ਮਾਤਾ ਬਿਸ਼ਨ ਕੌਰ ਦੀ ਘਾਲਣਾ ਇਤਿਹਾਸ ਦਾ ਸ਼ਨਹਿਰਾ ਪੰਨਾ-ਭਾਈ ਗਰੇਵਾਲ
ਜਗਰਾਉ, 10 ਅਗਸਤ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )- ਸਿੱਖ ਸੰਘਰਸ਼ ਦੇ ਇਤਿਹਾਸ ਚ ਮਾਤਾ ਬਿਸ਼ਨ ਕੌਰ ਦੀ ਕੌਮ ਪ੍ਰਤੀ ਘਾਲਣਾ ਸ਼ੁਨਹਿਰਾ ਪੰਨਾ ਉਨ੍ਹਾਂ ਵੱਲੋਂ ਆਪਣੀ ਉਮਰ ਦੇ ਆਖ਼ਰੀ ਸਾਹ ਤੱਕ ਕੌਮ ਦੀ ਸੇਵਾ ਚ ਸਮਰਪਤ ਕੀਤਾ ਉਨ੍ਹਾਂ ਵੱਲੋਂ ਗੁਰੂ ਕੇ ਬਾਗ ਦਾ ਮੋਰਚਾ ਅਤੇ ਜੈਤੋ ਦੇ ਮੋਰਚੇ ਚ ਵੱਡਾ ਯੋਗਦਾਨ ਪਾਇਆ ਉਨ੍ਹਾਂ ਦੀ ਯਾਦ ਚ ਅੱਜ ਗੁਰਦੁਆਰਾ ਗੁਰੁਸਰ ਕਾਉਕੇ ਵਿੱਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸੰਗਤ ਵੱਲੋਂ ਮਾਤਾ ਬਿਸ਼ਨ ਕੌਰ ਦਾ ਦਿਨ ਮਨਾਇਆ ਗਿਆ ਇਹ ਜਾਣਕਾਰੀ ਸ੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸਮਾਗਮ ਦੀ ਸਮਾਪਤੀ ਉਪਰੰਤ ਪੱਤਰਕਾਰਾਂ ਨਾਲ ਗੱਲ ਬਾਤ ਦੋਰਾਨ ਸਾਂਝੀ ਕੀਤੀ ਭਾਈ ਗਰੇਵਾਲ ਨੇ ਕਿਹਾ ਕਿ ਮਾਤਾ ਬਿਸ਼ਨ ਕੌਰ ਦਾ ਜੀਵਨ ਉਨ੍ਹਾਂ ਦੀ ਦ੍ਰਿੜਤਾ ਅਤੇ ਕੌਮਪ੍ਰਸਤੀ ਨੂੰ ਯਾਦ ਕਰਦਿਆ ਮਾਣ ਮਿਲਦਾ ਹੈ ਇਸ ਸਮੇਂ ਸੁਰਜੀਤ ਸਿੰਘ ਅਤੇ ਗੁਰਚਰਨ ਸਿੰਘ ਪੰਛੀ ਨੇ ਮਾਤਾ ਜੀ ਦੇ ਜੀਵਨ ਬਾਰੇ ਜ਼ਾਹਰ ਕੀਤੀਆਂ ਇਸ ਸਮੇਂ ਕਾਉਕੇ ਨਗਰ ਅਤੇ ਗੁਰੁਸਰ ਤੋ ਪਹੁੰਚੀਆਂ ਸੰਗਤਾਂ ਵੱਲੋਂ ਮਾਤਾ ਬਿਸ਼ਨ ਕੋਰ ਦੇ ਨਾਮ ਤੇ ਇੱਕ ਧਾਰਮਕ ਸੰਸਥਾ ਬਣਾਉਣ ਦਾ ਐਲਾਨ ਕੀਤਾ ਇਸ ਸਮੇਂ ਮਾਤਾ ਜੀ ਦੇ ਪਰਿਵਾਰ ਨਾਲ ਸਬੰਧਤ ਮੈਂਬਰਾਂ ਨੂੰ ਸਨਮਾਨਤ ਕੀਤਾ ਗਿਆ ਇਸ ਸਮੇਂ ਮੈਨੇਜਰ ਸੁਖਦੇਵ ਸਿੰਘ ,ਸਰਪ੍ਰੀਤ ਸਿੰਘ, ਜਗਦੀਸ ਸਿੰਘ, ਗੁਰਪ੍ਰੀਤ ਸਿੰਘ,ਜੋਰਾ ਸਿੰਘ ਪ੍ਰਧਾਨ,ਹਰਨੇਕ ਸਿੰਘ ਪ੍ਰਧਾਨ, ਅਮਰਜੀਤ ਸਿੰਘ ਪ੍ਰਧਾਨ , ਹਰਨੇਕ ਸਿੰਘ ਪ੍ਰਧਾਨ, ਇੰਦਰਜੀਤ ਸਿੰਘ ਪ੍ਰਧਾਨ, ਹਰਜੀਤ ਸਿੰਘ ਜੀਤਾ,ਮਰਜਿੰਦਰ ਸਿੰਘ ਮੱਖਣ , ਤਾਰਾ ਸਿੰਘ ਸਖਦੇਵ ਸਿੱਖ ਸੁੱਖੀ , ਜਗਰੂਪ ਸਿੰਘ,ਗਰਨਾਮ ਸਿੰਘ, ਮਾਤਾ ਹਰਜਿੰਦਰ ਕੌਰ, ਕੁਲਦੀਪ ਸਿੰਘ ਮਸੌਣ, ਜਗਜੀਤ ਸਿੰਘ , ਮਨੀ ਸਰਪੰਚ ਆਦਿ ਹਾਜ਼ਰ ਸਨ।