Home ਸਭਿਆਚਾਰ ਸਾਹਿਤ ਸਭਾ ਦੀ ਮਹੀਨਾਵਾਰ ਇਕੱਤਰਤਾ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਰਹੀ

ਸਾਹਿਤ ਸਭਾ ਦੀ ਮਹੀਨਾਵਾਰ ਇਕੱਤਰਤਾ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਰਹੀ

40
0

ਜਗਰਾਓ, 20 ਨਵੰਬਰ ( ਵਿਕਾਸ ਮਠਾੜੂ)-ਸਾਹਿਤ ਸਭਾ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕੀਤੀ ਗਈ। ਇਹ ਮੀਟਿੰਗ ਗਰੀਨ ਪੰਜਾਬ ਮਿਸ਼ਨ ਜਗਰਾਉਂ ਦੇ ਦਫ਼ਤਰ ਵਿਖੇ ਸਾਹਿਤ ਸਭਾ ਜਗਰਾਉਂ ਦੇ ਸਰਪ੍ਰਸਤ ਪ੍ਰਭਜੋਤ ਸੋਹੀ ਅਤੇ ਪ੍ਰਧਾਨ ਪ੍ਰੋਫੈਸਰ ਕਰਮ ਸਿੰਘ ਸੰਧੂ ਦੀ ਪ੍ਰਧਾਨਗੀ ਵਿਚ ਹੋਈ।
ਸਟੇਜ ਦੀ ਕਾਰਵਾਈ ਆਰੰਭ ਕਰਦਿਆਂ ਸਟੇਜ ਸਕੱਤਰ ਪ੍ਰੋਫੈਸਰ ਦਲਜੀਤ ਹਠੂਰ ਨੇ ਮੀਟਿੰਗ ਵਿਚ ਵਿਸ਼ੇਸ਼ ਤੋਰ ਤੇ ਪਹੁੰਚੇ ਮਨਧੀਰ ਦਿਓਲ ਅਤੇ ਰਾਮ ਸਿੰਘ ਹਠੂਰ ਦਾ ਸਭਾ ਵੱਲੋਂ ਸਵਾਗਤ ਕੀਤਾ। ਉਪਰੰਤ ਸਾਹਿਤ ਸਭਾ ਦੇ ਮੈਂਬਰਾਂ ਨੇ ਰਚਨਾਵਾਂ ਸਾਂਝੀਆਂ ਕੀਤੀਆਂ । ਜਿਸ ਵਿਚ ਮਨਧੀਰ ਦਿਓਲ ਨੇ ‘ਛੁੱਟੀ’ ਕਹਾਣੀ, ਮੇਜਰ ਸਿੰਘ ਛੀਨਾ ਨੇ ‘ ਚਾਨਣ ਦੀ ਫੁਲਕਾਰੀ’ ਗੀਤ, ਦਰਸਨ ਬੋਪਾਰਾਏ ਨੇ’ ਕਵਿਤਾ ਨਹੀਂ ਬਣ ਰਹੀਂ ‘ ਕਵਿਤਾ, ਪ੍ਰਭਜੋਤ ਸੋਹੀ ਨੇ ‘ ਗਜ਼ਲ’ ਅਜੀਤ ਪਿਆਸਾ ਨੇ ‘ ਗੈਰ ਹਾਜ਼ਰ ਹੂੰ ‘ ਕਵਿਤਾ ਦਵਿੰਦਰ ਬੁਜਗਰ ਨੇ ‘ਕਵੀਸ਼ਰੀ’ ਰਾਮ ਸਿੰਘ ਹਠੂਰ ‘ਚੇਤਨਾ ਦਾ ਬੂਟਾ’ ਗੀਤ ਹਰਪ੍ਰੀਤ ਅਖਾੜਾ ਨੇ ‘ਨਾਰੀ’ ਕਵਿਤਾ ਰਾਜਦੀਪ ਤੂਰ ਨੇ ‘ ‘ ਨਜ਼ਰ ਦੇ ਹੁੰਦਿਆਂ ਵੀ ਹਾਲ ਰਹਿਣਾ ਅੰਨ੍ਹਿਆਂ ਵਰਗਾ ‘ ਕਵਿਤਾ,ਹਰਬੰਸ ਅਖਾੜਾ ਨੇ ‘ ਦੁਨੀਆਂ ਮਤਲਬ ਦੀ ‘ ਕਵਿਤਾ ਅਵਤਾਰ ਜਗਰਾਉਂ ‘ ਮਾਂ ਬੋਲੀ ਦੀ ਝੋਲੀ ‘ ਕਵਿਤਾ ਸੁਖਮੰਦਰ ਸਿੰਘ ਗਿੱਲ ਨੇ ਸ਼ਿਵ ਕੁਮਾਰ ਦਾ ਗੀਤ ‘ ਮੈਨੂੰ ਤੇਰਾ ਸ਼ਬਾਬ ਲੈ ਬੈਠਾ ‘ ਗਾਇਆ ।ਪ੍ਰੋਫੈਸਰ ਦਲਜੀਤ ਹਠੂਰ ਨੇ ‘ਦਿਲ ਮਿਲਿਆਂ ਦੇ ਮੇਲੇ’ ਗੀਤ ਗਾਇਆ । ਐਚ .ਐਸ ਡਿੰਪਲ ਨੇ ਸਮੁੱਚੀਆਂ ਰਚਨਾਵਾਂ ਜੋ ਪੇਸ਼ ਕੀਤੀਆਂ ਗਈਆਂ ਉਹਨਾਂ ਦੀ ਸਾਹਿਤਕ ਪੜਚੋਲ ਕੀਤੀ। ਸਦੀਵੀ ਵਿਛੋੜਾ ਦੇ ਚੁੱਕੇ ਸਾਹਿਤਕਾਰ ਬਖਤਾਵਰ ਸਿੰਘ ਦਿਓਲ ਜੋ ਕਵੀ ਦਿਓਲ ਕਰਕੇ ਜਾਣੇ ਜਾਂਦੇ ਸਨ,ਉਹਨਾਂ ਦਾ ਜਨਮ 7 ਜਨਵਰੀ, 1931 ਨੂੰ ਹੋਇਆ ਸੀ । ਉਹਨਾਂ ਦਾ ਜਨਮ ਦਿਨ ਮਨਾਉਣ ਸੰਬੰਧੀ ਪ੍ਰੋਗਰਾਮ ਉਲੀਕਿਆ ਗਿਆ । ਇਸ ਮੌਕੇ ਕੁਲਦੀਪ ਲੋਹਟ ਅਵਿਨਾਸ਼ਦੀਪ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here