Home Education ਬਠਿੰਡਾ ਦੇ ਸਿਵਿਆਂ ਪਿੰਡ ਦੀ ਹੋਣਹਾਰ ਧੀ ਲਵਪ੍ਰੀਤ ਬਣੀ ਪਾਇਲਟ

ਬਠਿੰਡਾ ਦੇ ਸਿਵਿਆਂ ਪਿੰਡ ਦੀ ਹੋਣਹਾਰ ਧੀ ਲਵਪ੍ਰੀਤ ਬਣੀ ਪਾਇਲਟ

66
0


ਬਠਿੰਡਾ,7 ਅਪ੍ਰੈਲ ( ਮਿਅੰਕ ਜੈਨ, ਸਤੀਸ਼ ਕੋਹਲੀ)-)- ਬਠਿੰਡਾ ਦੇ ਨਾਲ ਲੱਗਦੇ ਪਿੰਡ ਸਿਵਿਆਂ ਦੀ ਰਹਿਣ ਵਾਲੀ ਇਸ ਧੀ ਨੇ ਛੋਟੇ ਹੁੰਦਿਆਂ ਅਸਮਾਨ ਵਿੱਚ ਉੱਡਦੇ ਪੰਛੀਆਂ ਨੂੰ ਦੇਖ ਕੇ ਖ਼ੁਦ ਅਸਮਾਨ ਵਿੱਚ ਉੱਡਣ ਦਾ ਇਰਾਦਾ ਬਣਾਇਆ ਸੀ l ਜਿਸ ਨੂੰ ਕਿ ਇਸ ਨੇ ਸੱਚ ਵੀ ਕਰਕੇ ਦਿਖਾਇਆ ਹੈl ਲਵਪ੍ਰੀਤ ਦੀ ਇੱਛਾ ਸੀ ਕਿ ਉਹ ਵੱਡੀ ਹੋ ਕੇ ਪਾਇਲਟ ਬਣੇ। ਜੇਕਰ ਮਨ ਦੇ ਵਿੱਚ ਦ੍ਰਿੜ੍ਹਤਾ ਅਤੇ ਨੇਕ ਇਰਾਦੇ ਹੋਣ ਤਾਂ ਕੋਈ ਵੀ ਵੱਡੀ ਰੁਕਾਵਟ ਤੁਹਾਡੇ ਰਸਤੇ ਵਿੱਚ ਨਹੀਂ ਆ ਸਕਦੀ lਹੁਣ ਇਹ ਬਠਿੰਡਾ ਦੀ ਧੀ ਏਅਰ ਏਸ਼ੀਆ ਇੰਡੀਆ ਵਿੱਚ ਪਾਇਲਟ ਬਣੀ ਹੈ lਲਵਪ੍ਰੀਤ ਕੌਰ ਦੇ ਪਿਤਾ ਕੁਲਬੀਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਬੇਟੀ ਛੋਟੇ ਹੁੰਦਿਆਂ ਤੋਂ ਹੀ ਮਨ ਦੇ ਵਿੱਚ ਸੁਪਨਾ ਸੀ ਕਿ ਉਹ ਪਾਇਲਟ ਬਣੇ l ਲਵਪ੍ਰੀਤ ਨੇ ਆਪਣੀ ਪੜ੍ਹਾਈ ਦੀ ਸ਼ੁਰੂਆਤ ਪਿੰਡ ਦੇ ਸਕੂਲ ਵਿੱਚੋਂ ਕੀਤੀ ਅਤੇ ਉਸ ਤੋਂ ਬਾਅਦ ਚੌਥੀ ਕਲਾਸ ਤੋਂ ਨੌਵੀਂ ਕਲਾਸ ਤਕ ਬਠਿੰਡਾ ਦੇ ਅੰਮ੍ਰਿਤ ਕਾਨਵੈਂਟ ਸਕੂਲ ਵਿੱਚ ਪੜ੍ਹਾਈ ਕੀਤੀ lਦਸਵੀਂ ਕਲਾਸ ਦੀ ਪੜ੍ਹਾਈ ਬਾਦਲ ਦੇ ਦਸਮੇਸ਼ ਸਕੂਲ ਤੋਂ ਕੀਤੀ ਅਤੇ ਗਿਆਰ੍ਹਵੀਂ ਤੇ ਬਾਰ੍ਹਵੀਂ ਨਾਨ ਮੈਡੀਕਲ ਦੀ ਪੜ੍ਹਾਈ ਦਸਮੇਸ਼ ਸਕੂਲ ਭੁੱਚੋ ਮੰਡੀ ਤੋਂ ਕੀਤੀ l ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਲਵਪ੍ਰੀਤ ਦੇ ਸੁਪਨਿਆਂ ਦੀ ਕਹਾਣੀ ਅਤੇ ਪਟਿਆਲਾ ਦੇ ਏਵੀਏਸ਼ਨ ਕਲੱਬ ਵਿਚ ਦਾਖਲਾ ਲਿਆ l ਉੱਥੇ ਪੜ੍ਹਾਈ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੇ ਪੰਜਾਹ ਘੰਟੇ ਤੱਕ ਉਡਾਣ ਭਰੀ ਪ੍ਰੰਤੂ ਪਾਇਲਟ ਬਣਨ ਲਈ ਦੋ ਸੌ ਘੰਟੇ ਦੀ ਉਡਾਣ ਦਾ ਤਜਰਬਾ ਜ਼ਰੂਰੀ ਹੋਣਾ ਚਾਹੀਦਾ ਹੈ।ਉਸ ਤੋਂ ਬਾਅਦ ਐੱਫ ਪੀ ਐਫ ਟੀ ਹੈਦਰਾਬਾਦ ਚਲੀ ਗਈ ਅਤੇ ਟ੍ਰੇਨਿੰਗ ਲਈ ਬਾਕੀ ਦੇ 150 ਘੰਟੇ ਉੱਥੇ ਪੂਰੇ ਕੀਤੇ।ਲਵਪ੍ਰੀਤ ਨੇ ਪਹਿਲੀ ਉਡਾਣ 9-10-2014 ਨੂੰ ਹਵਾਈ ਜਹਾਜ਼ ਸ਼ਹਿਨਸ਼ਾਹ 152 ਨੂੰ ਉਡਾ ਕੇ ਆਪਣਾ ਇਹ ਸੁਪਨਾ ਪੂਰਾ ਕੀਤਾ। ਅਪ੍ਰੈਲ 2018 ਵਿੱਚ ਉਸ ਨੂੰ ਲਾਇਸੈਂਸ ਮਿਲ ਗਿਆ ਅਤੇ ਇੱਕ ਸਾਲ ਬਾਅਦ ਉਸ ਨੇ ਏਅਰ ਏਸ਼ੀਆ ਇੰਡੀਆ ਵਿੱਚ ਨੌਕਰੀ ਮਿਲ ਗਈ।ਹਾਲਾਂਕਿ ਕੋਰੋਨਾ ਨੇ ਵੀ ਇਸ ਦੇ ਰਸਤੇ ਵਿੱਚ ਰੋੜੇ ਅਟਕਾਏ ਅਤੇ ਘੱਟ ਹੀ ਉਡਾਣਾਂ ਉੱਡ ਸਕੀਆਂ।ਉਸ ਤੋਂ ਬਾਅਦ ਟ੍ਰੇਨਿੰਗ ਲਈ ਮਲੇਸ਼ੀਆ ਭੇਜ ਦਿੱਤਾ ਗਿਆ ਅਤੇ ਅੱਜਕੱਲ੍ਹ ਉਹ ਬੈਂਗਲੂਰ ਵਿਚ ਹੈ।ਬਠਿੰਡਾ ਦੀ ਇਸ ਹੋਣਹਾਰ ਧੀ ਤੇ ਜਿੱਥੇ ਮਾਤਾ ਪਿਤਾ ਦਾ ਸਿਰ ਉੱਚਾ ਹੋਇਆ ਹੈ,ਉਥੇ ਹੀ ਪਿੰਡ ਵਾਲੇ ਵੀ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ ਹਨ।

LEAVE A REPLY

Please enter your comment!
Please enter your name here