Home Political 19 ਅਗਸਤ ਨੂੰ ਹਕੂਮਤੀ ਵਿਧਾਇਕਾਂ ਅਤੇ ਐਮ ਪੀਜ ਨੂੰ ਮੰਗ ਪੱਤਰ ਦਿਤੇ...

19 ਅਗਸਤ ਨੂੰ ਹਕੂਮਤੀ ਵਿਧਾਇਕਾਂ ਅਤੇ ਐਮ ਪੀਜ ਨੂੰ ਮੰਗ ਪੱਤਰ ਦਿਤੇ ਜਾਣਗੇ

34
0

ਜਗਰਾਓਂ, 16 ਅਗਸਤ ( ਜਗਰੂਪ ਸੋਹੀ, ਅਸ਼ਵਨੀ)-ਪਿੰਡ ਲੱਖਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਂਓ ਦੀ ਮੀਟਿੰਗ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਲੋਕਪੱਖੀ ਉਘੀ ਸਖਸ਼ੀਅਤ ਮਾਸਟਰ ਤਰਲੋਚਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਬਲਾਕ ਸਕੱਤਰ ਪਾਲ ਸਿੰਘ ਡੱਲਾ ਨੇ ਦੱਸਿਆ ਮੀਟਿੰਗ ਵਿੱਚ ਪਿਛਲੇ ਸਮੇਂ ਚ ਪੰਜਾਬ ਦੇ ਵੱਖ ਵੱਖ ਜਿਲਿਆਂ ਚ ਆਏ ਹੜਾਂ ਕਾਰਨ ਹੋਏ ਨੁਕਸਾਨ ਦੀ ਪੂਰਤੀ ਬਾਰੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਖੇਤੀ ਪੈਦਾਵਾਰ ਰਾਹੀਂ ਦੇਸ਼ ਦਾ ਢਿੱਡ ਭਰਨ ਵਾਲੇ ਅਤੇ ਹੜਾਂ ਚ ਜਾਨਾਂ ਗੁਆਉਣ ਵਾਲੇ ਮਜਦੂਰਾਂ ਅਤੇ ਕਿਸਾਨਾਂ ਦੇ ਵਾਰਸਾਂ ਨੂੰ ਦਸ ਲੱਖ ਰੁਪਏ ਮੁਆਵਜਾ ਦਿੱਤਾ ਜਾਵੇ। ਇਸ ਕਾਰਨ ਤਬਾਹ ਹੋਈਆਂ ਫਸਲਾਂ ਦਾ ਸੱਤਰ ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਅਤੇ ਮਾਰੇ ਗਏ ਪਸ਼ੂਆਂ ਲਈ ਇਕ ਲੱਖ ਰੁਪਏ ਪ੍ਰਤੀ ਪਸ਼ੂ ਮੁਆਵਜਾ ਦਿੱਤਾ ਜਾਵੇ।ਘਰਾਂ ਅਤੇ ਘਰੇਲੂ ਸਮਾਨ ਦੇ ਨੁਕਸਾਨ ਦਾ ਜਾਇਜਾ ਲੈ ਕੇ ਭਰਪਾਈ ਕੀਤੀ ਜਾਵੇ । ਫਲਦਾਰ ਦਰਖਤਾਂ ਦੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ। ਹੜਾਂ ਕਾਰਨ ਬਰਬਾਦ ਜਮੀਨ ਨੂੰ ਖੇਤੀ ਯੋਗ ਬਨਾਉਣ ਲਈ ਖੇਤਾਂ ਚ ਹੜਾਂ ਕਾਰਨ ਜਮਾਂ ਹੋਈ ਮਿੱਟੀ ਤੇ ਰੇਤ ਸਰਕਾਰ ਚੁਕਾਉਣ ਦਾ ਪ੍ਰਬੰਧ ਕਰੇ। ਪ੍ਰਭਾਵਿਤ ਕਿਸਾਨਾਂ ਦੇ ਕਰਜੇ ਰੱਦ ਕੀਤੇ ਜਾਣ। ਵਿਆਜ ਦੀ ਅਦਾਇਗੀ ਸਰਕਾਰ ਕਰੇ।ਮੋਦੀ ਹਕੂਮਤ ਪੂਰੇ ਦੇਸ਼ ਚ ਹੜਾਂ ਨੂੰ ਕੋਮੀ ਆਫਤ ਐਲਾਨ ਕੇ ਮਦਦ ਲਈ ਵਿਸ਼ੇਸ਼ ਪੰਕਜ ਦਾ ਐਲਾਨ ਕਰੇ। ਸਤਲੁਜ, ਘੱਗਰ ਤੇ ਹੋਰ ਨਦੀਆਂ ਤੇ ਪੱਕੇ ਮਜਬੂਤ ਬੰਨ ਬਣਾਕੇ ਨੁਕਸਾਨ ਨੂੰ ਪੱਕੇ ਤੋਰ ਤੇ ਰੋਕਿਆ ਜਾਵੇ।
ਉਨਾਂ ਕਿਹਾ ਕਿ ਇਸ ਮਕਸਦ ਲਈ 19 ਅਗਸਤ ਨੂੰ ਸੰਯੁਕਤ ਕਿਸਾਨ ਮੋਰਚੇਦੇ ਸੱਦੇ ਤੇ ਆਮ ਆਦਮੀ ਪਾਰਟੀ ਦੇ ਜਗਰਾਂਓ ਦੇ ਵਿਧਾਇਕ ਅਤੇ ਰਾਏਕੋਟ ਵਿਧਾਇਕ ਦੇ ਘਰ ਅੱਗੇ ਸਾਂਝੇ ਧਰਨੇ ਦਿੱਤੇ ਜਾਣਗੇ।ਉਨਾਂ ਕਿਹਾ ਕਿ ਜਗਰਾਂਓ ਅਤੇ ਸਿਧਵਾਂਬੇਟ, ਹੰਬੜਾਂ ਬਲਾਕਾਂ ਦੇ ਸਾਰੇ ਕਿਸਾਨ 19 ਅਗਸਤ ਸ਼ਨੀਵਾਰ ਸਵੇਰੇ 11 ਵਜੇ ਜਗਰਾਂਓ ਬਸ ਅੱਡੇ ਤੇ ਅਤੇ ਰਾਏਕੋਟ, ਸੁਧਾਰ, ਪਖੋਵਾਲ ਬਲਾਕ ਦੇ ਕਿਸਾਨ ਵਰਕਰ ਟਾਹਲੀ ਸਾਹਿਬ ਗੁਰੂਦੁਆਰਾ ਸਾਹਿਬ ਵਿਖੇ ਇੱਕਤਰ ਹੋਕੇ ਵਿਧਾਇਕਾਂ ਦੇ ਦਫਤਰਾਂ ਤੇ ਧਰਨੇ ਦੇ ਕੇ ਮੰਗਪੱਤਰ ਦੇਣ ਗੇ।
ਮੀਟਿੰਗ ਵਿੱਚ ਮਤਾ ਪਾਸ ਕਰਕੇ ਲੱਖਾ ਵਿਖੇ ਸੜਕ ਦੀ ਮੁੜੳਸਾਰੀ ਦੀ ਮੰਗ ਨੂੰ ਲੈ ਕੇ ਚੱਲ ਰਹੇ ਅਣਮਿੱਥੇ ਸਮੇਂ ਦੇ ਧਰਨੇ ਚ ਲਗਾਤਾਰ ਸ਼ਾਮਲ ਹੋਣਦਾ ਫੈਸਲਾ ਕੀਤਾ ਗਿਆ। ਮੀਟਿੰਗ ਚ ਸਾਰੀਆਂ ਪਿੰਡ ਇਕਾਈਆਂ ਦੇ ਅਹੁਦੇਦਾਰ ਸ਼ਾਮਲ ਹੋਏ।ਇਕ ਮਤੇ ਰਾਹੀਂ ਮਹਿਲਕਲਾਂ ਬਰਸੀ ਸਮਾਗਮ ਚ ਵੱਡੀ ਗਿਣਤੀ ਚ ਪੰਹੁਚਣ ਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here