ਜਗਰਾਓਂ, 14 ਅਕਤੂਬਰ ( ਰਾਜੇਸ਼ ਜੈਨ)-ਮਹਾਪ੍ਗਯ ਸਕੂਲ ਦੇ ਨਿਰਦੇਸ਼ਕ ਵਿਸ਼ਾਲ ਜੈਨ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਗੁਣਵੱਤਾ ਸਿੱਖਿਆ ਪ੍ਰਦਾਨ ਕਰਨ ਲਈ ਸੰਪੂਰਨ ਆਹਾਰ ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸੰਤੁਲਿਤ ਆਹਾਰ ਤੇ ਕਸਰਤ ਬਹੁਤ ਜਰੂਰੀ ਹੈ ਜਿਸ ਨਾਲ ਉਹ ਬਿਮਾਰੀਆਂ ਦੇ ਬੁਰੇ ਪ੍ਰਭਾਵ ਤੋਂ ਬਚ ਸਕਦੇ ਹਨ । ਇਸ ਸੈਮੀਨਾਰ ਦੀ ਸ਼ੁਰੂਆਤ ਪਲਵੀ ਗਰਗ ਤੇ ਮਨਦੀਪ ਕੌਰ ਨੇ ਸੰਤੁਲਿਤ ਖੁਰਾਕ ਦੇ ਸੱਤ ਭਾਗਾਂ ਦੀ ਪਾਵਰ ਪੁਆਇੰਟ ਪੇਸ਼ਕਾਰੀ ਤੇ ਬੈਲਂਸ ਡਾਇਟ ਚਾਰਟ ਰਾਹੀਂ ਵਿਸਤਾਰ ਪੂਰਵਕ ਜਾਣਕਾਰੀ ਪਹਿਲੀ ਤੋਂ ਪੰਜਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਨੂੰ ਦਿੱਤੀ। ਅਧਿਆਪਕਾਂ ਨੇ ਚਾਰਟ ਦੀ ਸਹਾਇਤਾ ਨਾਲ ਦੱਸਿਆ ਕਿ ਸਰੀਰ ਦੇ ਵੱਖ- ਵੱਖ ਭਾਗਾਂ ਨੂੰ ਵਿਦਿਆਰਥੀ ਆਪਣੇ ਪੌਸ਼ਟਿਕ ਖਾਣੇ ਰਾਹੀਂ ਤਾਕਤਵਰ ,ਮਜਬੂਤ ਤੇ ਸੁਚਾਰੂ ਢੰਗ ਨਾਲ ਚਲਾ ਸਕਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵਧੀਆ ਤੇ ਪੂਰੀ ਨੀਂਦ ਮੋਬਾਇਲ ਦੇ ਬੁਰੇ ਪ੍ਰਭਾਵਾਂ ਤੇ ਨਸ਼ਿਆਂ ਤੋਂ ਦੂਰ ਰਹਿਣ ਬਾਰੇ ਜਾਣਕਾਰੀ ਦਿੱਤੀ। ਇਸ ਪ੍ਰਭਾਵਸ਼ਾਲੀ ਸੈਮੀਨਾਰ ਵਿੱਚ ਵਿਦਿਆਰਥੀਆਂ ਨੇ ਕਈ ਪ੍ਰਸ਼ਨ ਪੁੱਛੇ ਜਿਨਾਂ ਦਾ ਉੱਤਰ ਦੇ ਕੇ ਅਧਿਆਪਕਾਂ ਨੇ ਉਹਨਾਂ ਦੀ ਜਗਿਆਸਾ ਨੂੰ ਸ਼ਾਂਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪ੍ਰਭਜੀਤ ਕੌਰ ਵਰਮਾ ਨੇ ਇਸ ਸਫਲ ਆਯੋਜਨ ਲਈ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸਰਹਾਨਾ ਕੀਤੀ ਤੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇਹੋ ਜਿਹੇ ਉਪਰਾਲੇ ਸਕੂਲ ਵੱਲੋਂ ਹੁੰਦੇ ਰਹਿਣਗੇ। ਜੂਨੀਅਰ ਕੋਆਰਡੀਨੇਟਰ ਸੁਰਿੰਦਰ ਕੌਰ ਨੇ ਬੱਚਿਆਂ ਨੂੰ ਸਵੇਰੇ ਜਲਦੀ ਉੱਠਣ , ਚੰਗੀਆਂ ਆਦਤਾਂ ਅਪਨਾਉਣਾ ਅਤੇ ਇੱਕ ਚੰਗੀ ਆਹਾਰ ਸ਼ੈਲੀ ਅਪਣਾਉਣਾ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਮੈਨੇਜਰ ਮਨਜੀਤ ਇੰਦਰ ਕੁਮਾਰ ਤੇ ਸ਼੍ਰੇਣੀ ਅਧਿਆਪਕ ਉਪਸਥਿਤ ਸਨ।