ਫਤਿਹਗੜ੍ਹ ਸਾਹਿਬ, 14 ਅਪ੍ਰੈਲ ( ਅਸ਼ਵਨੀ, ਧਰਮਿੰਦਰ)-ਅੱਜ ਸ਼੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੀ ਇਕਾਈ ਜਿਲਾ ਫਤਿਹਗੜ੍ਹ ਸਾਹਿਬ ਨੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦਾ 133 ਵਾਂ ਜਨਮ ਦਿਵਸ ਲਾਇਬ੍ਰੇਰੀ ਸਰਹਿੰਦ ਵਿਖੇ ਪਹਿਲਾ ਮੁਫਤ ਅੱਖਾਂ ਦਾ ਚੈੱਕ- ਅੱਪ ਅਤੇ ਐਕਿਊਪ੍ਰੈਸਰ, ਫਿਜਿਓਥਰੈਪੀ ਕੈਂਪ ਲਗਾਕੇ ਮਨਾਇਆ ਗਿਆ। ਇਸ ਪ੍ਰੋਗਰਾਮ ‘ਚ ਵਿਸ਼ੇਸ਼ ਤੌਰ ਤੇ ਭਾਰਤੀਆ ਜਨਤਾ ਪਾਰਟੀ ਐਸ ਸੀ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਸ਼ਿਰਕਤ ਕੀਤੀ ਅਤੇ ਕਿਹਾ ਕਿ ਮੈਡੀਕਲ ਕੈਂਪ ਲਗਾਕੇ ਮਾਨਵਤਾਂ ਫਰੀ ਦਵਾਇਆ ਅਤੇ ਮੁਫ਼ਤ ਚੈੱਕ- ਅੱਪ ਅੱਖਾਂ ਦਾ ਕੈਂਪ ਲਗਾਉਣ ਨਾਲ ਪੀੜਤ ਪਰਿਵਾਰ ਲਈ ਵਰਦਾਨ ਸਾਬਿਤ ਹੋ ਰਹਿਆਂ ਹੈ।ਸਮਾਜਿਕ ਜਥੇਬੰਦੀਆ ਨੂੰ ਅਜਿਹੇ ਮੁਫ਼ਤ ਆਯੂਰਵੈਦਿਕ, ਫਿਜਿਓਥਰੈਪੀ ਅਤੇ ਐਕਿਊਪ੍ਰੈਸਰ ਦੀ ਵਿਧੀ ਨਾਲ ਇਲਾਜ ਕਰਵਾਉਣ ਨਾਲ ਗਰੀਬ ਪ੍ਰੀਵਾਰਾਂ ਨੂੰ ਬਹੁਤ ਫਾਇਦੇਮੰਦ ਅਤੇ ਪ੍ਰਸ਼ੰਸਾਯੋਗ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਵਿਚਾਰਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ ਚਾਹੀਦਾ ਹੈ।ਸ਼੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੀ ਇਕਾਈ ਜਿਲਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਵਿੱਕੀ ਰਾਏ ਸਮਤੇ ਟੀਮ ਦੇ ਸਮਾਜ ਭਲਾਈ ਦੇ ਖੇਤਰ ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਮੁਫ਼ਤ ਚੈੱਕ- ਅੱਪ ਲਗਾਉਣ ਵਾਲੇ ਵੈਦ ਅਤੇ ਡਾਕਟਰਾਂ ਦਾ ਸਨਮਾਨ ਪੱਤਰ ਦੇ ਹੌਸਲਾ ਵਧਾਇਆ ਗਿਆ। ਇਸ ਮੌਕੇ ਡਾਂ ਜਗਦੀਸ਼ ਸਿੰਘ ਬਾਜਵਾ,ਡਾਂ ਧਰਮਿੰਦਰ ਕੁਮਾਰ, ਡਾਂ ਹਜ਼ਾਰਾ ਮੋਹਾਲੀ,ਡਾਂ ਕੁਲਦੀਪ ਸਿੰਘ ਸਰਹਿੰਦ, ਡਾਂ ਐਮ ਐਸ ਰੌਹਟਾ, ਗੁਰਸੇਵਕ ਸਿੰਘ ਮਜਾਤ,ਹਰਮਨਪ੍ਰੀਤ ਸਨੀ , ਵੈਦ ਧਰਮ ਸਿੰਘ ਸਰਹਿੰਦ, ਅੱਖਾਂ ਦੇ ਮਾਹਿਰ ਡਾਂ ਸਾਈ ਧੱਦ ਐਮ ਬੀ ਬੀ ਐਸ ਅਤੇ ਡਾਂ ਨੇਹਾ ਚਾਵਲਾ ਆਦ ਨੇ ਇਸ ਮੌਕੇ ਤੇ 500 ਦੇ ਕਰੀਬ ਮਰੀਜ਼ਾਂ ਨਿਰਸੁਆਰਥ ਮੈਡੀਕਲ ਅਤੇ ਆਯੂਰਵੈਦਿਕ ਦੁਆਈਆਂ ਅਤੇ ਮੁਫ਼ਤ ਸੇਵਾਵਾਂ ਦਿਤੀਆਂ ਹਨ।