਪੁਰਾਣੀ ਪੈਨਸ਼ਨ ਸਕੀਮ ਹੂਬਹੂ ਲਾਗੂ ਕਰਨਾ,ਪੇਂਡੂ ਅਤੇ ਬਾਰਡਰ ਭੱਤੇ ਸਮੇਤ 37 ਭੱਤੇ ਬਹਾਲ ਕਰਨਾ,ਡੀਏ ਦਾ ਬਕਾਇਆ ਅਤੇ 4%ਡੀ ਏ ਦੀ ਕਿਸਤ ਜੁਲਾਈ 22 ਤੋਂ ਦੇਣਾ,ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਲਾਗੂ ਕਰਨਾ,200/ਰੁਪੈ ਜੰਜ਼ੀਆ ਟੈਕਸ਼ ਬੰਦ ਕਰਨਾ,ਵਰਦੀਆਂ ਦੇ ਰੇਟਾਂ ਵਿੱਚ ਵਾਧਾ ਕਰਨਾ,ਖਤਮ ਕੀਤੀਆਂ ਅਸਾਮੀਆਂ ਬਹਾਲ ਕਰਕੇ ਰੈਗੂਲਰ ਭਰਤੀ ਕਰਨਾ,ਖੇਡ ਵਿਭਾਗ ਪੰਜਾਬ ਦਾ ਮੁੱਖ ਦਫ਼ਤਰ ਸਰਕਾਰੀ ਬਿਲਡਿੰਗ ਸੈਕਟਰ-42 ਚੰਡੀਗੜ੍ਹ ਵਿਖੇ ਤਬਦੀਲ ਕਰਨਾ,ਚੰਡੀਗੜੁ ਸਰਕਾਰੀ ਮਕਾਨਾਂ ਵਿੱਚ ਰਹਿ ਰਹੇ ਪੰਜਾਬ ਦੇ ਮੁਲਾਜ਼ਮਾਂ ਤੋਂ ਲਾਇਸੈਂਸ ਫੀਸ 5%ਦੀ ਕਟੌਤੀ ਬੰਦ ਕਰਨਾ,ਤਨਖਾਹ ਸਕੇਲਾਂ ਦੀਆਂ ਤਰੁੱਟੀਆਂ ਦੂਰ ਕਰਨਾ,ਐਮ ਸੇਵਾ ਐਪ ਰਾਹੀਂ ਫੀਲਡ ਸਟਾਫ ਅਤੇ ਗਰੁੱਪ-ਡੀ ਮੁਲਾਜ਼ਮਾਂ ਨੂੰ ਛੋਟ ਦੇਣਾ,ਸਿਹਤ ਵਿਭਾਗ ਚ ਫੈਡਰੇਸ਼ਨ ਆਗੂਆਂ ਦੀਆਂ ਦੂਰ-ਦੁਰਾਡੇ ਕੀਤੀਆਂ ਬਦਲੀਆਂ ਰੱਦ ਕਰਨਾ,ਛਾਂਟੀ ਕੀਤੇ ਆਊਟ ਸੋਰਸ਼ ਮੁਲਾਜ਼ਮ ਬਹਾਲ ਕਰਨਾ ਸਮੇਤ ਆਦਿ ਮੰਗਾਂ ਸਾਮਲ ਹਨ।*ਇਹ ਐਲਾਨ ਅੱਜ ਇੱਥੇ ਫੈਡਰੇਸ਼ਨ ਦੇ ਸੂਬਾਈ ਸਰਪ੍ਰਸਤ ਚਰਨ ਸਿੰਘ ਸਰਾਭਾ ,ਚੇਅਰਮੈਨ ਰਣਬੀਰ ਢਿੱਲੋਂ,ਐਕ:ਚੇਅਰਮੈਨ ਦਰਸ਼ਨ ਸਿੰਘ ਲੁਬਾਣਾ,ਪ੍ਰਧਾਨ ਰਣਜੀਤ ਸਿੰਘ ਰਾਣਵਾਂ,ਮੁੱਖ ਜੱਥੇਬੰਦਕ ਸਕੱਤਰ ਜਗਦੀਸ਼ ਸਿੰਘ ਚਾਹਲ,ਸੀਨੀ: ਮੀਤ ਪ੍ਰਧਾਨ ਗੁਰਮੇਲ ਸਿੰਘ ਮੈਲਡੇ,ਗੁਰਪ੍ਰੀਤ ਸਿੰਘ ਮੰਗਵਾਲ ਅਤੇ ਗੁਰਜੀਤ ਸਿੰਘ ਘੋੜੇਵਾਹ ,ਸੁਰਿੰਦਰ ਪੁਆਰੀ ਜਨਰਲ ਸਕੱਤਰ,ਪ੍ਰੇਮ ਚਾਵਲਾ,ਅਤੇ ਕਰਤਾਰ ਸਿੰਘ ਪਾਲ ਐਡੀਸ਼ਨਲ ਜਨਰਲ ਸਕੱਤਰ , ਸੁਖਦੇਵ ਸਿੰਘ ਸੁਰਤਾਪੁਰੀ ਚੇਅਰਮੈਨ,ਮੀਤ ਪ੍ਰਧਾਨ ਪ੍ਰਵੀਨ ਕੁਮਾਰ ਲੁਧਿਆਣਾ ,ਟਹਿਲ ਸਿੰਘ ਸਰਾਭਾ , ਪ੍ਰਭਜੀਤ ਸਿੰਘ ਉੱਪਲ,ਅਮਰਜੀਤ ਕੌਰ ਰਣ ਸਿੰਘ ਵਾਲਾ , ਕਿਰਨਜੀਤ ਕੌਰ ਪੰਜੋਲਾ,ਨਵੀਨ ਸੱਚਦੇਵਾ ਅਤੇ ਜਗਮੇਲ ਸਿੰਘ ਪੱਖੋਵਾਲ ,ਜਸਵਿੰਦਰ ਉੱਘੀ,ਮੇਲਾ ਸਿੰਘ ਪੁੰਨਾਂਵਾਲ,ਪਾਵਰਕਾਮ ਅਤੇ ਟ੍ਰਾਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਅਮਰੀਕ ਸਿੰਘ ਮਸੀਤਾਂ ਅਤੇ ਸੁਰਿੰਦਰ ਬੈਂਸ ਲੁਧਿਆਣਾ ਨੇ ਭਗਵੰਤ ਸਿੰਘ ਮਾਨ ਸਰਕਾਰ ਤੇ ਦੋਸ਼ ਲਾਇਆ ਕਿ ਆਪਣੇ 7 ਮਹੀਨਿਆਂ ਦੇ ਕਾਰਜਕਾਲ ਦੌਰਾਨ ਲਗਾਤਾਰ ਮੁਲਾਜ਼ਮ ਤੇ ਪੈਨਸ਼ਨਰ ਮੰਗਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਪਿਛਲੀਆਂ ਹੁਕਮਰਾਨ ਸਰਕਾਰਾਂ ਵੱਲੋਂ ਅਪਣਾਈਆਂ ਗਈਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਨੂੰ ਹੋਰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ*।ਆਗੂਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ 18/11/22 ਨੂੰ ਜਾਰੀ ਕੀਤੇ ਅਧੂਰੇ ਨੋਟੀਫਿਕੇਸ਼ਨ ਨੂੰ ਸਪੱਸ਼ਟ ਕਰਨ ਦੀ ਮੰਗ ਕੀਤੀ।ਆਗੂਆਂ ਵੱਲੋਂ ਇਹ ਵੀ ਐਲਾਨ ਕੀਤਾ ਕਿ 7 ਜਨਵਰੀ 2023 ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵੱਲੋਂ ਸੂਬਾਈ ਰੈਲੀ ਕੀਤੀ ਜਾਵੇਗੀ।ਇਸ ਰੈਲੀ ਦੀ ਤਿਆਰੀ ਲਈ 26 ਦਸੰਬਰ ਨੂੰ ਲੁਧਿਆਣਾ ਵਿਖੇ ਸੂਬਾ ਕਾਰਜਕਾਰਨੀ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਆਗੂਆਂ ਦੀ ਮੀਟਿੰਗ ਕੀਤੀ ਜਾਵੇਗੀ*।