ਜਗਰਾਓਂ, 20 ਜੁਲਾਈ ( ਵਿਕਾਸ ਮਠਾੜੂ)-ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਵਰੁਨ ਸੱਗੜ ਦੇ ਹੁਕਮਾਂ ਅਨੁਸਾਰ ਅਤੇ ਪ੍ਰਕਾਸ਼ ਸਿੰਘ ਹੈਲਥ ਇੰਸਪੈਕਟਰ ਦੀ ਯੋਗ ਅਗਵਾਈ ਵਿੱਚ ਐਂਟੀ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਪਿੰਡ ਦੇਹੜਕਾ ਅਧੀਨ ਸੀ ਐੱਚ ਸੀ ਹਠੂਰ ਵਿਖੇ ਐਂਟੀ ਡੇਂਗੂ ਚਿਕਨਗੁਨੀਆ ਮਲੇਰੀਆ ਅਤੇ ਹੜਾਂ ਤੋਂ ਪ੍ਰਭਾਵਿਤ ਸਬੰਧੀ ਜਾਗਰੂਕਤਾ ਕੈਂਪ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਇਸ ਤੋਂ ਪਹਿਲਾਂ ਹੀ ਆਪਣੇ ਆਲ਼ੇ ਦੁਆਲ਼ੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ ਅਤੇ ਮੱਛਰ ਤੋਂ ਬਚਣ ਲਈ ਸਾਨੂੰ ਆਪਣਾ ਸਰੀਰ ਪੂਰਾ ਢਕਿਆ ਹੋਵੇ ਰਾਤ ਨੂੰ ਸੌਣ ਤੋਂ ਪਹਿਲਾਂ ਮੱਛਰਦਾਨੀ ਲਾ ਕੇ ਅਤੇ ਆਲ ਆਊਟ ਜਾਂ ਫਿਰ ਮੱਛਰ ਤੋਂ ਬਚਣ ਲਈ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ । ਇਹ ਮੱਛਰ ਸਾਫ ਅਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਦਿਨ ਵੇਲੇ ਕੱਟਦਾ ਹੈ। ਇਸ ਮੱਛਰ ਦਾ ਨਾਮ ਏਡੀਜ਼ ਅਜਿਪਟੀ ਹੈ। ਇਸ ਲਈ ਜੇਕਰ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਦਾ ਬੁਖਾਰ ਹੋਵੇ ਤਾਂ ਮਰੀਜ ਨੂੰ ਆਪਣੇ ਨੇੜੇ ਬਣੇ ਸਬ ਸੈਂਟਰ ਵਿੱਚ ਜਾ ਕੇ ਆਪਣੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਇਸ ਬੁਖਾਰ ਦੀ ਜਾਂਚ ਬਾਰੇ ਪਤਾ ਲੱਗ ਜਾਵੇ। ਇਸ ਕੈਂਪ ਵਿੱਚ ਪ੍ਰੀਤਮ ਸਿੰਘ ਸਿੱਧੂ, ਚੰਦ ਸਿੰਘ ਸਿੱਧੂ ,ਬਾਬੂ ਸਿੰਘ ਸਿੱਧੂ ,ਨਿਰਮਲ ਸਿੰਘ ਖਹਿਰਾ ,ਗੁਰਦੇਵ ਸਿੰਘ ਸਿੱਧੂ, ਬਲਵੰਤ ਸਿੰਘ, ਕਾਕਾ ਸਿੰਘ, ਤਰਸੇਮ ਸਿੰਘ, ਪ੍ਰਕਾਸ਼ ਸਿੰਘ ਹੈਲਥ ਇੰਸਪੈਕਟਰ, ਸੁਖਦੇਵ ਸਿੰਘ ਮ ਪ ਹ ਵ(ਮੇਲ), ਕੋਮਲਪ੍ਰੀਤ ਕੌਰ ਸੀ ਐਚ ਓ,ਜਸਵੀਰ ਕੌਰ ਏ ਐਨ ਐਮ, ਤੇਜ਼ ਕੌਰ, ਪਰਮਜੀਤ ਕੌਰ ਆਸਾ ਫੈਸੀਲੇਟਰ ਅਤੇ ਸਮੂਹ ਆਸਾ ਵਰਕਰਾਂ ਹਾਜ਼ਰ ਸਨ।