Home Uncategorized ਜਲਦੀ ਅਮੀਰ ਹੋਣ ਦੀ ਚਾਹਤ ਚ ਵਿਦੇਸ਼ ਰਹਿੰਦੇ ਭਰਾ ਨਾਲ ਮਿਲ ਕੇ...

ਜਲਦੀ ਅਮੀਰ ਹੋਣ ਦੀ ਚਾਹਤ ਚ ਵਿਦੇਸ਼ ਰਹਿੰਦੇ ਭਰਾ ਨਾਲ ਮਿਲ ਕੇ ਮੰਗੀ ਦਸ ਲੱਖ ਦੀ ਫਿਰੌਤੀ

30
0

ਜਗਰਾਓ, 17 ਮਾਰਚ ( ਭਗਵਾਨ ਭੰਗੂ, ਜਗਰੂਪ ਸੋਹੀ)-ਸਥਾਨਕ ਪੁਲਿਸ ਨੇ ਜਲਦੀ ਅਮੀਰ ਹੋਣ ਦੀ ਚਾਹਤ ਵਿਚ ਇੰਗਲੈਂਡ ਰਹਿੰਦੇ ਭਰਾ ਨਾਲ ਹਮਮਸ਼ਵਰਾ ਹੋ ਕੇ ਵਪਾਰੀ ਤੋਂ ਦਸ ਲੱਖ ਦੀ ਫਿਰੌਤੀ ਮੰਗਣ ਵਾਲੇ ਮਾਮਲੇ ਨੂੰ ਟਰੇਸ ਕਰਕੇ ਇਕ ਦੋਸ਼ੀ ਨੂੰ ਕਾਬੂ ਕਰ ਲਿਆ।  ਐਸ ਐਸ ਪੀ ਨਵਨੀਤ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮਾਮਲੇ ਨੂੰ ਟਰੇਸ ਕਰਨ ਲ moonਈ ਪਰਮਿੰਦਰ ਸਿੰਘ ਕਪਤਾਨ ਪੁਲਿਸ (ਆਈ), ਜਤਿੰਦਰਪਾਲ ਸਿੰਘ ਉਪ ਕਪਤਾਨ ਪੁਲਿਸ ਦਾਖਾ ਦੀ ਨਿਗਰਾਨੀ ਅਧੀਨ ਤਾਇਨਾਤ ਕੀਤੀ ਟੀਮ ਵਲੋਂ ਫਰਵਰੀ 2024 ਵਿਚ ਮੰਡੀ ਮੁੱਲਾਂਪੁਰ ਦੇ ਵਪਾਰੀ ਨੂੰ ਵਿਦੇਸ਼ ਤੋਂ ਬਜਰੀਆ ਫੋਨ ਧਮਕੀ ਦੇ ਕੇ ਉਸ ਪਾਸੋਂ 10 ਲੱਖ ਰੁਪਏ ਦੀ ਵਿਰੋਤੀ ਦੀ ਮੰਗ ਕੀਤੇ ਜਾਣ ਤੇ ਮੁਕਦਮਾ ਨੰਬਰ 14 ਮਿਤੀ 07.02.2024 ਅ/1 387 ਭ/ਦੇ ਥਾਣਾ ਦਾਖਾ ਬਰਖਿਲਾਫ ਨਾ ‘ਮਾਲੂਮ ਵਿਅਕਤੀਆਂ ਖਿਲਾਫ ਦਰਜ ਰਜਿਸਟਰ ਕਰਨ ਉਪਰੰਤ 

ਦੌਰਾਨੇ ਤਫਤੀਸ ਇੰਸ: ਜਸਵੀਰ ਸਿੰਘ, ਮੁੱਖ ਅਫਸਰ, ਥਾਣਾ ਦਾਖਾ ਅਤੇ ਇੰਸ: ਕਿੱਕਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਜਗਰਾਉਂ ਵੱਲੋਂ ਸਾਈਬਰ ਸੈੱਲ, ਜਗਰਾਉਂ ਦੀ ਮਦਦ ਨਾਲ ਟੈਕਨੀਕਲ ਤੌਰ ਤੇ ਮੁਕੱਦਮਾ ਉਕਤ ਵਿੱਚ ਵਿਸ਼ਾਲ ਦੇਵ ਪੁੱਤਰ ਵਰਿੰਦਰ ਕੁਮਾਰ ਵਾਸੀ ਮੁਹੱਲਾ ਕੋਟ ਮੰਗਲ ਸਿੰਘ, ਥਾਣਾ ਢੋਲੇਵਾਲ ਲੁਧਿਆਣਾ ਅਤੇ ਰਾਹੁਲ ਦੇਵ ਪੁੱਤਰ ਵਰਿੰਦਰ ਕੁਮਾਰ ਵਾਸੀ ਮੁਹੱਲਾ ਕੋਟ ਮੰਗਲ ਸਿੰਘ ਥਾਣਾ ਢੋਲੇਵਾਲ ਲੁਧਿਆਣਾ ਹਾਲ ਵਾਸੀ ਬਰਮਿੰਘਮ (ਇੰਗਲੈਂਡ) ਨੂੰ ਦੋਸ਼ੀਆਨ ਨਾਮਜਦ ਕੀਤਾ ਗਿਆ। ਐਸਐਸਪੀ ਅਨੁਸਾਰ ਜਾਂਚ ਵਿਸਾਲ ਦੇਵ ਉਕਤ ਨੂੰ ਮਿਤੀ 15 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਜਲਦ ਅਮੀਰ ਬਣਨ ਦੀ ਲਾਲਸਾ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਭਰਾ ਰਾਹੁਲ ਦੇਵ ਉਕਤ ਨੂੰ ਸਲਾਹ ਦਿੱਤੀ ਸੀ ਕਿ ਵਪਾਰੀ ਪਾਸੋਂ ਫਿਰੋਤੀ ਦੀ ਮੰਗ ਕਰਦੇ ਹਾਂ ਅਤੇ ਉਸਨੇ ਹੀ ਵਪਾਰੀ ਦਾ ਨੰਬਰ ਆਪਣੇ ਭਰਾ ਰਾਹੁਲ ਨੂੰ ਦਿੱਤਾ ਸੀ. ਜਿਸਨੇ ਵਿਦੇਸ਼ ਇੰਗਲੈਂਡ/ਆਈਰਲੈਂਡ ਵਿਚੋਂ ਫੋਨ ਕਰਕੇ ਮੁਦੱਈ ਪਾਸੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕੀਤੀ ਸੀ। ਜਿਸਤੋਂ ਬਾਅਦ ਪੁਲਿਸ ਵਲੋਂ ਤੁਰਤ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਵਿਸਾਲ ਦੇਵ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਿਸਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕਦਮਾ ਵਿੱਚ ਦੂਸਰੇ ਦੋਸ਼ੀ ਰਾਹੁਲ ਦੇਵ ਦੀ ਗ੍ਰਿਫਤਾਰੀ ਬਾਕੀ ਹੈ।

LEAVE A REPLY

Please enter your comment!
Please enter your name here