Home ਪਰਸਾਸ਼ਨ ਮਾਲੇਰਕੋਟਲਾ ਵਿਖੇ ਸਥਾਪਿਤ ਦੋ ਆਮ ਆਦਮੀ ਕਲੀਨਿਕਾ ‘ਚ ਹੁਣ ਤੱਕ 16,174 ਮਰੀਜ਼ਾਂ...

ਮਾਲੇਰਕੋਟਲਾ ਵਿਖੇ ਸਥਾਪਿਤ ਦੋ ਆਮ ਆਦਮੀ ਕਲੀਨਿਕਾ ‘ਚ ਹੁਣ ਤੱਕ 16,174 ਮਰੀਜ਼ਾਂ ਨੇ ਲਾਭ ਲਿਆ- ਸੰਯਮ ਅਗਰਵਾਲ

83
0

ਮਾਲੇਰਕੋਟਲਾ  22 ਨਵੰਬਰ  : ( ਵਿਕਾਸ ਮਠਾੜੂ, ਅਸ਼ਵਨੀ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਤਰਜੀਹੀ ਪ੍ਰੋਗਰਾਮ, ਆਮ ਆਦਮੀ ਕਲੀਨਿਕਾਂ ਨੂੰ ਜ਼ਿਲ੍ਹੇ ਵਿੱਚ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜਿਥੇ ਦਿਨ ਪ੍ਰਤੀ ਦਿਨ ਇਲਾਜ ਕਰਵਾਉਣ ਵਾਲੇ ਮਰੀਜਾਂ ਦੀ ਦਰ ਵਧਦੀ ਜਾ ਰਹੀ ਹੈ ।  ਉਨ੍ਹਾਂ ਦੱਸਿਆਂ ਕਿ  ਜ਼ਿਲ੍ਹੇ  ਵਿੱਚ ਕਰੀਬ 96 ਦਿਨ ਪਹਿਲਾ ਖੁੱਲੇ ਆਮ ਆਦਮੀ ਕਲੀਨਿਕਾਂ ਵਿੱਚ ਜ਼ਿਲ੍ਹੇ ਦੇ 16,174 ਮਰੀਜਾਂ ਨੇ ਆਪਣਾ ਇਲਾਜ ਕਰਵਾਇਆ ਅਤੇ ਕਰੀਬ 1787 ਲੈਬ ਟੈਸਟ ਕੀਤੇ ਜਾ ਚੁੱਕੇ ਹਨ।  ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਦਿੱਤੀ ।  ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਖੇ ਇਲਾਜ ਕਰਵਾਉਂਣ ਦੀ ਦਰ ਵਿੱਚ ਲਗਾਤਾਰ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ  ਰਿਹਾ ਹੈ ।  ਮਹੀਨਾ ਅਗਸਤ ਦੌਰਾਨ 1901,ਮਹੀਨਾ ਸਤੰਬਰ ਦੌਰਾਨ 4559, ਅਕਤੂਬਰ ਦੌਰਾਨ 5461 ਅਤੇ 21 ਨਵੰਬਰ 2022 ਤੱਕ 4253 ਮਰੀਜਾਂ ਨੇ ਆਪਣਾ ਇਲਾਜ ਕਰਵਾਇਆ ਹੈ ।  ਇਥੇ ਵਰਣਯੋਗ ਹੈ ਕਿ  ਮਾਲੇਰਕੋਟਲਾ ਵਿਖੇ 18 ਅਗਸਤ 2022 ਤੋਂ ਜ਼ਿਲ੍ਹੇ ਵਿੱਚ ਕੇਵਲ ਦੋ ਆਮ ਆਦਮੀ ਕਲੀਨਿਕ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ । ਜਿਨ੍ਹਾਂ ਵਿੱਚ ਇੱਕ ਪੁਰਾਣੀ ਤਹਿਸੀਲ ਕੰਪਲੈਕਸ ਅਤੇ ਦੂਜਾ ਲਾਲ ਬਜ਼ਾਰ ਨੇੜੇ ਯੂ.ਪੀ.ਐਚ.ਸੀ.-01 ਵਿਖੇ ਜ਼ਿਲ੍ਹੇ ਦੇ ਲੋੜਵੰਦ ਮਰੀਜਾਂ ਨੂੰ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ ।ਉਨ੍ਹਾਂ ਹੋਰ ਦੱਸਿਆ ਕਿ ਪੁਰਾਣੀ ਤਹਿਸੀਲ ਕੰਪਲੈਕਸ ਵਿਖੇ ਕਰੀਬ 6252 ਮਰੀਜਾਂ ਨੇ ਆਪਣੇ ਇਲਾਜ ਲਈ ਰਜਿਸਟਰੇਸ਼ਨ ਕਰਵਾਈ ਸੀ ਜਿਨ੍ਹਾਂ ਵਿੱਚੋਂ 21 ਨਵੰਬਰ 2022 ਤੱਕ ਕਰੀਬ 6145 ਮਰੀਜਾ ਨੇ ਆਪਣਾ ਇਲਾਜ ਕਰਵਾਇਆ ਅਤੇ 799 ਮਰੀਜਾਂ ਦੇ ਲੈਬ ਟੈਸਟ ਕੀਤੇ ਗਏ । ਇਸੇ ਤਰ੍ਹਾਂ ਲਾਲ ਬਜ਼ਾਰ ਨੇੜੇ ਯੂ.ਪੀ.ਐਚ.ਸੀ.-01 ਵਿਖੇ ਖੋਲੇ ਆਮ ਆਦਮੀ ਕਲੀਨਿਕ ਵਿਖੇ ਕਰੀਬ 10029 ਲੋੜਵੰਦ ਮਰੀਜਾਂ ਨੇ ਆਪਣਾ ਇਲਾਜ ਕਰਵਾਇਆ ਅਤੇ 988 ਲੋੜਵੰਦ ਮਰੀਜਾਂ ਦੇ ਲੈਬ ਟੈਸਟ ਕੀਤੇ ਗਏ ਹਨ । ਮਰੀਜਾਂ ਦੇ ਇਸ ਰੁਝਾਨ ਨੂੰ ਦੇਖਦੇ ਹੋਏ ਜ਼ਿਲ੍ਹੇ ਵਿੱਚ ਮੌਜੂਦਾ 07 ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਸਿਹਤ ਕਲੀਨਿਕਾਂ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਤਾਂ ਜੋ ਜ਼ਿਲ੍ਹੇ ਦੇ ਲੋੜਵੰਦਾ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਆਧੁਨਿਕ ਤੇ ਬਿਹਤਰੀਨ ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਇਆ ਜਾ ਸਕਣ  । ਇਹ ਆਮ ਆਦਮੀ ਕਲੀਨਿਕ ਮਾਲੇਰਕੋਟਲਾ ਜਮਾਲਪੁਰਾ,ਕਿਲ੍ਹਾ ਰਹਿਮਤਗੜ੍ਹ ,ਅਹਿਮਦਗੜ੍ਹ ਵਿਖੇ ਕੰਗਣਵਾਲ, ਕੁੱਪਕਲਾਂ ਅਤੇ ਕੁਠਾਲਾ ਵਿਖੇ ਅਤੇ ਅਮਰਗੜ੍ਹ ਦੇ ਪਿੰਡ ਗਵਾਰਾ ਅਤੇ ਮੰਨਵੀ ਦੀਆਂ ਮੌਜੂਦਾ ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਸਿਹਤ ਕਲੀਨਿਕਾਂ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ , ਜੋ ਕਿ 26 ਜਨਵਰੀ 2023 ਨੂੰ ਲੋਕ ਅਰਪਣ ਕੀਤੇ ਜਾਣਗੇ ।ਉਨ੍ਹਾਂ ਕਿਹਾ ਕਿ ਕਲੀਨਿਕ ਖੋਲ੍ਹਣ ਨਾਲ ਆਮ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਬੁਨਿਆਦੀ ਅਤੇ ਉੱਚ ਮਿਆਰੀ ਦੀਆਂ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਜੋ ਕਿ ਉਨ੍ਹਾਂ ਲਈ ਵਰਦਾਨ ਸਾਬਤ ਹੋ ਰਹੀਆ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਦੇ ਖੁੱਲਣ ਨਾਲ ਸਰਕਾਰੀ ਹਸਪਤਾਲਾਂ ਵਿਚ ਲੱਗਣ ਵਾਲੀਆਂ ਲੰਮੀਆਂ ਲਾਈਨਾਂ ਤੋਂ ਵੀ ਲੋਕਾਂ ਨੂੰ ਨਿਜਾਤ ਮਿਲਣੀ ਸ਼ੁਰੂ ਹੋ ਗਈ ਹੈ ਅਤੇ ਸਰਕਾਰੀ ਵੱਡੇ ਹਸਪਤਾਲ  ਦਾ ਬੋਝ ਘਟਿਆ ਹੈ ।  ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿਚ  ਓ.ਪੀ.ਡੀ. ਸੇਵਾਵਾਂ, ਪਰਿਵਾਰ ਨਿਯੋਜਨ ਸੇਵਾਵਾਂ ਦੇ ਨਾਲ ਨਾਲ ਲੋਕਾਂ ਦੇ 41 ਤਰ੍ਹਾਂ ਦੇ ਕਲੀਨੀਕਲ ਟੈੱਸਟ ਅਤੇ 75 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ । ਉਨ੍ਹਾਂ ਹੋਰ ਦੱਸਿਆ ਕਿ ਇਹ ਕਲੀਨਿਕ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 09.00 ਵਜੇ ਤੋਂ ਦੁਪਹਿਰ 03.00 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ ਅਤੇ  ਕੇਵਲ ਹਫ਼ਤੇ ਦੇ ਐਤਵਾਰ ਨੂੰ ਜਾ ਗਜ਼ਟਿਡ ਛੁੱਟੀ ਵਾਲੇ ਦਿਨ ਹੀ ਬੰਦ ਹੁੰਦੇ ਹਨ।

LEAVE A REPLY

Please enter your comment!
Please enter your name here