ਜਗਰਾਓ, 14 ਅਕਤੂਬਰ ( ਹਰਪ੍ਰੀਤ ਸਿੰਘ ਸੱਗੂ)-ਲਾਇਨ ਕਲੱਬ ਜਗਰਾਓਂ ਮੇਨ ਵਲੋ ਅੱਜ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਬੱਚਿਆਂ ਦੀ ਜ਼ਰੂਰਤ ਨੂੰ ਦੇਖਦਿਆ ਹੋਇਆ ਗਰਮ ਖਾਣਾ ਰੱਖਣ ਲਈ ਆਟੋਮੈਟਿਕ ਪੰਜ ਹੌਟ ਕੇਸ ਭੇਟ ਕੀਤੇ ਗਏ। ਇਸ ਮੌਕੇ ਕਲੱਬ ਪ੍ਰਧਾਨ ਲਾਇਨ ਅਮਰਿੰਦਰ ਸਿੰਘ, ਕਲੱਬ ਸੈਕਟਰੀ ਲਾਇਨ ਹਰਪ੍ਰੀਤ ਸਿੰਘ ਸੱਗੂ, ਕਲੱਬ ਪੀਆਰਓ ਲਾਇਨ ਰਾਜਿੰਦਰ ਸਿੰਘ ਢਿੱਲੋ, ਜ਼ੋਨ ਚੈਅਰਮੈਨ ਐਮਜੇਐਫ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ, ਐਡਵੋਕੇਟ ਲਾਇਨ ਵਿਵੇਕ ਭਾਰਦਵਾਜ, ਲਾਇਨ ਹਰਦੇਵ ਸਿੰਘ ਬੌਬੀ ਅਤੇ ਸਕੂਲ ਦਾ ਸਟਾਫ ਮੌਜੂਦ ਸਨ।