ਰਾਹੁਲ ਗਾਂਧੀ ਨੇ ਆਪਣੀ ਸਿਆਸੀ ਯਾਤਰਾ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਕਰਕੇ ਕੀਤਾ ਬੱਜਰ ਗੁਨਾਹ- ਗਰੇਵਾਲ
ਅੰਮ੍ਰਿਤਸਰ, 2 ਜੂਨ ( ਵਿਕਾਸ ਮਠਾੜੂ)-ਸ਼੍ਰੋਮਣੀ ਕਮੇਟੀ ਵਲੋਂ ਜੂਨ ਦੇ ਮਹੀਨੇ ਦਾ ਪਹਿਲਾ ਹਫ਼ਤਾ ਘੱਲੂਘਾਰੇ ਦੇ ਮਹੀਨੇ ਦੀ ਯਾਦ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੂਨ ਦੇ ਮਹੀਨੇ ਦਾ ਪਹਿਲਾ ਹਫ਼ਤਾ ਘੱਲੂਘਾਰੇ ਦੇ ਮਹੀਨੇ ਦੀ ਯਾਦ ਵਜੋਂ ਸ਼੍ਰੋਮਣੀ ਕਮੇਟੀ ਵੱਲੋ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਇੱਕ ਜੂਨ ਨੂੰ ਸ਼੍ਰੌਮਣੀ ਕਮੇਟੀ ਵਲੋਂ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਦੀ ਯਾਦ ਮਨਾਈ ਗਈ ਤੇ 6 ਜੂਨ ਨੂੰ ਭੋਗ ਪਾਏ ਜਾਂਦੇ ਹਨ। ਉਨ੍ਹਾਂ ਕਿਹਾ ਇੰਦਰਾ ਗਾਂਧੀ ਜੋਕਿ ਕਾਂਗਰਸ ਪਾਰਟੀ ਦੀ ਪ੍ਰਧਾਨ ਤੇ ਦੇਸ਼ ਦੀ ਪ੍ਰਧਾਨ ਮੰਤਰੀ ਵੱਲੋ ਦੇਸ਼ ਦਿਆ ਫੌਜਾ ਨੇ ਟੈਂਕ ਤੋਪਾਂ ਚੜਾ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਥੇ ਹੀ ਗਾਂਧੀ ਪਰਿਵਾਰ ਦੀ ਇੱਕ ਹੋਰ ਗੱਲ ਸਾਹਮਣੇ ਆਈ ਕਿ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ਤੇ ਗਿਆ ਤੇ ਉਥੇ ਜਾਕੇ ਉਸਨੇ ਭਾਸ਼ਣ ਵਿਚ ਕਿਹਾ ਕਿ ਭਾਰਤ ਜੋੜੋ ਯਾਤਰਾ ਕੀਤੀ ਹੈ। ਗੂਰੂ ਨਾਨਕ ਦੇਵ ਜੀ ਦੀ ਉਦਾਸੀਆਂ ਦੇ ਵਾਂਗ ਸੀ। ਉਨ੍ਹਾਂ ਕਿਹਾ ਇਸ ਗੱਲ ਦੀ ਸਾਨੂੰ ਬਹੁਤ ਸ਼ਰਮ ਆ ਰਹੀ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨੂੰ ਰਾਹੁਲ ਗਾਂਧੀ ਦੇ ਨਾਲ਼ ਜੋੜਿਆ ਗਿਆ । ਉਨ੍ਹਾਂ ਕਿਹਾ ਜਦੋਂ ਇਸ ਤਰਾਂ ਦੀ ਗੱਲ਼ ਹੁੰਦੀ ਹੈ ਤਾਂ ਸੰਗਤ ਵਿੱਚ ਜਾਣਾ ਸਾਡੇ ਲਈ ਜਰੂਰੀ ਬਣ ਜਾਂਦਾ ਹੈ। ਗਰੇਵਾਲ ਨੇ ਕਿਹਾ ਗੂਰੂ ਨਾਨਕ ਦੇਵ ਜੀ ਨੇ ਸਾਰੇ ਧਰਮਾਂ ਨੂੰ ਇੱਕ ਨਾਲ ਜੋੜਿਆ। ਜਿਸਦੇ ਪਰਿਵਾਰ ਨੇ ਰੱਬ ਦੇ ਘਰ ਤੇ ਹਮਲਾ ਕੀਤਾ ਉਸ ਪਰਿਵਾਰ ਨੇ ਸਿੱਖਾਂ ਨੂੰ ਬੜੇ ਗਹਿਰੇ ਜਖਮ ਦਿੱਤੇ ਹਨ ਜੋ ਕਦੇ ਭੁੱਲਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਸੰਗਤ ਇਨ੍ਹਾਂ ਕੋਲੋ ਜ਼ਵਾਬ ਜਰੂਰ ਮੰਗੇਗੀ।