ਜਗਰਾਉ(ਮੋਹਿਤ ਜੈਨ) ਵਿਸ਼ਾਲ ਡਾਕ ਕਾਵੜ ਯਾਤਰਾ ਪੁਰਾਣੀ ਦਾਣਾ ਮੰਡੀ ਜਗਰਾਉਂ ਤੋ ਹਰਿਦੁਆਰ ਪਹੁੰਚਣ ਤੇ ਸ਼ਿਵ ਭਗਤਾਂ ਵੱਲੋਂ ਜੈ ਭੋਲੇ ਜੈ ਭੋਲੇ ਦੇ ਜੈਕਾਰੇ ਲਗਾ ਕੇ ਗੰਗਾ ਜਲ ਭਰਿਆ ਤੇ ਸ਼ਿਵ ਭੋਲੇ ਦੇ ਭਗਤ ਗੰਗਾ ਜਲ ਲੈ ਕੇ ਜਗਰਾਉਂ ਲਈ ਪੈਦਲ ਰਵਾਨਾ ਹੋਏ ਡਾਕ ਕਾਵੜ ਯਾਤਰਾ ਦਾ ਜਗਰਾਉਂ ਪਹੁੰਚਣ ਤੇ ਸ਼ਿਵ ਭਗਤਾ ਵਲੋ ਸ਼ਿਵ ਭੋਲੇ ਦੇ ਜੈਕਾਰੇ ਲਗਾ ਕੇ ਸਵਾਗਤ ਕੀਤਾ। ਯਾਤਰਾ ਰੇਲਵੇ ਰੋਡ ਤੋਂ ਹੁੰਦੀ ਹੋਈ ਪੁਰਾਣੀ ਦਾਣਾ ਮੰਡੀ ਸ਼ਿਵ ਮੰਦਰ ਵਿੱਚ ਪਹੁੰਚਣ ਤੇ ਸ਼ਿਵ ਭਗਤਾਂ ਵੱਲੋਂ ਸ਼ਿਵਲਿੰਗ ਤੇ ਜਲ ਚੜਾਇਆ ਗਿਆ। ਜਿਸ ਤੋਂ ਬਾਅਦ ਸਾਰੇ ਸ਼ਰਧਾਲੂ ਭੋਲੇਨਾਥ ਕੀ ਜੈ ਅਤੇ ਬਮ-ਬਮ ਭੋਲੇ ਦੇ ਜੈਕਾਰੇ ਲਾਉਂਦੇ ਗਏ ਇਸ ਤੋਂ ਬਾਅਦ ਸ਼ਿਵ ਭਗਤਾਂ ਵੱਲੋਂ ਹਵਨ ਪੂਜਾ ਕਾਰਵਾਈ ਗਈ।
ਇਸ ਮੌਕੇ ਆਸ਼ੂ, ਹਰਸ਼ ਸਿੰਗਲਾ, ਕਮਲ ਕਿਸ਼ੋਰ, ਕਪਿਲ ਬਾਂਸਲ, ਸੰਨੀ ਸੱਭਰਵਾਲ, ਸੁਸ਼ੀਲ ਕੁਮਾਰ ਸ਼ੀਲਾ, ਉੱਜਵਲ ਮਲਹੋਤਰਾ, ਅਸ਼ੋਕ ਕੁਮਾਰ, ਮੋਹਿਤ ਵਰਮਾ, ਬੰਨੂੰ ਸਿੰਗਲਾ, ਰਿੱਕੀ ਸਿੰਗਲਾ, ਸੈਂਡੀ, ਮੋਨੂੰ ਪੰਡਿਤ ਆਦਿ ਹਾਜ਼ਰ ਸਨ।