ਪੁਲ ਹੇਠਾਂ ਵੱਡੇ ਪੱਧਰ ਤੇ ਕੀਤਾ ਰੋਸ ਪ੍ਰਦਰਸ਼ਨ ਅਤੇ ਮੰਗ ਪੱਤਰ ਦਿਤਾ
ਜਗਰਾਓਂ, 6 ਅਗਸਤ ( ਜਗਰੂਪ ਸੋਹੀ, ਵਿਕਾਸ ਮਠਾੜੂ, ਮੋਹਿਤ ਜੈਨ )-ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਵੈਲਫੇਅਰ ਐਸੋਸੀਅਨ ਆਲ ਪੰਜਾਬ ਤੇ ਯੂਨਾਇਟੇਡ ਟਰੇਡ ਯੂਨੀਅਨ ਪੰਜਾਬ, ਸਾਂਝਾ ਮੋਰਚਾ ਛੋਟਾ ਹਾਥੀ ਅਤੇ ਬਲੈਰੋ ਪਿਕਅਪ ਯੂਨੀਅਨ ਵੱਲੋਂ ਜੁਗਾੜੂ ਰੇਹੜਿਆਂ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਡਾਇਰੈਕਟਰ ਜਰਨਲ ਆਫ ਪੁਲਿਸ ਟਰੈਫਿਕ ਪੰਜਾਬ ਨੂੰ ਮੋਟਰਸਾਇਕਲ ਰੇਹੜੀਆਂ ਤੇ ਪੀਟਰ ਰੇਹੜੇ (ਜਗਾੜੂ ਵਾਹਨ) ਬੰਦ ਕੀਤੇ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ। ਪੰਜਾਬ ਸਰਕਾਰ ਵੱਲੋਂ ਹਾਈਕਰੋਟ ਦੇ ਹੁਕਮਾਂ ਨੂੰ ਨਾ ਮੰਨਦੇ ਹੋਏ ਹੁਕਮਾ ਦੀ ਉਲੰਘਣਾ ਕੀਤੀ ਗਈ। ਮੋਟਰ ਸਾਈਕਲ ਰੇਹੜੀਆਂ ਤੇ ਪੀਟਰ ਰੇਹੜੇ ਸੜਕਾਂ ਤੇ ਸਰੇਆਮ ਬੇਖੌਫ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਨੂੰ ਤੁਰੰਤ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਵਾਰੀਆਂ ਵਾਲਾ ਈ ਰਿਕਸਾ (ਆਟੋ ਰਿਕਸ਼ਾ ) ਵਾਲੇ ਵੀ ਉਨ੍ਹਾਂ ਉੱਪਰ ਢੋਅ ਢੁਆਈ ਕਰਦੇ ਨਜਰ ਆ ਰਹੇ ਹਨ। ਜਿਸ ਦੇ ਵਿੱਚ ਉਹ ਵੱਡੇ ਪਾਇਪ ਲੋਹੇ ਦੇ ਅਤੇ ਸਰੀਆ ਆਦਿ ਲਿਜਾ ਰਹੇ ਹਨ। ਜਿੰਨ੍ਹਾਂ ਨੂੰ ਉਹ ਖਤਰਨਾਕ ਢੰਗ ਨਾਲ ਚਲਾਉਂਦੇ ਹਨ ਜੋ ਹਾਦਸਿਆਂ ਦਾ ਕਾਰਨ ਬਣਦੇ ਹਨ। ਉਨ੍ਹਾਂ ਜੁਗਾੜੂ ਹੇਬੜੇ ਤਿਆਰ ਕਰਨ ਵਾਲੀਆਂ ਵਰਕਸ਼ਾਪਾ ਖ਼ਿਲਾਫ਼ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਪੰਜਾਬ ਸਰਕਾਰ ਨੇ ਮਿੰਨੀ ਟਰਾਂਸਪੋਰਟ ਅਤੇ ਡਰਾਈਵਰਾਂ ਨੂੰ ਆ ਰਹੀਆਂ ਸਮੱਸਿਆਵਾ ਦਾ ਜਲਦ ਕੋਈ ਹੱਲ ਨਹੀਂ ਕੀਤਾ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ ਕਿਉਂਕਿ ਉਹ ਹਰ ਸਾਲ ਸਰਕਾਰ ਨੂੰ ਭਾਰੀ ਟੈਕਸ ਅਦਾ ਕਰਦੇ ਹਨ ਅਤੇ ਇਨ੍ਹਾਂ ਜੁਗਾੜੂ ਰੇਹੜੀਆਂ ਕਾਰਨ ਉਨ੍ਹਾਂ ਦਾ ਧੰਦਾ ਠੱਪ ਹੋ ਚੁੱਕਾ ਹੈ ਅਤੇ ਕਰੋਨਾ ਦੀ ਮਾਰ ਅਤੇ ਸਰਕਾਰ ਦੀ ਬੇਰੁਖੀ ਕਾਰਨ ਉਹ ਆਰਥਿਕ ਤੌਰ ਤਬਾਰ ਹੋ ਗਏ ਹਨ। ਉਹਨਾਂ ਕਿਹਾ ਕਿ ਕਈ ਮਹੀਨਿਆਂ ਤੋਂ ਲਗਾਤਾਰ ਯੂਨੀਅਨ ਵੱਲੋਂ ਪੰਜਾਬ ਅੰਦਰ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ ੁਪ ਪੰਜਾਬ ਸਰਕਾਰ ਮਿੰਨੀ ਟਰਾਂਸਪੋਰਟ ਅਪਰੇਟਰਾਂ ਦੀ ਅਣਦੇਖੀ ਕਰ ਰਹੀ ਹੈ। ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨੂੰ ਦਿਤੇ ਗਏ ਮੰਗ ਪੱਤਰ ਵਿਚ ਉਨ੍ਹਾਂ ਮੰਗ ਕੀਤੀ ਕਿ ਮੋਟਸਾਈਕਲ ਰੇਹੜੀਆ ਤੇ ਨਜਾਇਜ ਤੌਰ ਤੇ ਚੰਲ ਰਹੇ ਅਜਿਹੇ ਵਾਹਨ ਬੰਦ ਕੀਤੇ ਜਾਣ, ਡਰਾਈਵਰ ਕਮਿਸ਼ਨ ਬਣਾਇਆ ਜਾਵੇ, ਟੁੱਟੇ ਟੈਕਸ ਮੁਆਫ਼ ਕੀਤੇ ਜਾਣ, ਪਾਸਿੰਗ ਵਿੱਚ ਹੋ ਰਹੀ ਖੱਜਲ ਖੁਆਰੀ ਬੰਦ ਕਰਵਾਈ ਜਵੇ, ਡਰਾਇਵਿੰਗ ਲਾਇਸੈਂਸ ਨੂੰ ਇੰਸੋਰੈਂਸ ਕਵਰ ਵਿਚ ਲਿਆਉਣ ਲਈ ਮੰਗ ਕੀਤੀ। ਜੇਕਰ ਡਰਾਇਵਰ ਦਾ ਨੁਕਸਾਨ ਜਾਂ ਮੌਤ ਹੁੰਦੀ ਹੈ ਉਸ ਨੂੰ ਸਰਕਾਰ 50 ਲੱਖ ਰੁਪਏ ਮੁਆਵਜਾ ਅਦਾ ਕਰੇ ਕਿਉਂਕਿ ਰੋਡ ਟੈਕਸ ਤੇ ਪਾਸਿੰਗ ਦੀ ਭਾਰੀ ਰਕਮਾਂ ਉਹ ਹਰ ਸਾਲ ਸਰਕਾਰ ਨੂੰ ਅਦਾ ਕਰਦੇ ਹਨ। ਇਸ ਮੌਕੇ ਯੂਨਾਈਟਿਡ ਟਰੇਡ ਯੂਨੀਅਨ ਪੰਜਾਬ ਦੇ ਪ੍ਰਧਾਨ ਵਿਜੇਂਦਰ ਸਿੰਘ ਗਿੱਲ , ਰਜਿੰਗਰ ਸਿੰਘ ਜ਼ਿਲ੍ਹਾ ਪ੍ਰਧਾਨ ਖੰਨਾ, ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ, ਮੀਤ ਪ੍ਰਧਾਨ ਨਰਿੰਦਰ ਸਿੰਘ, ਚਰਨਜੀਤ ਸ਼ਰਮਾ, ਕਿਸ਼ੋਰ ਬਾਵਾ ਜ਼ਿਲ੍ਹਾ ਪ੍ਰਧਾਨ ਬਰਨਾਲਾ, ਜਸਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ, ਮਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਗੁਰਨਾਮ ਸਿੰਘ ਸੂਬਾ ਜਨਰਲ ਸਕੱਤਰ, ਜਿਓਣ ਖਾਨ ਪ੍ਰਧਾਨ ਪਟਿਆਲਾ, ਕਾਲਾ ਪ੍ਰਧਾਨ ਪਾਤੜਾ, ਲਖਵਿੰਦਰ ਸਿੰਘ ਪ੍ਰਧਾਨ ਤਰਨਤਾਰਨ ਆਦਿ ਹਾਜ਼ਰ ਸਨ।