ਜਗਰਾਉਂ, 14 ਜੁਲਾਈ ( ਮੋਹਿਤ ਜੈਨ)-ਇਸ ਭੀਸ਼ਮ ਗਰਮੀ ਵਿਚ ਪੰਛੀਆਂ ਨੂੰ ਪੀਣ ਲਈ ਪਾਣੀ ਮਿੱਟੀ ਦੇ ਬਰਤਨ ਤੇ ਦਾਣਾ ਲੋਕ ਸੇਵਾ ਸੁਸਾਇਟੀ ਵੱਲੋਂ ਵੰਡਿਆ ਗਿਆ।ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਲਗਾਏ ਸਥਾਨਕ ਕਮਲ ਚੌਂਕ ਵਿਖੇ ਇਸ ਸਮਾਜ ਸੇਵੀ ਪੋ੍ਰਜੈਕਟ ਮੌਕੇ ਸੁਸਾਇਟੀ ਅਹੁਦੇਦਾਰਾਂ ਨੇ ਕਿਹਾ ਕਿ ਤਪਦੀ ਧੁੱਪ ਵਿਚ ਪੰਛੀ ਪੀਣ ਵਾਲੇ ਪਾਣੀ ਅਤੇ ਦਾਣਾ ਲਈ ਥਾਂ ਥਾਂ ਭਟਕਦੇ ਹਨ। ਉਨ੍ਹਾਂ ਦੱਸਿਆ ਕਿ ਉੱਥੇ ਪੰਛੀਆਂ ਨੂੰ ਪਾਣੀ ਵੀ ਬਹੁਤ ਲੋੜ ਹੁੰਦੀ ਹੈ| ਉਨ੍ਹਾਂ ਸੁਸਾਇਟੀ ਵੱਲੋਂ ਪੰਛੀਆਂ ਵਾਸਤੇ ਮਿੱਟੀ ਦੇ 200 ਬਰਤਨ ਤੇ ਦਾਣੇ ਦੇ 200 ਪੈਕਟ ਲੋਕਾਂ ਵੰਡਦਿਆਂ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੀਆਂ ਛੱਤਾਂ ’ਤੇ ਇਨ੍ਹਾਂ ਨੂੰ ਰੱਖਣ ਤਾਂ ਕਿ ਪੰਛੀਆਂ ਨੂੰ ਪੀਣ ਲਈ ਪਾਣੀ ਤੇ ਖਾਣ ਲਈ ਦਾਣਾ ਮਿਲ ਸਕੇ| ਇਸ ਮੌਕੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਰਾਜੀਵ ਗੁਪਤਾ, ਸੁਖਦੇਵ ਗਰਗ, ਮਨੋਹਰ ਸਿੰਘ ਟੱਕਰ, ਰਾਜਿੰਦਰ ਜੈਨ ਕਾਕਾ, ਸੰਜੀਵ ਚੋਪੜਾ, ਕਪਿਲ ਸ਼ਰਮਾ, ਆਰ ਕੇ ਗੋਇਲ, ਡਾ: ਭਾਰਤ ਭੂਸ਼ਨ ਬਾਂਸਲ, ਸੱਤਪਾਲ ਕਟਾਰੀਆ, ਇਕਬਾਲ ਸਿੰਘ ਕਟਾਰੀਆ, ਮੁਕੇਸ਼ ਗੁਪਤਾ, ਜਗਦੀਪ ਸਿੰਘ, ਅਨਿਲ ਮਲਹੋਤਰਾ, ਗੋਪਾਲ ਗੁਪਤਾ ਆਦਿ ਹਾਜ਼ਰ ਸਨ|