ਜਗਰਾਓਂ, 18 ਜੁਲਾਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪੁਲਿਸ ਜਿਲਾ ਲੁਧਿਆਣਾ ਦਿਹਾਤੀ ਵਿਖੇ ਵੱਖ ਵੱਖ ਥਾਣਿਆੰ ਅਤੇ ਟ੍ਰੈਫਿਕ ਵਿਭਾਗ ਵਿਚ ਬੇਦਾਗ ਡਿਊਟੀ ਨਿਭਾਉਣ ਵਾਲੇ ਇੰਸਪੈਕਟਰ ਜਰਨੈਲ ਸਿੰਘ ਜੋ ਕਿ ਥਾਣਾ ਸੁਧਾਰ ਦੇ ਮੁੱਖੀ ਵਜੋਂ ਤਾਇਨਾਤ ਸਨ ਅਤੇ ਉਨ੍ਹਾਂ ਦੀ ਰਿਟਾਇਰਮੈਂਟ ਪਾਰਟੀ ਮੌਕੇ ਉਨ੍ਹਾਂ ਨੂੰ ਐਸ ਐਸ ਪੀ ਨਵਨੀਤ ਸਿੰਘ ਬੈਂਸ ਸਮੇਤ ਵੱਖ ਵੱਖ ਪੁਲਿਸ ਅਧਿਕਾਰੀਆਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇੰਸਪੈਕਟਰ ਜਰਨੈਲ ਸਿੰਘ ਵਲੋਂ ਨਿਭਾਈਆਂ ਗਈਅਆੰ ਵੱਖ ਵੱਖ ਡਿਊਟੀਆਂ ਦੀ ਪ੍ਰਸੰਸ਼ਾ ਕੀਤੀ ਅਤੇ ਜੀਵਨ ਭਰ ਇਮਾਨਦਾਰੀ ਅਤੇ ਲਗਨ ਨਾਲ ਡਿਊਟੀ ਨਿਭਾ ਕੇ ਰਿਟਾਇਰ ਹੋਣ ਤੇ ਉਨ੍ਹਾਂ ਨੂੰ ਵਧਾਈ ਦਿਤੀ। ਇਕ ਸਰਕਾਰੀ ਕਰਮਚਾਰੀ ਨੂੰ ਇਸ ਦਿਨ ਦਾ ਬੜੀ ਬੇਸਬਰੀ ਨਾਲ ਇੰਤਜਾਰ ਹੁੰਗਾ ਹੈ। ਜਦੋਂ ਉਸਦੇ ਜੀਵਨ ਭਰ ਦੀ ਕਮਾਈ ਉਸ ਨੂੰ ਉਸਦੇ ਸੀਨੀਅਰ ਅਧਿਕਾਰੀਆਂ ਵਲੋਂ ਪਿਆਰ ਨਾਲ ਦਿਤੀ ਜਾਂਦੀ ਹੈ। ਇਸ ਮੌਕੇ ਇੰਸਪੈਕਟਰ ਜਰਨੈਲ ਸਿੰਘ ਨੇ ਪੁਲਿਸ ਜਿਲਾ ਲੁਧਿਆਣ ਦਿਹਾਤੀ ਦੇ ਵੱਖ ਵੱਖ ਸਮੇਂ ਤੇ ਰਹੇ ਉੱਚ ਅਧਿਕਾਰੀ ਜਿੰਨ੍ਹਾਂ ਦੇ ਮਾਗਦਰਸ਼ਨ ਹੇਠ ਉਨ੍ਹਾਂ ਨੇ ਕੰਮ ਕੀਤਾ, ਉਨ੍ਹਾਂ ਸਾਰੀਆਂ ਸਖਸ਼ੀਅਤਾਂ ਦਾ ਤਹਿਦਿਲੋਂ ਧਨਵਾਦ ਕੀਤਾ।