ਲੁਧਿਆਣਾ, 6 ਅਗਸਤ ( ਬਲਜਿੰਦਰ ਕਲਸੀ)-ਸਿੱਖ ਪੰਥ ਦੀ ਸ਼ਾਨ ਖਾਲਸਾਈ ਖੇਡਾਂ ਗੱਤਕਾ ਮੁਕਾਬਲੇ ਪਾਨੀਪੱਤ ਵਿਖੇ ਕਰਵਾਏ ਗਏ। ਜਿਸ ਵਿਚ ਵੱਖ ਵੱਖ ਗਤਕਾ ਟੀਮਾ ਨੇ ਜਾਹੋ ਜਲਾਲ ਨਾਲ ਭਾਗ ਲੈਂਦੇ ਹੋਏ ਕਲਾ ਦੇ ਜੌਹਰ ਅਤੇ ਹੈਰਤਅੰਗੇਜ ਕਾਰਨਾਮੇ ਦਿਖਾਏ। ਇਨ੍ਹਾਂ ਮੁਕਾਬਲਿਆਂ ਵਿਚ ਗੱਤਕਾ ਟੀਮ ਫ਼ਤਹਿ ਸਿੰਘ ਕੇ ਜੱਥੇ ਸਿੰਘ ਗੱਤਕਾ ਅਕੈਡਮੀ ਲੁਧਿਆਣਾ ਨੇ ਡੈਮੋ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਫਾਇਟ ਵਿਚ ਸਾਹਿਬਵੀਰ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ। ਜੇਤੂ ਗੱਚਤਾ ਟੀਮਾ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ।