ਜਗਰਾਓਂ, 21 ( ਜੁਲਾਈ ( ਮੋਹਿਤ ਜੈਨ)-ਪਿੰਡ ਰਸੂਲਪੁਰ ਵਿਖੇ ਐਂਟੀ ਡੇਂਗੂ ਮਲੇਰੀਆ ਚਿਕਨਗੁਨੀਆ ਬਰਸਾਤਾਂ ਦੇ ਮੌਸਮ ਸੰਬੰਧੀ ਹੋਣ ਵਾਲੀਆਂ ਬੀਮਾਰੀਆਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪ੍ਰਕਾਸ਼ ਸਿੰਘ ਹੈਲਥ ਇੰਸਪੈਕਟਰ ਨੇ ਕੈਂਪ ਵਿੱਚ ਆਏ ਲੋਕਾਂ ਨੂੰ ਇਸ ਸਬੰਧੀ ਜਾਗਰੂਕਤਾ ਕੀਤਾ ਗਿਆ ਅਤੇ ਦੱਸਿਆ ਕਿ ਇਹ ਡੇਂਗੂ ਬੁਖਾਰ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਦਿਨ ਵੇਲੇ ਕੱਟਦਾ ਹੈ। ਇਸ ਲਈ ਸਾਨੂੰ ਆਪਣੇ ਆਲ਼ੇ ਦੁਆਲ਼ੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ ਅਤੇ ਘਰ ਵਿੱਚ ਅਤੇ ਕੋਠੇ ਉੱਤੇ ਖਾਲੀ ਸਮਾਨ ਨਹੀਂ ਹੋਣਾ ਚਾਹੀਦਾ ਤਾਂ ਕਿ ਉੱਪਰ ਕਿਸੇ ਵੀ ਟੁੱਟੇ ਬਰਤਨ ਟਾਇਰ ਗਮਲਿਆਂ ਵਿਚ ਪਾਣੀ ਨਾ ਖੜੇ ਜਿਸ ਨਾਲ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਇਹ ਮੱਛਰ ਦਿਨ ਵੇਲੇ ਹੀ ਕੱਟਦਾ ਹੈ ਇਸ ਲਈ ਸਾਨੂੰ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਲਾ ਕੇ ਸੌਣਾ ਚਾਹੀਦਾ ਹੈ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਆਲ ਆਊਟ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਆਪਣੇ ਸਰੀਰ ਨੂੰ ਪੂਰੀ ਬਾਜੂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਤਾਂ ਕਿ ਮੱਛਰ ਸਾਨੂੰ ਕੱਟ ਨਾ ਸਕੇ ਹਰੇਕ ਸ਼ੁਕਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਦੱਸੇ ਅਨੁਸਾਰ ਡਰਾਈ ਡੇ ਮਨਾਇਆ ਜਾਵੇ । ਆਪਣੇ ਘਰਾਂ ਵਿੱਚ ਫਰਿੱਜ ਕੂਲਰ ਨੂੰ ਹਫਤੇ ਵਿੱਚ ਇੱਕ ਦਿਨ ਜ਼ਰੂਰ ਸੁੱਕਾ ਰੱਖਿਆ ਜਾਵੇ । ਇਹਨਾਂ ਦੱਸੇ ਗਏ ਨਿਯਮਾਂ ਦੀ ਪਾਲਣਾ ਜਰੂਰ ਕਰਨੀ ਚਾਹੀਦੀ ਹੈ ਅਤੇ ਇਸ ਕੈਂਪ ਵਿੱਚ ਗੁਰਦੀਪ ਸਿੰਘ ਮ ਪ ਹੈਲਥ ਵਰਕਰ (ਮੇਲ),ਸੁਖਵਿੰਦਰ ਕੌਰ ਏ ਐਨ ਐਮ, ਅਮਨ ਕੌਰ ਸੀ ਐੱਚ ਓ ਅਤੇ ਪਿੰਡ ਦੇ ਲੋਕ ਹਾਜ਼ਰ ਸਨ।