Home ਸਭਿਆਚਾਰ ਅਟਾਰੀ ਸਰਹੱਦ ’ਤੇ ਸਨੀ ਦਿਓਲ ਨੇ ਦੇਸ਼ ਭਗਤੀ ਦੇ ਗੀਤਾਂ ‘ਤੇ ਪਾਇਆ...

ਅਟਾਰੀ ਸਰਹੱਦ ’ਤੇ ਸਨੀ ਦਿਓਲ ਨੇ ਦੇਸ਼ ਭਗਤੀ ਦੇ ਗੀਤਾਂ ‘ਤੇ ਪਾਇਆ ਭੰਗੜਾ

38
0

, ਅਮੀਸ਼ਾ ਪਟੇਲ ਤੇ ਉਦਿਤ ਨਾਰਾਇਣ ਵੀ ਸਨ ਨਾਲ
ਅੰਮ੍ਰਿਤਸਰ (ਵਿਕਾਸ ਮਠਾੜੂ) ਪਾਕਿਸਤਾਨ ਜਾ ਕੇ ਆਪਣੇ ਜੋਸ਼ੀਲੇ ਇਰਾਦਿਆਂ ਨਾਲ ‘ਸਕੀਨਾ’ ਨੂੰ ਲਿਆਉਣ ਵਾਲੇ ‘ਤਾਰਾ’ ਨੇ ਸ਼ਨਿਚਰਵਾਰ ਨੂੰ ਅਟਾਰੀ ਸਰਹੱਦ ’ਤੇ ਜਦੋਂ ਹਿੰਦੁਸਤਾਨ ਜ਼ਿੰਦਾਬਾਦ ਹੈ, ਜ਼ਿੰਦਾਬਾਦ ਸੀ, ਜ਼ਿੰਦਾਬਾਦ ਰਹੇਗਾ ਦੇ ਜੈਕਾਰੇ ਲਾਏ ਤਾਂ ਉਥੇ ਪੁੱਜੇ ਹਜ਼ਾਰਾਂ ਲੋਕ ਜੋਸ਼ ਨਾਲ ਭਰ ਗਏ। ਸਨੀ ਦਿਓਲ (Sunny Deol) ਦੇ ਜੋਸ਼ ਨੂੰ ਦੇਖ ਕੇ ਪਾਕਿਸਤਾਨ ਦੀ ਵਾਹਗਾ ਸਰਹੱਦ ’ਤੇ ਬੈਠੇ ਪਾਕਿਸਤਾਨੀਆਂ ਦੀ ਜ਼ੁਬਾਨ ਕੁਝ ਪਲ ਲਈ ਥਮ ਗਈ।

ਸਨੀ ਦਿਓਲ ਦੇ ਨਾਲ ਅਦਾਕਾਰਾ ਅਮੀਸ਼ਾ ਪਟੇਲ ਤੇ ਗਾਇਕ ਉਦਿਤ ਨਾਰਾਇਣ ਵੀ ਰਿਟ੍ਰੀਟ ਸੈਰੇਮਨੀ ਦੇਖਣ ਅਟਾਰੀ ਸਰਹੱਦ ’ਤੇ ਪਹੁੰਚੇ ਸਨ। ਸਨੀ ਦਿਓਲ ਪਰੰਪਰਾਗਤ ਪੰਜਾਬੀ ਪਹਿਰਾਵੇ ਵਿਚ ਨਜ਼ਰ ਆਏ। ਉਲ ਨੇ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਰਿਟ੍ਰੀਟ ਸੈਰੇਮਨੀ ਦੇਖਣ ਆਏ ਲੋਕਾਂ ਨੂੰ ਪਤਾ ਨਹੀਂ ਸੀ ਕਿ ਸਨੀ ਦਿਓਲ ਤੇ ਅਮੀਸ਼ਾ ਪਟੇਲ ਆ ਰਹੇ ਹਨ। ਜਿਵੇਂ ਹੀ ਉਹ ਅਟਾਰੀ ਸਰਹੱਦ ’ਤੇ ਪਹੁੰਚੇ ਉਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਚਾਰੇ ਪਾਸਿਓਂ ਭਾਰਤ ਮਾਤਾ ਦੀ ਜੈ ਤੇ ਵੰਦੇਮਾਤਰਮ ਦੇ ਜੈਕਾਰੇ ਗੂੰਜਣ ਲੱਗੇ। ਇਸੇ ਦੌਰਾਨ ਸਨੀ ਦਿਓਲ ਨੇ ਦੇਸ਼ ਭਗਤੀ ਗੀਤਾਂ ’ਤੇ ਅਮੀਸ਼ਾ ਪਟੇਲ ਨਾਲ ਭੰਗੜਾ ਪਾਇਆ। ਸਨੀ ਦਿਓਲ ਨੇ ਕਿਹਾ ਕਿ ਸਰਹੱਦ ’ਤੇ ਤਾਇਨਾਤ ਜਵਾਨ ਹੀ ਸਾਡੇ ਅਸਲੀ ਹੀਰੋ ਹਨ। ਇਨ੍ਹਾਂ ਨਾਲ ਮਿਲ ਕੇ ਕਾਫੀ ਖੁਸ਼ੀ ਮਿਲਦੀ ਹੈ। ਪੂਰਾ ਦੇਸ਼ ਇਕ ਪਰਿਵਾਰ ਹੈ। ਅਮੀਸ਼ਾ ਪਟੇਲ ਨੇ ਕਿਹਾ ਕਿ ਫਿਲਮ ਗਦਰ-1 ਵਿਚ ਮੈਂ ਉਸ ਪਾਰ ਗਈ ਸੀ। ਹੁਣ ਗਦਰ-2 ਵਿਚ ਇਸ ਪਾਰ ਹਾਂ, ਜਿਥੇ ‘ਸਕੀਨਾ’ ਹੈ, ਉਥੇ ਹੀ ‘ਤਾਰਾ’ ਹੈ। ਉਦਿਤ ਨਾਰਾਇਣ ਨੇ ਲੋਕਾਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਉਸ ਨੂੰ ਪਹਿਲੀ ਵਾਰ ਅਟਾਰੀ ਸਰਹੱਦ ’ਤੇ ਆਉਣ ਦਾ ਮੌਕਾ ਪ੍ਰਾਪਤ ਹੋਇਆ ਹੈ

LEAVE A REPLY

Please enter your comment!
Please enter your name here