ਅੰਮ੍ਰਿਤਸਰ, 2 ਜੂਨ ( ਵਿਕਾਸ ਮਠਾੜੂ)- ਸਰਹੱਦੀ ਇਲਾਕੇ ਅਟਾਰੀ ਦੇ ਪਿੰਡ ਮਹਾਵਾ ਵਿਖੇ ਬੀਤੀ ਦੇਰ ਰਾਤ ਗੁਰਪ੍ਰੀਤ ਨਾਂ ਦੇ ਨੌਜਵਾਨ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ, ਪਹਿਲਾਂ ਪੀੜਤ ਦੀ ਕਾਰ ਦਾ ਪਿੱਛਾ ਕੀਤਾ ਅਤੇ ਫਿਰ ਗੋਲੀਆਂ ਚਲਾ ਕੇ ਉਸ ਨਾਲ ਕੁੱਟਮਾਰ ਕੀਤੀ, ਨੌਜਵਾਨ ਨੂੰ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਗੁਰਪ੍ਰੀਤ ਸਿੰਘ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਅਟਾਰੀ ਤੋਂ ਝਬਾਲ ਜਾ ਰਿਹਾ ਸੀ, ਉਸ ਸਮੇਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆ, ਪਹਿਲਾਂ ਅਣਪਛਾਤੇ ਨੌਜਵਾਨਾਂ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ, ਜੋ ਉਨ੍ਹਾਂ ਨੂੰ ਨਹੀਂ ਲੱਗੀਆਂ, ਫਿਰ ਗੋਲੀਬਾਰੀ ਕੀਤੀ, ਤੇ ਓਸਦੇ ਨਾਲ ਕੁੱਟਮਾਰ ਕੀਤੀ ਗਈ। ਉਸ ਦੇ ਨਾਲ ਉਸ ਦਾ ਇਕ ਦੋਸਤ ਵੀ ਸੀ, ਜਿਸ ਨੂੰ ਉਸ ਦੇ ਸਿਰ ‘ਤੇ ਪਿਸਤੌਲ ਰੱਖ ਕੇ ਕਾਰ ‘ਚੋਂ ਬਾਹਰ ਸੁੱਟ ਦਿੱਤਾ ਗਿਆ। ਮੇਰੇ ਨਾਲ ਪਾਰਟੀ ਵਾਲੇ ਵੈਰ ਵਿਰੋਧ ਰੱਖਣ ਵਾਲਿਆਂ ਨੇ ਗੋਲ਼ੀ ਚਲਾਈ ਗਈ ਮੇਰੇ ਨਹੀਂ ਲੱਗੀ । ਉਸਨੇ ਕਿਹਾ ਮੈਂ ਗੱਡੀ ਲੈਕੇ ਸਿੱਧਾ ਸਟੇਸ਼ਨ ਤੇ ਆ ਗਿਆ।ਪੀੜਤ ਦੀ ਮਾਂ ਸੁਖਵੰਤ ਕੌਰ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ । ਪੁਲੀਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ ਐਸ ਪੀ ਪ੍ਰਵੇਸ਼ ਚੋਪੜਾ ਨੇ ਕਿਹਾ ਕਿ ਮੌਕੇ ਤੇ ਪੁੱਜੇ ਹਾਂ ਜਾਂਚ ਕਰ ਰਹੇ ਹਾਂ ਕੋਈ ਝਗੜਾ ਹੋਈਆ ਪਰ ਗੋਲ਼ੀ ਚਲਣ ਜਾ ਚਲਾਉਣ ਦੇ ਕੋਈ ਨਿਸ਼ਾਨ ਨਹੀਂ ਹਣ। ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ।