ਹੋਵੇਗਾ LIVE ਗੁਰਬਾਣੀ ਪ੍ਰਸਾਰਣ; PTC ਨਾਲ ਕੰਟ੍ਰੈਕਟ ਖ਼ਤਮ
ਅੰਮ੍ਰਿਤਸਰ, 14 ਜੁਲਾਈ (ਭਗਵਾਨ ਭੰਗੂ-ਲਿਕੇਸ਼ ਸ਼ਰਮਾ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ 72 ਘੰਟਿਆਂ ਦੇ ਨੋਟਿਸ ‘ਤੇ ਸੱਦੀ ਐਮਰਜੰਸੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਹੋਈ। ਇਕੱਤਰਤਾ ‘ਚ 24 ਜੁਲਾਈ ਨੂੰ ਯੂ-ਟਿਊਬ ‘ਤੇ ਗੁਰਬਾਣੀ ਪ੍ਰਸਾਰਣ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਚੈਨਲ ਦਾ ਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ – ਸ੍ਰੀ ਅੰਮ੍ਰਿਤਸਰ ਰੱਖਿਆ ਗਿਆ ਹੈ। ਪੀਟੀਸੀ ਚੈਨਲ ਨਾਲ ਕੰਟ੍ਰੈਕਟ ਖ਼ਤਮ ਕਰ ਦਿੱਤਾ ਗਿਆ ਹੈ। 12 ਲੱਖ ਰੁਪਏ ਮਹੀਨੇ ਦੇ ਖਰਚ ‘ਤੇ ਪ੍ਰਸਾਰਣ ਲਈ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ।ਭਾਵੇਂ ਮੀਟਿੰਗ ਦਾ ਏਜੰਡਾ ਪੰਥਕ ਕਾਰਜ ਸੀ, ਪਰ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਪ੍ਰਸਾਰਣ ਲਈ ਯੂ-ਟਿਊਬ ਚੈਨਲ ਖੋਲ੍ਹਣ ਦੀਆਂ ਤਿਆਰੀਆਂ ਕਰ ਲਈਆਂ ਹਨ। 24 ਜੁਲਾਈ ਨੂੰ ਯੂਟਿਊਬ ਚੈਨਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ‘ਤੇ SGPC Logo ਨਾਲ ਗੁਰਬਾਣੀ ਪ੍ਰਸਾਰਣ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦਾ ਟ੍ਰਾਇਲ ਵੀ ਆਈਟੀ ਵਿਭਾਗ ਵੱਲੋਂ ਕੀਤਾ ਗਿਆ ਸੀ।ਗੁਰਬਾਣੀ ਚੈਨਲ ਦੇ ਪ੍ਰਸਾਰਣ ਲਈ ਬਣਾਈ ਸਬ-ਕਮੇਟੀ ਦੀ ਰਿਪੋਰਟ ਹਰ ਪਹਿਲੂ ਤੋਂ ਤਿਆਰ ਕਰ ਕੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤੀ ਹੈ। ਇਸ ਸਬੰਧੀ ਫੈਸਲਾ ਲੈਣ ਲਈ ਅੰਤ੍ਰਿੰਗ ਕਮੇਟੀ ਦੀ ਵਿਚਾਰ ਕਰ ਕੇ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਉਪਰੋਕਤ ਫੈਸਲੇ ਬਾਰੇ ਦੱਸਿਆ ਗਿਆ। ਫੈਸਲੇ ਦੀ ਕਾਪੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੈਂਬਰਾਂ ਸਮੇਤ ਸੌਂਪੀ ਗਈ। ਅਣਸੰਕ੍ਰਿਤੀ ਕਮਿਊਨਿਕੀਸ਼ਨ ਨੂੰ ਯੂ-ਟਿਊਬ ਪ੍ਰਸਾਰਣ ਲਈ ਟੈਂਡਰ ਪਾਸ ਕਰ ਕੇ ਕੰਮ ਸੌਂਪਿਆ ਗਿਆ ਹੈ।