ਜਗਰਾਓਂ, 19 ਜੁਲਾਈ ( ਭਗਵਾਨ ਭੰਗੂ)-ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ, ਜਗਰਾਉਂ ਵਿਖੇ ਸ਼੍ਰੀ ਮਤੀ ਸਤੀਸ਼ ਗੁਪਤਾ ਦੇ ਜਨਮਦਿਨ ਦੇ ਸੰਦਰਭ ਵਿੱਚ ਹਵਨ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਡੇ ਸਕੂਲ ਦੇ ਸੰਰੱਖਿਅਕ ਅਮਰੀਕਾ ਨਿਵਾਸੀ ਬਲਰਾਜ ਕ੍ਰਿਸ਼ਨ ਗੁਪਤਾ, ਉਹਨਾਂ ਦੇ ਪੁੱਤਰ ਸੁਸ਼ੀਲ ਗੁਪਤਾ , ਪੋਤੀਆਂ ਸੁਨੈਨਾ ਗੁਪਤਾ, ਰਿਸ਼ਾ ਗੁਪਤਾ ਤੇ ਪੋਤਾ ਕ੍ਰਿਸ਼ਵ ਗੁਪਤਾ ਹਾਜ਼ਰ ਸਨ। ਇਸ ਮੌਕੇ ਤੇ ਸਰਵੋਤਮ ਵਿਦਿਆਰਥੀ ਪੁਰਸਕਾਰ ਜੋ ਵਿਜੈ ਵਰਮਾ ਅਤੇ ਉਹਨਾਂ ਦੇ ਭਰਾਵਾਂ ਵੱਲੋਂ ਆਪਣੇ ਮਾਤਾ- ਪਿਤਾ ਸਵਰਗਵਾਸੀ ਮੂਲ ਰਾਜ ਅਤੇ ਸ਼੍ਰੀਮਤੀ ਕਮਲਾ ਦੇਵੀ ਦੀ ਯਾਦ ਵਿੱਚ ਸਰਵੋਤਮ ਵਿਦਿਆਰਥੀ ਪੁਰਸਕਾਰ ਕਿਸ਼ੋਰ ਵਰਗ ਵਿਚੋਂ ਜਮਾਤ ਦਸਵੀਂ ਦੀ ਵਿਦਿਆਰਥਣ ਨਵਜੋਤ ਕੌਰ ਨੂੰ 2100/-ਰਾਸ਼ੀ, ਸਨਮਾਨ ਚਿੰਨ੍ਹ ਅਤੇ ਪਰਮਾਣ ਪੱਤਰ, ਬਾਲ ਵਰਗ ਵਿਚੋਂ 8ਵੀ ਜਮਾਤ ਦਾ ਵਿਦਿਆਰਥੀ ਪ੍ਰਭਜੋਤ ਸਿੰਘ ਨੂੰ 1100/-ਰਾਸ਼ੀ, ਸਨਮਾਨ ਚਿੰਨ੍ਹ ਤੇ ਪਰਮਾਣ ਪੱਤਰ ਸ਼ਿਸ਼ੂ ਵਰਗ ਵਿਚੋਂ ਜਮਾਤ ਦੂਸਰੀ ਵਿੱਚੋ ਸੰਧਿਆ ਨੂੰ 1100/- ਰਾਸ਼ੀ,ਸਨਮਾਨ ਚਿੰਨ੍ਹ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਜੋ ਬਚਿਆ ਦੀ ਹੌਂਸਲਾ ਅਫਜ਼ਾਈ ਜਾਈ ਵਿੱਚ ਇਜ਼ਾਫ਼ਾ ਹੋਵੇ।ਇਸ ਦੇ ਨਾਲ ਹੀ ਕਿਸ਼ੋਰ ਵਰਗ ਵਿੱਚੋ ਜਮਾਤ ਦਸਵੀਂ ਦੀ ਵਿਦਿਆਰਥਣ ਉਪਾਸਨਾ ਨੂੰ ਸਰਵੋਤਮ ਹਾਜਰੀ ਵਜੋਂ ਪ੍ਰਮਾਣ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਨਿਤ ਕੀਤਾ ਗਿਆ।
ਸ਼੍ਰੀ ਮਤੀ ਸਤੀਸ਼ ਗੁਪਤਾ ਦੇ ਜਨਮ ਦਿਹਾੜੇ ਸਦਕਾ ਪੈਟਰਨ ਅਮਰੀਕਾ ਨਿਵਾਸੀ ਬਲਰਾਜ ਕ੍ਰਿਸ਼ਨ ਗੁਪਤਾ ਨੇ ਨਵ ਉਸਾਰੀ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ।ਪ੍ਰਬੰਧ ਸਮਿਤੀ ਦੇ ਪ੍ਰਬੰਧਕ ਐਡਵਕੇਟ ਵਿਵੇਕ ਭਾਰਦਵਾਜ , ਮੈਂਬਰ ਦਰਸ਼ਨ ਲਾਲ ਸ਼ਮੀ, ਮੈਂਬਰ ਕੁਨਾਲ ਬਬਰ , ਮੈਂਬਰ ਅਮਿਤ ਸਿੰਗਲ ਜੀ ਸ਼ਾਮਿਲ ਸਨ ਅਤੇ ਇਸ ਦੇ ਨਾਲ ਹੀ ਰਵਿੰਦਰ ਵਰਮਾ, ਰਵਿੰਦਰ ਗੁਪਤਾ, ਡਾਕਟਰ ਅੰਜੂ ਗੋਇਲ ਜੀ, ਡਾਕਟਰ ਬੀ. ਬੀ. ਸਿੰਗਲਾ , ਵਿਜੈ ਵਰਮਾ, ਗੌਰਵ ਖੁੱਲਰ, ਰਾਜ ਵਰਮਾ,ਲਵਨੀਸ਼,ਰਾਕੇਸ਼ ਸਿੰਗਲਾ ,ਸੁਖਦੇਵ ਗਰਗ , ਸ਼ਾਮ ਸੁੰਦਰ, ਇੰਜਨੀਅਰ ਸੰਚਿਤ ਗਰਗ , ਹਨੀ ਗੋਇਲ , ਰੋਹਿਤ , ਅੰਕੁਰ ਗੋਇਲ, ਅੰਕਿਤ(ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ), ਚੱਠੂ ਅਤੇ ਪ੍ਰਿੰਸੀਪਲ ਨੀਲੂ ਨਰੂਲਾ ਸ਼ਾਮਿਲ ਸਨ।ਅੰਤ ਵਿੱਚ ਅੱਜ ਦੇ ਦਿਹਾੜੇ ਦੇ ਮੁੱਖ ਮਹਿਮਾਨ ਬਲਰਾਜ ਕ੍ਰਿਸ਼ਨ ਗੁਪਤਾ ਅਤੇ ਪਰਿਵਾਰਿਕ ਮੈਂਬਰਾਂ ਨੂੰ ‘ ਸ਼੍ਰੀ ਫਲ ਅਤੇ ਪੈੱਨ ‘ ਦੇ ਕੇ ਸਨਮਾਨਿਤ ਕੀਤਾ ਗਿਆ।