Home crime ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸੁਰੱਖਿਆ ਮੁਲਾਜ਼ਮ ਦੀ ਗੋਲ਼ੀ

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸੁਰੱਖਿਆ ਮੁਲਾਜ਼ਮ ਦੀ ਗੋਲ਼ੀ

40
0

ਲੱਗਣ ਨਾਲ ਮੌਤ, ਹਥਿਆਰ ਦੀ ਸਫ਼ਾਈ ਕਰਦਿਆਂ ਚੱਲੀ ਗੋਲ਼ੀ
ਲੁਧਿਆਣਾ (ਰਾਜੇਸ ਜੈਨ-ਭਗਵਾਨ ਭੰਗੂ) ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸੁਰੱਖਿਆ ਅਮਲੇ ’ਚ ਤਾਇਨਾਤ ਸੁਰੱਖਿਆ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। 32 ਸਾਲਾ ਸੀਆਈਐੱਸਐੱਫ ਦਾ ਜਵਾਨ ਸੰਦੀਪ ਕੁਮਾਰ ਯੂਪੀ ਦੇ ਜ਼ਿਲ੍ਹਾ ਮੁਜ਼ੱਫਰਪੁਰ, ਪਿੰਡ ਰਾਜਪੁਰ ਦਾ ਰਹਿਣ ਵਾਲਾ ਸੀ। ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰੋਜ਼ ਗਾਰਡਨ ਨੇੜੇ ਗੋਲ਼ੀ ਚੱਲਣ ਦੀ ਆਵਾਜ਼ ਆੀ ਹੈ। ਪੁਲਿਸ ਮੌਕੇ ’ਤੇ ਪੁੱਜੀ ਤਾਂ ਸੰਸਦ ਮੈਂਬਰ ਦੀ ਰਿਹਾਇਸ਼ ’ਤੇ ਸੰਦੀਪ ਦੀ ਲਾਸ਼ ਪਈ ਸੀ। ਨਾਲ ਹੀ ਉਸ ਦਾ ਹਥਿਆਰ ਵੀ ਪਿਆ ਸੀ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸੁਰੱਖਿਆ ਮੁਲਾਜ਼ਮ ਹਥਿਆਰ ਦੀ ਸਫ਼ਾਈ ਕਰ ਰਿਹਾ ਸੀ ਤੇ ਉਸੇ ਵੇਲੇ ਗੋਲ਼ੀ ਚੱਲ ਗਈ ਜਿਹੜੀ ਉਸ ਦੇ ਜਬੜੇ ਨੂੰ ਚੀਰਦੀ ਹੋਈ ਨਿਕਲ ਗਈ।

LEAVE A REPLY

Please enter your comment!
Please enter your name here