Home Education ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਸਕੂਲ ਜਗਰਾਉ ਵਿਖੇ ਕਰਵਾਈ ਗਈ ਮਾਪੇ...

ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਸਕੂਲ ਜਗਰਾਉ ਵਿਖੇ ਕਰਵਾਈ ਗਈ ਮਾਪੇ ਅਧਿਆਪਕ, ਪ੍ਰਿੰਸੀਪਲ ਦੌਰਾਨ ਵਿਸ਼ੇਸ਼ ਸਭਾ ਆਯੋਜਨ

40
0

ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਸਕੂਲ ਜਗਰਾਉ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਰਾਜ ਪਾਲ ਕੌਰ ਜੀ ਦੀ ਅਗਵਾਈ ਅਤੇ ਸਮੂਹ ਮੈਨੇਜਮੈਂਟ ਦੇ ਸਹਿਯੋਗ ਨਾਲ ਸਕੂਲ ਵਿਚ ਨਰਸਰੀ ਕਲਾਸ ਤੋਂ ਲੈ ਕੇ ਯੂ ਕੇ ਜੀ ਕਲਾਸ ਦੇ ਬੱਚਿਆਂ ਦੇ ਮਾਪਿਆਂ ਅਧਿਆਪਕਾਂ ਅਤੇ ਪ੍ਰਿੰਸੀਪਲ ਵਿਚਕਾਰ ਬੱਚਿਆਂ ਦੇ ਸਮੁੱਚੇ ਵਿਕਾਸ ਤੇ ਵਾਧੇ ਨੂੰ ਮੁੱਖ ਰੱਖਦਿਆਂ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਤੇ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਜੀ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਕਹਿੰਦੇ ਹੋਏ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਮਾਪਿਆਂ ਵਿਚ ਵੀ ਇਸ ਮੀਟਿੰਗ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ।ਇਸ ਮੌਕੇ ਤੇ ਸਕੂਲ ਵੱਲੋਂ ਮੀਟਿੰਗ ਹਾਲ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਬਹੁਤ ਸਾਰੀਆਂ ਸਭਿਆਚਾਰਕ ਕਲਾਕ੍ਰਿਤੀਆਂ ਅਤੇ ਵਿਰਸੇ ਨਾਲ ਸਬੰਧਤ ਪ੍ਰਦਰਸ਼ਨੀ ਵੀ ਲਗਾਈ ਗਈ। ਮਾਪਿਆਂ ਲਈ ਸਵਾਗਤ ਲਈ ਬਹੁਤ ਵਧੀਆ ਢੰਗ ਨਾਲ ਪ੍ਰਬੰਧ ਵੀ ਕੀਤਾ ਗਿਆ।
ਇਸ ਮੌਕੇ ਤੇ ਮੈਕਮਿਲਨ ਐਜ਼ੂਕੇਸ਼ਨ ਮੈਡਮ ਸ੍ਰੀਮਤੀ ਸ਼ੁਭਾ ਤੇ ਉਹਨਾਂ ਦੀ ਟੀਮ ਪਹੁੰਚੇ । ਪ੍ਰਿੰਸੀਪਲ ਸ੍ਰੀਮਤੀ ਰਾਜ ਪਾਲ ਕੌਰ ਜੀ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ।
ਅਜੋਕੇ ਗੁੰਝਲਦਾਰ ਤੇ ਮੁਕਾਬਲੇਬਾਜ਼ੀ ਦੇ ਦੋਰ ਵਿੱਚ ਇਨਸਾਨ ਬਹੁਤ ਸਮੱਸਿਆਵਾਂ ਵਿੱਚੋਂ ਦੀ ਗੁਜ਼ਰ ਰਿਹਾ ਹੈ। ਇਹਨਾਂ ਸਮੱਸਿਆਵਾਂ ਨੂੰ ਘੱਟ ਕਰਨ ਦੇ ਲਈ ਇਕ ਵਿਸ਼ੇਸ਼ ਅਗਵਾਈ ਦੀ ਬਹੁਤ ਜਰੂਰਤ ਹੁੰਦੀ ਹੈ। ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਜੀ ਨੇ ਬੱਚਿਆਂ ਦੇ ਮਾਪਿਆਂ ਨਾਲ ਬੱਚਿਆਂ ਦੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਜਿਸ ਵਿਚ ਉਨ੍ਹਾਂ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਬੱਚਾ ਇਕ ਮਿੱਟੀ ਦੇ ਕੱਚੇ ਘੜੇ ਸਮਾਨ ਹੁੰਦਾ ਹੈ ਤੁਸੀਂ ਜਿਹੋ ਜਿਹੇ ਸਾਂਚੇ ਵਿੱਚ ਵਿਚ ਉਸ ਨੂੰ ਢਾਲਣਾ ਚਾਹੋਗੇ ਉਹ ਉਸੇ ਤਰ੍ਹਾਂ ਢਲ ਜਾਵੇਗਾ। ਜਿਸ ਤਰ੍ਹਾਂ ਘੁਮਿਆਰ ਵੱਖ-ਵੱਖ ਸਾਂਚੇ ਵਿੱਚ ਢਾਲ ਕੇ ਮਿੱਟੀ ਦੇ ਬਰਤਨਾਂ ਨੂੰ ਵੱਖ ਵੱਖ ਆਕਾਰ ਦਿੰਦਾ ਹੈ । ਇਸ ਤਰਾਂ ਉਹਨਾਂ ਨੇ ਮਾਪਿਆਂ ਨੂੰ ਬੱਚਿਆਂ ਦੇ ਵਿਕਾਸ ਦੀਆਂ ਪੌੜੀਆਂ ਨੂੰ ਕਦਮ-ਕਦਮ ਚੜਾਉਣ ਲਈ, ਸਕੂਲ ਨੂੰ ਆਪਣੇ ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਨਿਭਾਉਣ ਲਈ ਸਹਿਯੋਗ ਦੀ ਮੰਗ ਕਰਦਿਆਂ ਬੱਚਿਆਂ ਦੀ ਨੀਂਹ ਨੂੰ ਹੋਰ ਪੱਕਾ ਕਰਨ ਤੇ ਉਨ੍ਹਾਂ ਨੂੰ ਆਤਮ ਵਿਸ਼ਵਾਸ ਤੇ ਆਤਮ ਨਿਰਭਰ ਬਣਾਉਣ ਲਈ ਆਪਣੇ ਸੁਝਾਅ ਪੇਸ਼ ਕੀਤੇ ਤੇ ਮਜ਼ਬੂਤ ਇਰਾਦਿਆਂ ਸਿਹਤ ਬੱਚਿਆਂ ਦੀਆਂ ਮੁਸ਼ਕਲਾਂ ਵਿਚ ਉਨ੍ਹਾਂ ਦਾ ਸਾਥ ਦੇ ਕੇ ਉਨ੍ਹਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦੇ ਸੁਝਾਅ ਪੇਸ਼ ਕੀਤੇ । ਸਕੂਲ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸ ਕੇ ਵੱਖ-ਵੱਖ ਮੁਕਾਬਲੇ ਦੀ ਪ੍ਰੀਖਿਆ ਵਿੱਚ ਖੜ੍ਹੇ ਕਰਨ ਦੀ ਮਹੱਤਤਾ ਬਾਰੇ ਮਾਪਿਆਂ ਨੂੰ ਜਾਗਰੂਕ ਕੀਤਾ । ਉਨ੍ਹਾਂ ਤੋਂ ਪਰਸਪਰ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਆਪਣੇ ਫ਼ਰਜ਼ਾਂ ਨੂੰ ਡੂੰਘਾਈ ਨਾਲ ਪਛਾਣਨ ਨੂੰ ਜਾਗਰੂਕ ਕੀਤਾ ।
ਜਿਸ ਤਰ੍ਹਾਂ ਮਾਲੀ ਆਪਣੇ ਬਗੀਚੇ ਨੂੰ ਸੁੰਦਰ ਬਣਾਉਣ ਲਈ ਚੰਗੀ ਫੁੱਲਾਂ ਦੇ ਬੀਜਾਂ ਦੀ ਭਾਲ ਕਰਕੇ ਸਿੰਚਾਈ ਦੇ ਢੰਗਾਂ ਨੂੰ ਜਾਣ ਕੇ ਸਮੇਂ ਸਮੇਂ ਤੇ ਉਸਦੇ ਵਾਧੇ ਨੂੰ ਧਿਆਨ ਵਿੱਚ ਰੱਖ ਕੇ ਚੰਗੀ ਖਾਦ ਤੇ ਸਮੇਂ-ਸਮੇਂ ਸਿੰਚਾਈ ਦਾ ਨੂੰ ਧਿਆਨ ਵਿਚ ਰੱਖ ਕੇ ਚੰਗੇ ਫਲ ਦੀ ਆਸ ਰੱਖਦਾ ਹੈ, ਉਸੇ ਤਰਾਂ ਮਾਪਿਆਂ ਤੇ ਅਧਿਆਪਕਾਂ ਦੋਨਾਂ ਦਾ ਫਰਜ਼ ਬਣਦਾ ਹੈ ਕੇ ਬੱਚੇ ਵਿਚਲੇ ਗੁਣਾਂ ਨੂੰ ਨਿਖਾਰਨ ਇਸ ਲਈ ਉਨ੍ਹਾਂ ਵਿਚਲੀਆਂ ਕਮੀਆਂ ਨੂੰ ਦੂਰ ਕਰਕੇ ਅਤੇ ਖੂਬੀਆਂ ਨੂੰ ਹੋਰ ਨਿਖਾਰ ਕੇ ਅੱਗੇ ਲਿਆ ਕੇ ਇੱਕ ਜੋਹਰੀ ਦਾ ਕੰਮ ਕਰੇ । ਬੱਚੇ ਦੀ ਨੀਂਹ ਬਣਨੀ ਘਰ ਤੋਂ ਸ਼ੁਰੂ ਹੋ ਜਾਂਦੀ ਹੈ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਦੇ ਸਮੁੱਚੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਨੂੰ ਚੰਗੀ ਸਿਖਿਆ, ਖ਼ੁਦ ਜ਼ਿਮੇਵਾਰ, ਪੂਰਨ ਯੋਜਨਾ ਤਹਿਤ ਕੰਮ ਕਰਨਾ, ਚੰਗੇ ਢੰਗ ਨਾਲ ਸਮਾਜ ਵਿਚ ਵਿਚਰਣ, ਚੰਗੀ ਸਿਹਤ ਲਈ ਸੰਤੁਲਿਤ ਭੋਜਨ, ਵੱਡਿਆਂ ਦੇ ਸਤਿਕਾਰ ਤੇ ਵਿਰਸੇ ਨਾਲ ਜੋੜਨਾ, ਚੰਗਾ ਨਾਗਰਿਕ ਬਣਾਉਣ ਸਬੰਧੀ ਕਈ ਤਰ੍ਹਾਂ ਦੀਆਂ ਜਿੰਮੇਦਾਰੀਆਂ ਪ੍ਰਤੀ ਚੇਤੰਨ ਕਰਨਾ ਹੈ ।
ਤੇ ਨਾਲ ਹੀ ਉਹਨਾਂ ਨੇ ਮਾਪਿਆਂ ਨੂੰ ਇੰਟਰਨੈਟ ਦੀ ਸਹੂਲਤ ,ਐਡਵਾਂਸ ਤਕਨਾਲੋਜੀ ਦੀ ਯੋਗ ਵਰਤੋਂ ਬਾਰੇ ਵੀ ਜਾਗਰੂਕ ਕੀਤਾ।
ਤੇ ਉਨ੍ਹਾਂ ਨੇ ਮਾਪਿਆਂ ਨੂੰ ਇਹ ਵੀ ਸਲਾਹ ਦਿੱਤੀ ਕਿ ਬੱਚਿਆਂ ਨੂੰ ਤਣਾਅ ਮੁਕਤ ਰੱਖਣ ਲਈ ਆਪਣਾ ਯੋਗਦਾਨ ਕਿਵੇਂ ਪਾਇਆ ਜਾ ਸਕਦਾ ਹੈ ਤੇ ਮਾਪਿਆਂ ਮਾਪੇ ਅਤੇ ਅਧਿਆਪਕ ਇੱਕ ਦੂਜੇ ਦੇ ਸਹਿਯੋਗ ਨਾਲ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵੱਡਿਆਂ ਦਾ ਆਦਰ ,ਵਿਰਸੇ ਨਾਲ ਜੋੜਨ ਦਾ ਯਤਨ ਕਰਕੇ ਚੰਗੇ ਸੰਸਕਾਰ ਦੇ ਕੇ ਇੱਕ ਚੰਗਾ ਭਵਿੱਖ ਉਸਾਰਨ ਦਾ ਯਤਨ ਕਰਨ। ਆਉਣ ਵਾਲੀਆਂ ਪੀੜ੍ਹੀਆਂ ਦੀ ਲਈ ਇੱਕ ਆਦਰਸ਼ ਬਣ ਸਕਦੇ ਹਨ।
ਇਸ ਨਾਲ ਉਹ ਖੁਦ ਵੀ ਤਣਾਓਮੁਕਤ ਰਹਿਣਗੇ ਤੇ ਚੰਗੇ ਭਵਿੱਖ ਦੀ ਰਚਨਾ ਵੀ ਕਰਨਗੇ।
ਪ੍ਰਿੰਸੀਪਲ ਸ੍ਰੀਮਤੀ ਰਾਜ ਪਾਲ ਕੌਰ ਜੀ ਨੇ ਅੰਤ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਐਜੂਕੇਸਨ ਟੀਮ ਅਤੇ ਸ੍ਰੀਮਤੀ ਸ਼ੁਭਾ ਜੀ, ਸਮੂਹ ਮੈਨੇਜਮੇਂਟ ਅਤੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

LEAVE A REPLY

Please enter your comment!
Please enter your name here