ਜੋਧਾਂ, 10 ਅਗਸਤ ( ਬਾਰੂ ਸੱਗੂ )-ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸਾਥੀ ਬਲਰਾਜ ਸਿੰਘ ਕੋਟਉਮਰਾ ਪਿਛਲੇ ਕਈ ਦਿਨਾਂ ਤੋਂ ਕੈਨੇਡਾ ਦੇ ਦੌਰੇ ਤੇ ਹਨ ਜਿੱਥੇ ਉਨ੍ਹਾਂ ਕੈਨੇਡਾ ਵਿਖੇ ਵੱਖ ਵੱਖ ਸੰਗਠਨਾਂ , ਸਮਾਜਸੇਵੀ ਤੇ ਧਾਰਮਿਕ ਆਗੂਆਂ ਨਾਲ ਮੁਲਾਕਾਤ ਕੀਤੀ ਉੱਥੇ ਉਹ ਬਰਿੰਪਟਨ ਵਿੱਚ ਰਹਿ ਰਹੇ ਡਾ. ਪ੍ਰਦੀਪ ਜੋਧਾਂ ਤੇ ਉਨ੍ਹਾਂ ਦੇ ਸਪੁੱਤਰਾਂ ਸੰਗਰਾਮਬੀਰ ਤੇ ਸ਼ੈਂਕੀ ਜੋਧਾਂ ਦੇ ਗ੍ਰਹਿ ਵਿਖੇ ਉਨ੍ਹਾਂ ਨਾਲ ਮੁਲਾਕਾਤ ਕੀਤੀ । ਇਸ ਮੌਕੇ ਤੇ ਉਨ੍ਹਾਂ ਜਿੱਥੇ ਜੋਧਾਂ ਪਰਿਵਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਤੇ ਹੋਰ ਜਨਤਕ ਜਥੇਵੰਦੀਆਂ ਨੂੰ ਹਰ ਤਰ੍ਹਾਂ ਦੇ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ ਉੱਥੇ ਉਨ੍ਹਾਂ ਵਿਦੇਸ਼ਾਂ ਵਿੱਚ ਵੱਸਦੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨੂੰ ਕਦੇ ਵੀ ਨਹੀਂ ਭੁਲਾਇਆ ਦਾ ਸਕਦਾ ।ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਛਾਈ ਹੋਈ ਮੰਦੀ ਦਾ ਜ਼ਿਕਰ ਕਰਦਿਆਂ ਸਾਥੀ ਕੋਟਉਮਰਾ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਜਿਸਦਾ ਸਿੱਧਾ ਅਸਰ ਭਾਰਤ ਤੇ ਪੈ ਰਿਹਾ ਹੈ ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਵਿਦਿਆਰਥੀ ਭਾਰਤ ਤੋਂ ਸਟੂਡੈਂਟਸ ਵੀਜ਼ੇ ਰਾਹੀਂ ਕੈਨੇਡਾ ‘ਚ ਉੱਚ ਵਿੱਦਿਆ ਹਾਸਲ ਕਰਕੇ ਰੁਜ਼ਗਾਰ ਪ੍ਰਾਪਤ ਕਰਦੇ ਹਨ ਪਰ ਇਸ ਮੰਦੀ ਨੇ ਜਿੱਥੇ ਵਿਦਿਆਰਥੀਆਂ ਰੁਜ਼ਗਾਰ ਤੇ ਬਹੁਤ ਵੱਡੀ ਸੱਟ ਮਾਰੀ ਹੈ ਕੰਮਕਾਰ ਨਾ ਮਿਲਣ ਕਰਕੇ , ਮੰਦੀ ਕਾਰਨ ਲੱਕ ਤੋੜ ਮਹਿੰਗਾਈ ਨੇ , ਦਿਨੋਂ ਦਿਨ ਵੱਧ ਰਹੇ ਟੈਕਸਾਂ ਦੇ ਬੋਝ ਨੇ ਕੈਨੇਡੀਅਨ ਲੋਕਾਂ ਤੇ ਵਿਦਿਆਰਥੀਆਂ ਦਾ ਜੀਵਨ ਪੱਧਰ ਬਹੁਤ ਥੱਲੇ ਲੈ ਆਂਦਾ ਹੈ ।
ਸਾਥੀ ਬਲਰਾਜ ਕੋਟਉਮਰਾ ਨੇ ਕੈਨੇਡੀਅਨ ਸਰਕਾਰ ਤੋਂ ਮੰਗ ਕੀਤੀ ਉਹ ਮੰਦੀ ਦੀ ਮਾਰ ਵਿੱਚ ਆਏ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਬਾਂਹ ਫੜੇ , ਫੀਸਾਂ ਵਿੱਚ ਹੋ ਰਹੇ ਵਾਧੇ ਤੇ ਰੋਕਥਾਮ ਲਾਵੇ ।ਇਸ ਮੌਕੇ ਤੇ ਸੀਨੀਅਰ ਸਿਟੀਜਨ ਕਲੱਬ ਜੇਮਜ਼ ਪੋਰਟਰ ਬਰਿੰਪਟਨ ਦੇ ਪ੍ਰਧਾਨ ਸ. ਵਿਸਾਖਾ ਸਿੰਘ ਕੈਨੇਡਾ ਜੋ ਕਿ ਕਈ ਧਾਰਮਿਕ ਤੇ ਜਨਤਕ ਸੰਸਥਾਵਾਂ ਨਾਲ ਜੁੜੇ ਹੋਏ ਨੇ ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਵਿਦਿਆਰਥੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ।ਇਸ ਗੱਲ ਬਾਤ ਸਮੇਂ ਡਾ. ਪ੍ਰਦੀਪ ਜੋਧਾਂ , ਸੰਗਰਾਮਬੀਰ ਕਪੂਰ ,ਸ਼ੈਂਕੀ ਜੋਧਾਂ , ਨਿਹਾ ਕਪੂਰ (ਪਤਨੀ ਸੈਂਕੀ ਜੋਧਾਂ ) ਕਰਨ ਕਪੂਰ ਤੇ ਬੱਚੇ ਕਵੀ ਕਪੂਰ , ਬੈਲਾ ਕਪੂਰ ਹਾਜ਼ਰ ਸਨ ।