Home ਸਭਿਆਚਾਰ ਸਿੰਗਲਾ ਇਨਲਕੇਵ ਵਿਖੇ ਮੁਟਿਆਰਾਂ ਨੇ ਬੋਲੀਆਂ ਪਾ ਕੇ ਮਨਾਇਆ ਵਿਰਾਸਤੀ ਤੀਆਂ ਦਾ...

ਸਿੰਗਲਾ ਇਨਲਕੇਵ ਵਿਖੇ ਮੁਟਿਆਰਾਂ ਨੇ ਬੋਲੀਆਂ ਪਾ ਕੇ ਮਨਾਇਆ ਵਿਰਾਸਤੀ ਤੀਆਂ ਦਾ ਤਿਉਹਾਰ

56
0


ਕਿਹਾ! ਵਿਰਾਸਤੀ ਤਿਉਹਾਰ ਤੀਆਂ ਦਾ ਧੀਆਂ ਨਾਲ ਗੂੜ੍ਹਾ ਰਿਸ਼ਤਾ
ਮੁੱਲਾਂਪੁਰ ਦਾਖਾ, 10 ਅਗਸਤ (ਸਤਵਿੰਦਰ ਸਿੰਘ ਗਿੱਲ) – ਪੰਜਾਬ ਦੇ ਤਿਉਹਾਰਾਂ ਵਿੱਚੋਂ ਵਿਰਾਸਤੀ ਤਿਉਹਾਰ ਤੀਆਂ ਦਾ ਧੀਆਂ ਨਾਲ ਗੂੜਾ ਰਿਸ਼ਤਾ ਹੈ, ਜਿਹੜਾ ਕਿ ਸਾਉਣ ਦੇ ਮਹੀਨੇ ਮਨਾਇਆ ਜਾਂਦਾ ਹੈ, ਪਰਮਜੀਤ ਕੌਰ, ਸੁਰਿੰਦਰਪਾਲ ਕੌਰ, ਜਸਪਾਲ ਕੌਰ, ਕਮਲਜੀਤ ਕੌਰ, ਬਲਜਿੰਦਰ ਕੌਰ, ਮਨਜਿੰਦਰ ਕੌਰ, ਸਵਰਨ ਕੌਰ, ਮਨਜੀਤ ਕੌਰ, ਚੰਦਰ ਲੇਖਾ, ਹਰਪਾਲ ਕੌਰ, ਲਖਵੀਰ ਕੌਰ, ਮੈਡਮ ਪ੍ਰੋ. ਏਕਤਾ ਚੰਦਰ, ਪ੍ਰੋ ਨੀਰਜਾ ਬਾਂਸਲ ਅਤੇ ਜਸਵੀਰ ਕੌਰ ਨੇ ਸ਼ਾਂਝੇ ਤੌਰ ’ਤੇ ਉਕਤ ਸ਼ਬਦਾਂ ਦੀ ਸ਼ਾਂਝ ਪਾਉਦਿਆਂ ਸਿੰਗਲਾ ਇਨਕਲੇਵ (ਐਰੋਂ ਹੱਬ) ਵਿਖੇ ਤੀਆਂ ਦਾ ਤਿਉਹਾਰ ਮਨਾਉਣ ਸਮੇਂ ਕੀਤਾ।
ਉਕਤ ਮਹਿਲਾਵਾ ਨੇ ਕਿਹਾ ਕਿ ਭਾਵੇਂ ਇਹ ਤਿਉਹਾਰ ਪਿੰਡਾਂ ਦੀਆਂ ਵੱਡੀਆਂ ਸੱਥਾਂ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਸੀ, ਪਰ ਹੁਣ ਇਸਨੇ ਮੁੜ ਵਾਪਸੀ ਕੀਤੀ ਹੈ, ਵੱਡੀ ਗਿਣਤੀ ਪਿੰਡਾਂ ਵਿੱਚ ਧੀਆਂ ਨੇ ਇਸ ਤਿਉਹਾਰ ਨੂੰ ਮੁੜ ਮਨਾਉਣਾ ਸ਼ੁਰੂ ਕਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਨਵ-ਵਿਆਹੀਆਂ ਲੜਕੀਆਂ ਆਪਣੇ ਪੇਕੇ ਘਰ ਆਉਣ ਲਈ ਆਪਣੇ ਪਿਆਰੇ ਵੀਰ ਅਤੇ ਉਸ ਵੱਲੋਂ ਦਿੱਤੇ ਜਾਂਦੇ ਸੰਧਾਰੇ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੀਆਂ ਹਨ ਅਤੇ ਪੇਕੇ ਘਰ ਆ ਕੇ ਉਹ ਆਪਣੇ ਨਾਲ ਦੀਆਂ ਸਖੀਆਂ ਸਹੇਲੀਆਂ ਨਾਲ ਤੀਆਂ ਦੌਰਾਨ ਪਾਏ ਜਾਣ ਵਾਲੇ ਗਿੱਧੇ ਅਤੇ ਧਮਾਲਾਂ ਦਾ ਸ਼ਿੰਗਾਰ ਬਣਦੀਆਂ ਹਨ। ਉਨ੍ਹਾਂ ਪੰਜਾਬ ਦੀ ਹਰ ਧੀ ਨੂੰ ਅਪੀਲ ਕੀਤੀ ਕਿ ਉਹ ਤੀਆਂ ਦੇ ਤਿਉਹਾਰ ਦੇ ਨਾਲ ਆਪਣੇ ਰਿਤੇ ਨੂੰ ਹੋਰ ਗੂੜਾ ਕਰਨ ਲਈ ਮੁੜ ਪਹਿਲਾ ਵਾਲੇ ਪੱਧਰ ’ਤੇ ਇਕੱਠੀਆਂ ਹੋ ਕੇ ਇਸ ਵਿਰਾਸਤੀ ਤਿਉਹਾਰ ਦੀ ਮੁੜ ਪਹਿਲਾ ਵਾਲੀ ਸ਼ਾਖ ਬਹਾਲ ਕਰਨ। ਵੱਡੀ ਗਿਣਤੀ ਔਰਤਾਂ ਨੇ ਆਪਣੀਆਂ ਸਾਥਣਾਂ ਨਾਲ ਮਿਲਕੇ ਜਿੱਥੇ ਗਿੱਧੇ ਨੂੰ ਅਰਸ਼ਾਂ ਤੇ ਪਹੁੰਚਾਇਆ ਉੱਥੇ ਲੋਕ ਰੰਗ ਨਾਲ ਭਿੱਜੀਆਂ ਬੋਲੀਆਂ ਦੇ ਫੁਹਾਰੇ ਵੀ ਛੱਡੇ। ਇਸ ਮੌਕੇ ਔਰਤਾਂ ਲਈ ਖਾਣ-ਪੀਣ ਦੀ ਸਟਾਇਲਾ ਵੀ ਲਗਾਈਆਂ ਗਈਆਂ।
ਇਸ ਮੌਕੇ ਸੂਬੇ. ਕਰਮਜੀਤ ਸਿੰਘ ਕਲੇਰ, ਬਲਦੇਵ ਸਿੰਘ ਮੋਹੀ, ਪਿ੍ਰ. ਹਰਜਿੰਦਰ ਸਿੰਘ ਸੁਧਾਰ ਵਾਲੇ, ਲੇਖਕ ਜਗਤਾਰ ਸਿੰਘ, ਮਾ. ਅਵਤਾਰ ਸਿੰਘ, ਐੱਸ.ਡੀ.ਓ ਸੁਖਦੇਵ ਸਿੰਘ, ਪ੍ਰੋ, ਰੁਪਿੰਦਰ ਸਿੰਘ ਨੇ ਤੀਆਂ ਦੇ ਤਿਉਹਾਰ ਮੌਕੇ ਹਾਜਰੀਨ ਨੂੰ ਵਧਾਈ ਦਿੰਦਿਆਂ ਅਗਲੇ ਵਰ੍ਹੇ ਫਿਰ ਤੋਂ ਜੋਸ਼ੋ-ਖਰੋਸ਼ ਨਾਲ ਤੀਆਂ ਮਨਾਏ ਜਾਣ ਦਾ ਵਿਸ਼ਵਾਸ ਵੀ ਦੁਆਇਆ।

LEAVE A REPLY

Please enter your comment!
Please enter your name here