ਦਿੜ੍ਹਬਾ(ਲਿਕੇਸ)ਦਿੜ੍ਹਬਾ ਦੇ ਬਿਜਲੀ ਕੰਮਲੇਂਟ ਦਫਤਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬਿਜਲੀ ਸਪਲਾਈ ਖਰਾਬ ਹੋਣ ਉਤੋਂ ਉਸ ਨੂੰ ਠੀਕ ਨਾਲ ਕਰਨ ਉਤੇ ਸ਼ਿਕਾਇਤ ਕਰਤਾ ਅਤੇ ਉਸ ਦੇ ਸਾਥੀਆਂ ਨੂੰ ਕੰਪਲੇਂਟ ਦਫਤਰ ਉਤੇ ਹਮਲਾ ਕਰ ਦਿੱਤਾ ਅਤੇ ਸ਼ੀਸ਼ੇ ਤੋੜ ਦਿੱਤੇ। ਪਾਵਰਕਾਮ ਦੇ ਕੱਚੇ ਮੁਲਾਜਮਾਂ ਦੇ ਪ੍ਰਧਾਨ ਅਤੇ ਐਸਡੀਓ ਸ਼ਹਿਰੀ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਿਕਾਇਤ ਦਫਤਰ ਦੇ ਮੁਲਾਜਮਾਂ ਨੇ ਦੱਸਿਆਂ ਕਿ ਇੱਕ ਪਾਵਰਕਾਮ ਦੇ ਦੀ ਮੁਾਲਜਮ ਨਾਇਬ ਸਿੰਘ ਅਤੇ ਉਸ ਦੇ ਸਾਥੀਆਂ ਨੇ ਦਫਤਰ ਵਿੱਚ ਹੰਗਾਮਾ ਕੀਤਾ ਹੈ। ਨਾਇਬ ਸਿੰਘ ਅਤੇ ਸਾਥੀਆਂ ਦੀ ਸ਼ਿਕਾਇਤ ਸੀ ਕਿ ਉਨਾਂ੍ਹ ਖਰਾਬ ਬਿਜਲੀ ਸਪਲਾਈ ਸਮੇਂ ਉਤੇ ਠੀਕ ਕਿਉ ਨਹੀਂ ਕੀਤੀ ਗਈ। ਜਿਸ ਉਤੇ ਦਫਤਰ ਵਿੱਚ ਬਹਿਸ ਹੋਈ ਜਿਸ ਕਾਰਨ ਬਾਹਰੋਂ ਹਮਲਾ ਕਰਕੇ ਸ਼ੀਸ਼ੇ ਤੋੜੇ ਗਏ ਅਤੇ ਤਿੰਨ ਕੱਚੇ ਮੁਲਾਜਮ ਜਖਮੀ ਕੀਤੇ ਗਏ ਜੋ ਕਿ ਸੰਗਰੂ ਹਸਪਤਾਲ ਸਿੰਘ ਜੇਰੇ ਇਲਾਜ ਹਨ। ਇਸ ਸਬੰਧੀ ਸ਼ਕਾਇਤ ਥਾਣਾ ਦਿੜ੍ਹਬਾ ਨੂੰ ਪਾਵਰਕਾਮ ਦੇ ਐਕਸੀਅਨ ਵੱਲੋਂ ਕੀਤੀ ਗਈ ਹੈ। ਮੁੱਖ ਥਾਣਾ ਅਫਸਰ ਸੰਦੀਪ ਸਿੰਘ ਕਾਲੇਕਾ ਨੇ ਦੱਸਿਆਂ ਨੂੰ ਉਨਾਂ੍ਹ ਦੇ ਕੋਲ ਪਾਵਰਕਾਮ ਦੇ ਅਧਿਕਾਰੀਆਂ ਦਾ ਰੁੱਕਾ ਆ ਗਿਆ ਹੈ। ਪੁਲਿਸ ਦੋਸ਼ੀਆਂ ਦੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਰਹੀ ਹੈ।