ਜਗਰਾਓ, 11 ਅਕਤੂਬਰ ( ਵਿਕਾਸ ਮਠਾੜੂ)-ਬਲੌਜ਼ਮਜ ਕਾਨਵੈਂਟ ਸਕੂਲ ਦੀ ਬੈਡਮਿੰਟਨ ਦੀ ਖਿਡਾਰਨ ਅਰੂਸ਼ੀ ਨੇ ਆਪਣੀ ਫੁਰਤੀਲੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਟੇਟ ਪੱਧਰ ਦੀ ਹੋਈ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਨੂੰ ਆਪਣੇ ਗਲੇ ਦਾ ਸ਼ਿੰਗਾਰ ਬਣਾ ਕੇ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਜਿੱਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਉੱਥੇ ਆਪਣੇ ਮਾਪਿਆਂ ਦਾ ਵੀ ਮਾਣ ਵਧਾਇਆ। ਆਪਣੇ ਮਿਥੇ ਟੀਚੇ ਦਾ ਪਿੱਛਾ ਕਰਦੇ ਹੋਏ ਬੱਚੇ ਨੇ ਸਫਲਤਾ ਹਾਸਲ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਬੱਚੇ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਤੈਨੂੰ ਇੱਕ ਦਿਨ ਇੰਟਰਨੈਸ਼ਨਲ ਪੱਧਰ ਤੇ ਖੇਡਦਾ ਦੇਖਣਾ ਚਾਹੁੰਦੇ ਹਾਂ ਤੇ ਆਸ ਕਰਦੇ ਹਾਂ ਕਿ ਉਥੋਂ ਵੀ ਤੂੰ ਇਸੇ ਤਰ੍ਹਾਂ ਗੋਲਡ ਮੈਡਲ ਲੈ ਕੇ ਬਾਕੀ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣੇ ਜਿਸ ਦਾ ਮਾਣ ਤੇਰੇ ਮਾਪੇ, ਸਕੂਲ ਅਤੇ ਪੂਰੇ ਇਲਾਕੇ ਨੂੰ ਹੋਵੇਗਾ। ਉਹਨਾਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਲਈ ਇੱਕ ਚੰਗਾ ਪਲੇਟਫਾਰਮ ਹਨ। ਜਿੱਥੋਂ ਇਹਨਾਂ ਦੇ ਭਵਿੱਖ ਦੇ ਚੰਗੇ ਰਾਹ ਨਿਕਲ ਸਕਦੇ ਹਨ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਜੌਹਲ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਵਿਦਿਆਰਥਣ ਨੂੰ ਵਧਾਈ ਦਿੱਤੀ।