ਸੁਨਾਮ (ਬੋਬੀ ਸਹਿਜਲ) ਸੁਨਾਮ ਸ਼ਹਿਰ ਦੇ ਵਪਾਰਕ ਹੱਬ ਵਜੋਂ ਮੰਨੇ ਜਾਂਦੇ ਨਵਾਂ ਬਾਜ਼ਾਰ ‘ਚ ਸੋਮਵਾਰ ਸਵੇਰੇ ਕੰਮ ‘ਤੇ ਜਾ ਰਹੀ ਪਤਨੀ ‘ਤੇ ਪਤੀ ਨੇ ਗੰਡਾਸੇ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਹਮਲੇ ਤੋਂ ਬਾਅਦ ਹਮਲਾਵਰ ਨੇ ਮੌਕੇ “ਤੇ ਹੀ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਦੋਵਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਰੈਫਰ ਕਰ ਦਿੱਤਾ।
ਭੀੜ-ਭੜੱਕੇ ਵਾਲੇ ਬਾਜ਼ਾਰ ‘ਚ ਵਾਪਰੀ ਬੇਰਹਿਮੀ ਵਾਲ਼ੀ ਘਟਨਾ ਨੂੰ ਦੇਖਕੇ ਚਸ਼ਮਦੀਦ ਵੀ ਘਬਰਾ ਗਏ। ਜਦੋਂ ਚਸ਼ਮਦੀਦਾਂ ਨੇ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਵੱਲ ਵੀ ਗੰਡਾਸਾ ਲਹਿਰਾਉਣਾ ਸ਼ੁਰੂ ਕਰ ਦਿੱਤਾ। ਭਾਰੀ ਜੱਦੋਜਹਿਦ ਤੋਂ ਬਾਅਦ ਕੁਝ ਨੌਜਵਾਨਾਂ ਨੇ ਹਮਲਾਵਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ।