ਰਾਮਪੁਰਾ ਫੂਲ (ਬੋਬੀ ਸਹਿਜਲ) ਸ਼ੋ੍ਮਣੀ ਅਕਾਲੀ ਦਲ ਦੀ ਮੁੜ ਮਜਬੂਤੀ ਲਈ ਸ਼ੋ੍ਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਿਝੰਜਰ ਵਲੋਂ ਆਰੰਭੀ ਗਈ ਪੰਜਾਬ ਯੂਥ ਮਿਲਣੀ ਤਹਿਤ ਅੱਜ 14ਵੀਂ ਪੰਜਾਬ ਯੂਥ ਮਿਲਣੀ ਰਾਮਪੁਰਾ ਵਿਖੇ ਕੀਤੀ ਗਈ, ਜਿਸ ਵਿਚ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਯੂਥ ਮਿਲਣੀ ਵਿਚ ਸਿਕੰਦਰ ਸਿੰਘ ਮਲੂਕਾ ਚੇਅਰਮੈਨ ਅਨੁਸ਼ਾਸ਼ਨੀ ਕਮੇਟੀ ਅਤੇ ਪ੍ਰਧਾਨ ਸ਼ੋ੍ਮਣੀ ਅਕਾਲੀ ਦਲ ਕਿਸਾਨ ਵਿੰਗ, ਗਰੁਪ੍ਰਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰਰੀਸ਼ਦ ਬਠਿੰਡਾ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਿਝੰਜਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ‘ਤੇ ਬੈਠ ਕੇ ਬਣੇ ਸ਼ੋ੍ਮਣੀ ਅਕਾਲੀ ਦਲ ਨੂੰ ਕੋਈ ਵੀ ਸਿਆਸੀ ਧਿਰ ਖਤਮ ਨਹੀਂ ਕਰ ਸਕਦੀ। ਉਨਾਂ੍ਹ ਨੇ ਕਿਹਾ ਝੂਠ ਦੇ ਸਹਾਰੇ ਬਣੀ ਆਪ ਸਰਕਾਰ ਦੇ ਆਗੂ ਅਕਸਰ ਹੀ ਦੋਸ਼ ਲਾਉਂਦੇ ਰਹੇ ਹਨ ਕਿ ਸਰਕਾਰਾਂ ਦੀ ਸ਼ਹਿ ਤੋਂ ਬਿਨਾਂ੍ਹ ਚਿੱਟਾ ਵਿਕ ਨਹੀ ਸਕਦਾ, ਪਰ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਜਨਤਾ ਨੂੰ ਸਪੱਸ਼ਟ ਕਰਨ ਕਿ ਹੁਣ ਚਿੱਟਾ ਕੌਣ ਵਿਕਵਾ ਰਿਹਾ ਹੈ। ਉਨਾਂ੍ਹ ਕਿਹਾ ਕਿ ਜਦੋਂ ਤੋਂ ਆਪ ਸਰਕਾਰ ਹੋਂਦ ਵਿਚ ਆਈ ਹੈ ਉਸ ਸਮੇਂ ਤੋਂ ਚਿੱਟਾ ਗਲੀ ਗਲੀ ਵਿਚ ਸ਼ਰੇਆਮ ਵਿਕ ਰਿਹਾ ਹੈ, ਜਿਸ ਕਰਕੇ ਆਏ ਦਿਨ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਉਨਾਂ੍ਹ ਕਿਹਾ ਕਿ ਸਰਕਾਰ ਚਿੱਟੇ ਦਾ ਵੱਧਦਾ ਰੁਝਾਨ ਰੋਕਣ ਵਿਚ ਨਕਾਮ ਹੋ ਚੁੱਕੀ ਹੈ, ਜਿਸ ਕਰਕੇ ਚਿੰਤਤ ਪਿੰਡਾਂ ਦੇ ਲੋਕ ਕਮੇਟੀ ਬਣਾ ਕੇ ਚਿੱਟਾ ਰੋਕਣ ਦਾ ਯਤਨ ਕਰ ਰਹੇ ਹਨ। ਇਸੇ ਦੌਰਾਨ ਿਝੰਜਰ ਨੇ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਸੁਚੇਤ ਕਰਦੇ ਨੌਜਵਾਨਾਂ ਨੂੰ ਕੇਸਰੀ ਦਸਤਾਰਾਂ ਸਜਾਉਣ ਦੀ ਅਪੀਲ ਕਰਦੇ ਕਿਹਾ ਕਿ ਕੇਸਰੀ ਦਸਤਾਰ ਦਿੱਲੀ ਵਾਲਿਆਂ ਨੂੰ ਚੁਭਦੀ ਬਹੁਤ ਹੈ। ਇਸੇ ਦੌਰਾਨ ਿਝੰਜਰ ਨੇ ਸੂਬਾ ਸਰਕਾਰ ‘ਤੇ ਹੜ੍ਹ ਪੀੜ੍ਹਤਾਂ ਦੀ ਸਾਰ ਨਾ ਲੈਣ ਦਾ ਦੋਸ਼ ਲਗਾਉਦੇ ਐਲਾਨ ਕੀਤਾ ਕਿ ਜੇਕਰ ਹੜ੍ਹ ਪੀੜ੍ਹਤ ਲੋਕਾਂ ਨੂੰ ਸਮੇਂ ਸਿਰ ਯੋਗ ਮੁਆਵਜਾ ਨਾ ਮਿਲਿਆਂ ਤਾਂ ਸ਼ੋ੍ਮਣੀ ਅਕਾਲੀ ਦਲ ਤਿੱਖਾ ਸੰਘਰਸ ਸ਼ਰੂ ਕਰਕੇ ਸਰਕਾਰ ਦੇ ਨੱਕ ਵਿਚ ਦਮ ਕਰ ਦੇਵੇਗਾ। ਇਸ ਮੌਕੇ ਯੂਥ ਵਿੰਗ ਵਲੋਂ ਿਝੰਜਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਨੇ ਿਝੰਜਰ ਨੂੰ ਕਿਹਾ ਕਿ ਯੂਥ ਵਿੰਗ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਵਿਚ ਕੰਮ ਕਰਨ ਵਾਲੇ ਵਰਕਰਾਂ ਨੂੰ ਹੀ ਮੁੱਖ ਅਹੁਦੇਦਾਰੀਆਂ ਦਿੱਤੀਆਂ ਜਾਣ ਅਤੇ ਸਹੀ ਨਿਯੁਕਤੀਆਂ ਹੋਣ ‘ਤੇ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਕੋਈ ਨਹੀ ਰੋਕ ਸਕਦਾ। ਉਨਾਂ੍ਹ ਲੋਕ ਸਭਾ ਚੋਣਾਂ ਦਾ ਜਿਕਰ ਕਰਦੇ ਕਿਹਾ ਕਿ ਅਕਾਲੀ ਦਲ ਖੁੱਦ ਮਜਬੂਤੀ ਵੱਲ ਵੱਧ ਰਿਹਾ ਹੈ ਅਤੇ ਕਦੇ ਵੀ ਭਾਜਪਾ ਨਾਲ ਮਿੰਨਤਾਂ ਨਾਲ ਸਮਝੌਤਾ ਨਹੀਂ ਕਰੇਗਾ। ਉਨਾਂ੍ਹ ਕਿਹਾ ਕਿ ਆਪ ਸਰਕਾਰ ‘ਚ ਟੈਕਸਾਂ ਵਾਲੇ ਸੂਬੇ ਦੇ ਵਪਾਰੀਆਂ ਦੀਆਂ ਚੀਕਾਂ ਮਰਵਾ ਰਹੇ ਹਨ, ਜਦਕਿ ਅਕਾਲੀ ਸਰਕਾਰ ਸਮੇਂ ਵਪਾਰੀ ਨਜਾਰੇ ਲੈਦੇ ਸਨ। ਇਸ ਯੂਥ ਮਿਲਣੀ ਨੂੰ ਗੁਰਪ੍ਰਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ, ਹਰਿੰਦਰ ਸਿੰਘ ਮਹਿਰਾਜ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਹਿਰਾਜ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਸੰਦੀਪ ਸਿੰਘ ਬਾਠ ਪ੍ਰਧਾਨ ਯੂਥ ਵਿੰਗ, ਨਰੇਸ ਕੁਮਾਰ ਸੀਏ, ਗਾਇਕ ਰੌਕੀ ਸਿਤਾਰਾ ਆਦਿ ਨੇ ਸੰਬੋਧਨ ਕਰਦੇ ਸੂਬੇ ਸਰਕਾਰ ਨੂੰ ਲੰਮੇ ਹੱਥੀ ਲਿਆ। ਇਸ ਮੌਕੇ ਅਕਾਸ਼ਦੀਪ ਸਿੰਘ ਮਿੱਡੂਖੇੜਾ, ਰਾਕੇਸ ਕੁਮਾਰ ਗੋਇਲ, ਜਗਮੋਹਨ ਲਾਲ ਭਗਤਾ, ਕਰਮਜੀਤ ਸਿੰਘਕਾਂਗੜ,ਸੁਖਜਿੰਦਰ ਸਿੰਘ ਖਾਨਦਾਨ, ਕੁਲਵੰਤ ਸਿੰਘ ਘੰਡਾਬੰਨਾ, ਹਰਜੀਤ ਸਿੰਘ ਮਲੂਕਾ, ਸਰਬਜੀਤ ਸਿੰਘ ਕਾਂਗੜ, ਗੁਰਬਚਨ ਸਿੰਘ ਕਲੇਰ, ਮਨਪ੍ਰਰੀਤ ਸਿੰਘ ਗੁਰੂਸਰ, ਗੁਰਪ੍ਰਰੀਤ ਸਿੰਘ ਘੰਡਾਬੰਨਾ, ਸਤਪਾਲ ਗਰਗ, ਗੁਰਪ੍ਰਰੀਤ ਸਿੰਘਚਹਿਲ, ਗੁਰਦੀਪ ਸਿੰਘ ਆਦਮਪੁਰਾ, ਬਲੌਰ ਸਿੰਘ ਕਾਂਗੜ, ਸੁਖਜਿੰਦਰ ਸਿੰਘ ਖਹਿਰਾ, ਪ੍ਰਦੀਪ ਦੀਪੂ, ਆਸ਼ੂ ਰਾਮਪੁਰਾ, ਕਾਲਾ ਜਵੰਧਾ, ਜੱਸਾ ਮੰਡੇਰ, ਸੇਵਕ ਸਿੰਘ ਫੂਲ, ਕਾਲਾ ਫੂਲ, ਮਨਿੰਦਰ ਸਿੰਘ ਰਾਮਪੁਰਾ, ਲਖਵਿੰਦਰ ਸਿੰਘ ਮਹਿਰਾਜ, ਧਰਮਵੀਰ ਸਿੰਘ ਮਹਿਰਾਜ, ਰਣਜੀਤ ਸਿੰਘ ਮਹਿਰਾਜ, ਰਖਵੀਰ ਸਿੰਘ ਕਾਕਾ, ਬਿੱਟੂ ਖਾਨਦਾਨ, ਗੁਰਪ੍ਰਰੀਤ ਸਿੰਘ ਮਸ਼ੀਨਾਵਾਲੇ, ਹੈਪੀ ਰਾਮਪੁਰਾ, ਸੁਰਿੰਦਰ ਜੋੜਾ, ਸੁਖਦੀਪ ਸਿਰੀਏਵਾਲਾ ਆਦਿ ਹਾਜਰ ਸਨ।