ਜਗਰਾਓਂ, 6 ਅਗਸਤ ( ਹਰਪ੍ਰੀਤ ਸਿੰਘ ਸੱਗੂ)-ਲਾਇਨ ਕਲੱਬ ਜਗਰਾਓਂ ਮੇਨ ਦੀ ਤਾਜਪੋਸ਼ੀ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਹੋਟਲ ਫਾਇਵ ਰਿਵਰ ਵਿਖੇ ਸੰਪੰਨ ਹੋਈ। ਜਿਸ ਵਿੱਚ ਪ੍ਰਧਾਨ ਲਾਇਨ ਅਮਰਿੰਦਰ ਸਿੰਘ, ਸੈਕਟਰੀ ਲਾਇਨ ਹਰਪ੍ਰੀਤ ਸਿੰਘ ਸੱਗੂ, ਖ਼ਜਾਨਚੀ ਲਾਇਨ ਗੁਰਪ੍ਰੀਤ ਸਿੰਘ ਛੀਨਾ, ਕਲੱਬ ਮਾਰਕੇਟਿੰਗ ਕਮਿਊਨੀਕੇਸ਼ਨ ਚੇਅਰਪਰਸਨ ਲਾਇਨ ਰਜਿੰਦਰ ਸਿੰਘ ਢਿੱਲੋਂ, ਬੋਰਡ ਆਫ ਡਾਇਰੈਕਟਰਜ਼ ਅਤੇ ਬਾਕੀ ਸਾਰੀ ਟੀਮ ਦੀ ਇੰਸਟਾਲੈਸ਼ਨ ਸੈਰੇਮਨੀ ਬਹੁਤ ਹੀ ਵਧੀਆ ਤਰੀਕੇ ਨਾਲ ਡਿਸਟ੍ਰਿਕ ਗਵਰਨਰ ਲਾਇਨ ਗੁਰਚਰਨ ਸਿੰਘ ਕਾਲੜਾ ਦੀ ਅਗਵਾਈ ਹੇਠ ਹੋਈ। ਇਸ ਤਾਜਪੋਸ਼ੀ ਸਮਾਰੋਹ ਵਿੱਚ ਡਿਸਟ੍ਰਿਕ 321-F ਦੇ ਮੌਜੂਦਾ ਗਵਰਨਰ ਐਮਜੇਐਫ ਲਾਇਨ ਗੁਰਚਰਨ ਸਿੰਘ ਕਾਲੜਾ ਜੀ ਮੁੱਖ ਮਹਿਮਾਨ, 1st ਵੀਡੀਜੀ ਲਾਇਨ ਰਵਿੰਦਰ ਸੱਗੜ ਜੀ ਇੰਸਟਾਲੇਸ਼ਨ ਆਫਿਸਰ, 2nd ਵੀਡੀਜੀ ਲਾਇਨ ਅਮ੍ਰਿਤਪਾਲ ਸਿੰਘ ਜੰਡੂ ਜੀ ਇੰਡਕਸ਼ਨ ਆਫਿਸਰ, ਪੀਡੀਜੀ ਲਾਇਨ ਬੀਰਿੰਦਰ ਸਿੰਘ ਸੋਹਲ ਜੀ ਸਪੈਸ਼ਲ ਗੈਸਟ ਆਫ ਆਨਰ ਤੇ ਪੀਡੀਜੀ ਲਾਇਨ ਪੀ..ਆਰ. ਜੈਰਥ ਜੀ ਸਪੈਸ਼ਲ ਗੈਸਟ ਆਫ ਆਨਰ ਸਨ। ਕਲੱਬ ਦੇ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਤੇ ਬੁਕਿਆ ਨਾਲ ਸਨਮਾਨ ਕੀਤਾ। ਇਸ ਸਮਾਰੋਹ ਵਿੱਚ ਕਲੱਬ ਦੇ ਰੀਜਨਲ ਚੇਅਰਮੈਨ ਲਾਇਨ ਰਾਕੇਸ਼ ਜੈਨ ਜੀ, ਲਾਇਨ ਕਲੱਬ ਜਗਰਾਓਂ ਮਿਡ ਟਾਊਨ ਦੇ ਪ੍ਰਧਾਨ ਕਿਸ਼ਨ ਵਰਮਾ, ਸੈਕਟਰੀ ਲਾਇਨ ਸੁਖਦੇਵ ਗਰਗ ਤੇ ਖ਼ਜਾਨਚੀ ਲੋਕੇਸ਼ ਟੰਡਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਸਾਰੇ ਸਮਾਰੋਹ ਦੇ ਫੰਕਸ਼ਨ ਚੈਅਰਮੈਨ ਲਾਇਨ ਇੰਦਰਪਾਲ ਸਿੰਘ ਢਿੱਲੋ ਸਨ। ਐਮਜੇਐਫ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ ਵਲੋ ਮੀਟਿੰਗ ਦੀ ਸ਼ੁਰੂਆਤ ਕੀਤੀ, ਲਾਇਨ ਰਜਿੰਦਰ ਸਿੰਘ ਢਿੱਲੋਂ ਵਲੋ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਲੀਓ ਬੰਦਨਪ੍ਰੀਤ ਕੌਰ ਮੱਲ੍ਹੀ ਵਲੋ ਬਹੁਤ ਹੀ ਸੁੰਦਰ ਢੰਗ ਨਾਲ ਇਨਵੋਕੇਸ਼ਨ ਪੜ੍ਹੀ ਗਈ। ਮੁੱਖ ਮਹਿਮਾਨ ਗਵਰਨਰ ਐਮਜੇਐਫ ਲਾਇਨ ਗੁਰਚਰਨ ਸਿੰਘ ਕਾਲੜਾ ਵਲੋ ਲਾਇਨ ਕਲੱਬ ਜਗਰਾਓਂ ਮੇਨ ਵਲੋ ਜਗਰਾਓਂ ਤੇ ਇਸ ਦੇ ਆਸ ਪਾਸ ਦੇ ਪਿੰਡਾਂ ਵਿੱਚ ਲੋਕ ਭਲਾਈ ਦੇ ਕੀਤੇ ਜਾ ਰਹੇ ਕੰਮਾਂ ਲਈ ਬੜ੍ਹੀ ਸ਼ਲਾਂਘਾ ਕੀਤੀ, ਓਨਾ ਆਸ ਪ੍ਰਗਟਾਈ ਕੇ ਕਲੱਬ ਵੱਲੋਂ ਲਗਵਾਏ ਜਾ ਰਹੇ ਲੋਕ ਭਲਾਈ ਦੇ ਪ੍ਰੋਜੇਕਟ ਨੂੰ ਦੇਖਦਿਆਂ ਲਗਦਾ ਹੈ ਕੇ ਇਹ ਕਲੱਬ ਇਸ ਵਾਰੀ ਸਾਰੇ ਡਿਸਟ੍ਰਿਕ ਵਿੱਚੋ ਪਹਿਲੇ ਨੰਬਰ ਤੇ ਆਵੇਗਾ। ਇੰਡਕਸਨ ਆਫਿਸਰ ਲਾਇਨ ਅਮ੍ਰਿਤਪਾਲ ਸਿੰਘ ਜੰਡੂ ਵਲੋ ਕਲੱਬ ਵਿੱਚ ਨਵੇਂ ਮੈਂਬਰਾਂ ਨੂੰ ਸੋਹ ਚੁਕਾ ਕੇ, ਲਾਇਨ ਕਲੱਬ ਜਗਰਾਓਂ ਮੇਨ ਦੇ ਪਰਿਵਾਰ ਵਿਚ ਸ਼ਾਮਿਲ ਕੀਤਾ। ਸਪਾਂਸਰ ਮੈਂਬਰਾਂ ਵਲੋ ਕਲੱਬ ਵਿੱਚ ਸ਼ਾਮਿਲ ਨਵੇਂ ਮੈਂਬਰਾਂ ਨੂੰ ਪਿੰਨ ਲਗਾ ਕੇ ਹੌਸਲਾ ਅਫ਼ਜ਼ਾਈ ਕੀਤੀ। ਆਏ ਮਹਿਮਾਨਾਂ ਵਲੋ ਕਲੱਬ ਦਾ ਨਿਊਜ਼ ਬੁਲੇਟਿਨ ਵੀ ਜਾਰੀ ਕੀਤਾ ਗਿਆ, ਜਿਸ ਵਿੱਚ ਹੁਣ ਤੱਕ ਲਗਾਏ ਗਏ ਪ੍ਰੋਜੈਕਟਾ ਅਤੇ ਆਉਣ ਵਾਲੇ ਸਮੇਂ ਵਿੱਚ ਲੱਗਣ ਵਾਲੇ ਪ੍ਰਾਜੈਕਟਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।ਇਸ ਤੋਂ ਬਾਅਦ ਸਾਲ 2023-24 ਲਈ ਲਾਇਨ ਕਲੱਬ ਜਗਰਾਓਂ ਦੀ ਸਮੁੱਚੀ ਟੀਮ ਨੂੰ ਇੰਸਟਾਲੇਸ਼ਨ ਆਫਿਸਰ ਲਾਇਨ ਰਵਿੰਦਰ ਸੱਗੜ ਜੀ ਵਲੋ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਰੌਚਕ ਤਰੀਕੇ ਨਾਲ ਇੰਸਟਾਲ ਕੀਤਾ। ਇੰਸਟਾਲ ਕੀਤੀ ਟੀਮ ਦੇ ਹਰੇਕ ਮੈਂਬਰ ਨੂੰ ਉਨਾਂ ਦੀਆਂ ਜੁੰਮੇਵਾਰੀਆਂ ਬੜੀ ਹੀ ਬਰੀਕੀ ਤੇ ਸੁੰਦਰ ਢੰਗ ਨਾਲ ਸਮਝਾਇਆ। ਬਹੁਤ ਹੀ ਰੌਚਕ ਤੇ ਸਰਲ ਤਰੀਕੇ ਨਾਲ ਸਾਰੀ ਟੀਮ ਨੂੰ ਇੰਸਟਾਲ ਕਰਨ ਦੇ ਤਰੀਕੇ ਨਾਲ ਉਨ੍ਹਾਂ ਦੀ ਕਲੱਬ ਦੇ ਸਾਰੇ ਮੈਂਬਰਾਂ ਅਤੇ ਸ਼ਾਮਿਲ ਗੈਸਟਾ ਨੇ ਉਨ੍ਹਾਂ ਭਰਪੂਰ ਤਾਰੀਫ਼ ਕੀਤੀ। ਇੰਸਟਾਲ ਹੋਣ ਤੋ ਬਾਅਦ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ ਵਲੋ ਨਵੇਂ ਬਣੇ ਪ੍ਰਧਾਨ ਲਾਇਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੀ ਚੇਅਰ ਤੇ ਬਿਠਾਇਆ ਗਿਆ। ਆਪਣੇ ਪਹਿਲੇ ਭਾਸ਼ਣ ਵਿਚ ਪ੍ਰਧਾਨ ਜੀ ਵਲੋ ਸ਼ਾਮਿਲ ਸਾਰੇ ਮੈਂਬਰਾਂ ਤੇ ਆਫਿਸਰ ਨੂੰ ਭਰੋਸਾ ਦਿੱਤਾ, ਜਿਹੜੀਆਂ ਵੀ ਤੁਸੀ ਸਾਡੇ ਲਾਇਨ ਕਲੱਬ ਜਗਰਾਓਂ ਮੇਨ ਤੋ ਆਸਾ ਰੱਖੀਆ ਹਨ, ਉਨ੍ਹਾਂ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਨਗੇ। ਗਵਰਨਰ ਸਾਹਿਬ ਵਲੋ, ਲਾਇਨ ਇੰਟਰਨੈਸਨਲ ਵਲੋ ਜੌ ਵੀ ਹਦਾਇਤਾਂ ਦਿੱਤੀਆਂ ਜਾਣਗੀਆਂ ਅਸੀਂ ਸਾਰੇ ਮੈਂਬਰ ਰਲ ਕੇ ਨੇਪਰੇ ਚੜ੍ਹਾਗੇ। ਲਾਇਨ ਬੀਰਿੰਦਰ ਸਿੰਘ ਸੋਹਲ ਵਲੋ ਵੀ ਕਲੱਬ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ, ਤੇ ਅੱਗੇ ਹੋਰ ਵਧ ਤੋ ਵਧ ਪ੍ਰੋਜੈਕਟ ਲਗਾਉਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਪਿੱਛਲੇ ਵਰ੍ਹੇ ਦੇ ਸੇਕ੍ਰੇਟਰੀ ਲਾਇਨ ਪਰਮਿੰਦਰ ਸਿੰਘ ਵਲੋ ਸੈਕਟਰੀ ਰਿਪੋਰਟ ਪੜ੍ਹੀ ਗਈ।ਮਾਸਟਰ ਆਫ ਸੈਰੇਮਨੀ ਦੀ ਡਿਊਟੀ ਡਾਕਟਰ ਮਹਿੰਦਰ ਕੌਰ ਗਰੇਵਾਲ ਤੇ ਲਾਇਨ ਜੇਨੀ ਬੈਨੀਪਾਲ ਵਲੋ ਬੜ੍ਹੀ ਬੇਖੁਬੀ ਨਾਲ ਨਿਭਾਈ। ਆਏ ਹੋਏ ਮਹਿਮਾਨਾਂ ਨੂੰ ਕਲੱਬ ਵਲੋ ਪਿਆਰ ਭਰੇ ਤੋਹਫ਼ੇ ਭੇਟ ਕੀਤੇ ਗਏ।ਆਏ ਹੋਏ ਮਹਿਮਾਨਾਂ ਦਾ ਲਾਇਨ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਜੀ ਵਲੋ ਧੰਨਵਾਦ ਕੀਤਾ ਗਿਆ। ਸੱਚਮੁੱਚ ਇਹ ਤਾਜਪੋਸ਼ੀ ਸਮਾਗਮ ਯਾਦਗਰੀ ਹੋ ਨਿਬੜਿਆ, ਇਸ ਲਏ ਕਲੱਬ ਦੇ ਸਾਰੇ ਮੈਂਬਰਾਂ ਵਧਾਈ ਦੇ ਪਾਤਰ ਹਨ।ਇਸ ਮੌਕੇ ਪ੍ਰਧਾਨ ਲਾਇਨ ਅਮਰਿੰਦਰ ਸਿੰਘ, ਸੈਕਟਰੀ ਲਾਇਨ ਹਰਪ੍ਰੀਤ ਸਿੰਘ ਸੱਗੂ, ਕੈਸ਼ੀਅਰ ਲਾਇਨ ਗੁਰਪ੍ਰੀਤ ਸਿੰਘ ਛੀਨਾ, ਪੀ. ਆਰ. ਉ. ਲਾਇਨ ਰਜਿੰਦਰ ਸਿੰਘ ਢਿੱਲੋਂ, ਡਿਪਟੀ ਡਿਸਟ੍ਰਿਕ ਗਵਰਨਰ ਸੈਕਟਰੀ ਐਮਜੇਐਫ ਲਾਇਨ ਦਵਿੰਦਰ ਸਿੰਘ ਤੂਰ, ਜੋਨ ਚੇਅਰਮੈਨ ਐਮਜੇਐਫ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ, ਫੰਕਸ਼ਨ ਚੇਅਰਮੈਨ ਲਾਇਨ ਇੰਦਰਪਾਲ ਸਿੰਘ ਢਿੱਲੋ, ਲਾਇਨ ਪਰਮਿੰਦਰ ਸਿੰਘ, ਲਾਇਨ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਐਮਜੇਐਫ ਲਾਇਨ ਨਿਰਵੈਰ ਸਿੰਘ ਸੋਹੀ, ਲਾਇਨ ਨਿਰਭੈ ਸਿੰਘ ਸਿੱਧੂ, ਲਾਇਨ ਰਾਜਵਿੰਦਰ ਸਿੰਘ, ਲਾਇਨ ਗੁਰਵਿੰਦਰ ਸਿੰਘ ਭੱਠਲ, ਲਾਇਨ ਮਨਜੀਤ ਸਿੰਘ ਮਠਾੜੂ, ਲਾਇਨ ਪਰਮਵੀਰ ਸਿੰਘ ਗਿੱਲ, ਲਾਇਨ ਜਸਜੀਤ ਸਿੰਘ ਮੱਲ੍ਹੀ, ਲਾਇਨ ਭੁਪਿੰਦਰ ਸਿੰਘ ਰਾਣਾ, ਲਾਇਨ ਅਵਤਾਰ ਸਿੰਘ ਸੰਘੇੜਾ, ਲਾਇਨ ਐਡਵੋਕੇਟ ਵਿਵੇਕ ਭਾਰਦਵਾਜ, ਲਾਇਨ ਹਰਜੋਤ ਸਿੰਘ ਗਰੇਵਾਲ, ਲਾਇਨ ਕੁਨਾਲ ਬੱਬਰ, ਲਾਇਨ ਵਰੁਣ ਕੁਮਾਰ,ਲਾਇਨ ਪਵਨ ਕੁਮਾਰ ਵਰਮਾ, ਲਾਇਨ ਹਰਦੇਵ ਸਿੰਘ ਬੌਬੀ, ਲਾਇਨ ਦੀਪਿੰਦਰ ਸਿੰਘ ਭੰਡਾਰੀ, ਲਾਇਨ ਭਗਵੰਤ ਸਿੰਘ,ਲਾਇਨ ਭਾਰਤ ਭੂਸ਼ਣ ਬਾਂਸਲ, ਲਾਇਨ ਮੁਨੀਸ਼ ਬਾਂਸਲ, ਲਾਇਨ ਧਰਮਿੰਦਰ ਸਿੰਘ, ਲਾਇਨ ਸੁਖਦੀਪ ਸਿੰਘ, ਲਾਇਨ ਵਿਕਰਮਜੀਤ ਸਿੰਘ ਹਾਜ਼ਿਰ ਸਨ।