Home Chandigrah ਚੌਥੀ ਜਮਾਤ ਦੇ ਸਿਲੇਬਸ ‘ਚ ਸ਼ਾਮਲ ਹੋਇਆ ਕਿਸਾਨ ਅੰਦੋਲਨ

ਚੌਥੀ ਜਮਾਤ ਦੇ ਸਿਲੇਬਸ ‘ਚ ਸ਼ਾਮਲ ਹੋਇਆ ਕਿਸਾਨ ਅੰਦੋਲਨ

77
0


ਚੰਡੀਗੜ੍ਹ (ਬਿਊਰੋ) ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਇੱਕ ਸਾਲ ਤੋਂ ਵੱਧ ਸਮੇਂ ਤੱਕ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਰਹੇ ਤੇ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਸੀ। ਕਿਸਾਨ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਹਰ ਪਾਸੇ ਤੇਜੀ ਨਾਲ ਵੱਧ ਗਿਆ। ਇਸ ਵਿਚਾਲੇ ਕਿਸਾਨ ਅੰਦੋਲਨ ਨਾਲ ਜੁੜਿਆ ਬਹੁਤ ਹੀ ਅਨੋਖੀਆਂ ਕਹਾਣੀਆਂ ਵੇਖਣ ਨੂੰ ਮਿਲਿਆ ਹਨ ਤੇ ਲੋਕਾਂ ਦਾ ਬਹੁਤ ਜਜ਼ਬਾਤੀ ਜੁੜਾਵ ਦੇਖਿਆ ਗਿਆ ਸੀ। ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆਈ ਹੈ ਹੁਣ ਇਹ ਕਿਸਾਨ ਅੰਦੋਲਨ ਪੰਜਾਬ ਵਿੱਚ ਸਕੂਲੀ ਕਿਤਾਬਾਂ ਦਾ ਹਿੱਸਾ ਵੀ ਬਣ ਗਿਆ ਹੈ।ਸਕੂਲ ਬੋਰਡ ਦੇ ਮੁਤਾਬਿਕ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਬਾਰੇ ਚੌਥੀ ਜਮਾਤ ਵਿਚ ਪੜ੍ਹਾਇਆ ਜਾ ਰਿਹਾ ਹੈ। ਇਸ ਦੌਰਾਨ ਇਹ ਅੰਦੋਲਨ ਹੁਣ ਕਿਤਾਬ ਦਾ ਹਿੱਸਾ ਬਣਾਇਆ ਗਿਆ ਹੈ। ਪੰਜ ਪੰਨਿਆਂ ਦਾ ਇਹ ਚੈਪਟਰ ਪੰਜਾਬੀ ਪੁਸਤਕ ‘ਮੋਹ ਦੀਆਂ ਤੰਦਾਂ ਦਾ ਹਿੱਸਾ ਹੈ। ਮੋਹ ਦੀਆਂ ਤੰਦਾਂ’ ਨੂੰ ‘ਪਿਆਰ ਦਾ ਧਾਗਾ’ ਕਿਹਾ ਜਾਂਦਾ ਹੈ। ਇਹ ਚੈਪਟਰ ਗਲੋਬਲ ਲਰਨਿੰਗ ਸਲਿਊਸ਼ਨਜ਼ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ ਤੇ ਡਾ: ਜਗਜੀਤ ਸਿੰਘ ਧੂਰੀ ਦੁਆਰਾ ਲਿਖਿਆ ਗਿਆ ਹੈ।ਡਾ: ਜਗਜੀਤ ਸਿੰਘ ਧੂਰੀ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਹਨ। ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦ ਰਿਪੋਰਟ ਮੁਤਾਬਕ ਡਾ: ਜਗਜੀਤ ਸਿੰਘ ਧੂਰੀ ਨੇ ਕਿਹਾ, ”ਇਹ ਅਧਿਆਏ ਕਿਸਾਨ ਅੰਦੋਲਨ ਦੀ ਕਹਾਣੀ ਦੱਸਦਾ ਹੈ, ਜਿਸ ਨੇ ਇਤਿਹਾਸ ਰਚਿਆ। ਵਿਦਿਆਰਥੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਏਕਤਾ ਨਾਲ ਸੱਚ ਤੇ ਹੱਕ ਲਈ ਆਵਾਜ਼ ਬੁਲੰਦ ਕਰਨੀ ਹੈ ਤੇ ਇਹ ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।

LEAVE A REPLY

Please enter your comment!
Please enter your name here