Home Uncategorized 120 ਕਿੱਲੋ ਗਊ ਮਾਸ ਸਮੇਤ ਦੋ ਗ੍ਰਿਫ਼ਤਾਰ

120 ਕਿੱਲੋ ਗਊ ਮਾਸ ਸਮੇਤ ਦੋ ਗ੍ਰਿਫ਼ਤਾਰ

40
0

, ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
ਲੁਧਿਆਣਾ (ਰਾਜੇਸ ਜੈਨ) ਥਾਣਾ ਸਰਾਭਾ ਨਗਰ ਦੀ ਪੁਲਿਸ ਨੇ 120 ਕਿੱਲੋ ਗਊ ਮਾਸ ਸਮੇਤ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਬਿੰਨੀ ਚੌਹਾਨ ਤੇ ਦੁੱਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਸੰਯੁਕਤ ਗਊ ਰਕਸ਼ਾ ਦਲ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਕੀਤੀ। ਪਟਿਆਲਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇਂ ਵਿਅਕਤੀ ਲੁਧਿਆਣਾ ’ਚ ਗਊ ਮਾਸ ਦੀ ਤਸਕਰੀ ਕਰਦੇ ਹਨ। ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਮੁਲਜ਼ਮ ਗਊ ਮਾਸ ਦੀ ਤਸਕਰੀ ਲਈ ਇਸ ਵੇਲੇ ਫ਼ਿਰੋਜ਼ਪੁਰ ਰੋਡ ਤੋਂ ਸ਼ਹਿਰ ’ਚ ਦਾਖ਼ਲ ਹੋਣ ਵਾਲੇ ਹਨ। ਪੁਲਿਸ ਨੇ ਗਲੋਬਲ ਹਾਰਟ ਸੈਂਟਰ ਕੋਲ ਨਾਕਾਬੰਦੀ ਕਰ ਕੇ ਬੱਸ ’ਚੋਂ ਉਤਰ ਰਹੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਤਿੰਨ ਬੋਰੇ ਬਰਾਮਦ ਕੀਤੇ ਜਿਨ੍ਹਾਂ ਵਿਚ 120 ਕਿੱਲੋ ਗਊ ਮਾਸ ਸੀ। ਪੁਲਿਸ ਨੇ ਬਿੰਨੀ ਚੌਹਾਨ ਅਤੇ ਦੁੱਲਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਬੁੱਧਵਾਰ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

LEAVE A REPLY

Please enter your comment!
Please enter your name here