30 ਗ੍ਰਾਮ ਸੋਨੇ ਦੇ ਗਹਿਣੇ ਅਤੇ ਅੱਠ ਹਜ਼ਾਰ ਨਕਦੀ ਬਰਾਮਦ
ਮੁਹਾਲੀ,27 ਮਾਰਚ (ਬੌਬੀ ਸਹਿਜ਼ਲ, ਧਰਮਿੰਦਰ)- ਪੁਲਿਸ ਦੇ ਸੀ ਆਈ ਏ ਸਟਾਫ (ਕੈਂਪ ਐਟ ਖਰੜ) ਦੀ ਟੀਮ ਵਲੋਂ ਵੱਖ ਵੱਖ ਕੋਠੀਆਂ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਤੋਂ ਜੀਰਕਪੁਰ ਖੇਤਰ ਵਿੱਚ ਵੱਖ ਵੱਖ ਕੋਠੀਆ ਵਿੱਚੋਂ ਚੋਰੀ ਕੀਤੇ ਸੋਨੇ ਦੇ ਲਗਭਗ 30 ਗ੍ਰਾਮ ਗਹਿਣੇ ਅਤੇ ਅੱਠ ਹਜ਼ਾਰ ਰੁਪਏ ਨਕਦੀ ਬਰਾਮਦ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਵਿਅਕਤੀ ਨੂੰ ਐਸਐਸਪੀ ਮੁਹਾਲੀ ਡਾਕਟਰ ਸੰਦੀਪ ਗਰਗ ਦੀਆਂ ਹਿਦਾਇਤਾਂ ਤੇ ਐਸਪੀ ਮੈਡਮ ਜੋਤੀ ਯਾਦਵ ਅਤੇ ਡੀਐਸਪੀ ਹਰਸਿਮਰਨ ਸਿੰਘ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਮੁਹਾਲੀ ਸੀਆਈ ਏ ਸਟਾਫ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਟੀਮ ਵੱਲੋਂ ਜੀਰਕਪੁਰ ਦੇ ਕੋਹੇਨੂਰ ਢਾਬੇ ਨੇੜੇ ਲਗਾਏ ਨਾਕੇ ਦੌਰਾਨ ਗੁਪਤ ਸੂਚਨਾ ਦੇ ਆਧਾਰ ਤੇ ਕਾਬੂ ਕੀਤਾ ਗਿਆ ਹੈ|
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੂੰ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਬੱਲੂ ਵਾਸੀ ਮੁੱਹਲਾ ਬਿਸਨਪੁਰਾ ਥਾਣਾ ਜੀਰਕਪੁਰ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਦਿਨ ਅਤੇ ਰਾਤ ਸਮੇਂ ਘਰਾਂ ਵਿੱਚ ਪਾੜ ਪਾ ਕੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਇਨ੍ਹਾਂ ਨੇ ਜੀਰਕਪੁਰ ਅਤੇ ਆਸ ਪਾਸ ਦੇ ਇਲਾਕੇ ਵਿੱਚ ਪਾੜ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ| ਜਿਸਤੋਂ ਬਾਅਦ ਪੁਲੀਸ ਵਲੋਂ ਛਾਪੇਮਾਰੀ ਕਰਦਿਆਂ ਬੱਲੂ ਨੂੰ ਕਾਬੂ ਕੀਤਾ ਗਿਆ ਹੈ|
ਉਹਨਾਂ ਦੱਸਿਆ ਕਿ ਬੱਲੂ ਸ਼ਾਦੀ ਸੁਦਾ ਹੈ ਅਤੇ ਅਨਪੜ ਹੈ| ਉਸ ਦੇ ਖਿਲਾਫ ਕਈ ਸਾਲ ਪਹਿਲਾਂ ਵੀ ਥਾਣਾ ਜੀਰਕਪੁਰ ਵਿਖੇ ਚੋਰੀ ਦਾ ਮੁੱਕਦਮਾ ਦਰਜ ਹੋਇਆ ਸੀ| ਉਹਨਾਂ ਕਿਹਾ ਕਿ ਬੱਲੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜੀਰਕਪੁਰ ਅਤੇ ਪੰਚਕੁਲਾ ਏਰੀਆ ਵਿੱਚ ਚੋਰੀ ਦੀਆਂ ਕਾਫੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ| ਇਸ ਸਬੰਧੀ ਥਾਣਾ ਜੀਰਕਪੁਰ ਵਿਖੇ ਆਈਪੀਸੀ ਦੀ ਧਾਰਾ 380,454,457,411 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ|
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਵਿਅਕਤੀ ਕੋਲੋਂ ਬਲਟਾਣਾ ਤੋਂ ਚੋਰੀ ਕੀਤੇ ਗਹਿਣੇ (ਇੱਕ ਲੇਡੀਜ ਰਿੰਗ, ਇੱਕ ਜੋੜੀ ਟੋਪਸ, ਇੱਕ ਮੰਗਲਸੁਤਰ) ਬ੍ਰਾਮਦ ਕੀਤੇ ਗਏ ਹਨ| ਇਸਦੇ ਨਾਲ ਹੀ ôਿਵਾ ਇੰਕਲੇਵ ਪਟਿਆਲਾ ਰੋਡ ਜੀਰਕਪੁਰ ਤੋਂ ਚੋਰੀ ਕੀਤੇ ਗਹਿਣੇ (ਇੱਕ ਜੋੜੀ ਕਾਂਟੇ, ਇੱਕ ਲੇਡੀਜ ਰਿੰਗ ਅਤੇ ਇੱਕ ਜੋੜੀ ਝੁਮਕੇ) ਬ੍ਰਾਮਦ ਕੀਤੇ ਗਏ ਹਨ| ਇਸ ਵਿਅਕਤੀ ਤੋਂ 8000$- ਰੁਪਏ ਵੀ ਬਰਾਮਦ ਹੋਏ ਹਨ| ਉਹਟਾਂ ਦੱਸਿਆ ਕਿ ਪੁਲੀਸ ਵਲੋਂ ਬੱਲੂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਉਸਦੇ ਸਾਥੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ|