Home ਸਭਿਆਚਾਰ ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ

30
0

ਫਿਲੌਰ, 16 ਅਗਸਤ ( ਰਾਜਨ ਜੈਨ)-ੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਸਾਉਣ ਮਹੀਨੇ ਦਾ ਪ੍ਰਮੁੱਖ ਤਿਉਹਾਰ ਤੀਆਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਪ੍ਰਧਾਨ ਪੰਜਾਬ ਪ੍ਰਦੇਸ਼ (ਵਿਮੈਨ ਸੈੱਲ) ਤੇ ਚੇਅਰਪਰਸਨ – ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਸ਼੍ਰੀਮਤੀ ਰਾਜਵਿੰਦਰ ਕੌਰ ਥਿਆੜਾ ਹੁਰਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਬੜੇ ਮੋਹ ਭਰੇ ਲਹਿਜ਼ੇ ਵਿੱਚ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ। ਇਸ ਉਪਰੰਤ ਤੀਆਂ ਦਾ ਰੰਗਾਂ ਰੰਗ ਸਮਾਗਮ ਤਰਤੀਬ ਵਿੱਚ ਚੱਲਿਆ। ਜਿਸ ਵਿੱਚ ਸਵਾਗਤੀ ਸ਼ਬਦ ਬੋਲਦਿਆਂ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਆਏ ਹੋਏ ਮਹਿਮਾਨਾਂ ਮੈਡਮ ਥਿਆੜਾ, ਜੁਆਇੰਟ ਸਕੱਤਰ (ਪੰਜਾਬ) ਹਲਕਾ ਇੰਚਾਰਜ ਫਿਲੌਰ ਪ੍ਰਿੰਸੀਪਲ ਪ੍ਰੇਮ ਕੁਮਾਰ, ਸਰਦਾਰ ਤੀਰਥ ਸਿੰਘ ਜੌਹਲ, ਸੁਖਦੇਵ ਸਿੰਘ ਜੌਹਲ,ਆਮ ਆਦਮੀ ਪਾਰਟੀ ਪ੍ਰਧਾਨ ਪਿੰਡ ਤੇਹਿੰਗ ਮਨਦੀਪ ਸਿੰਘ, ਸੁਖਵੰਤ ਸਿੰਘ, ਰਜਿੰਦਰ ਸੰਧੂ, ਰਜਿੰਦਰ ਸੰਧੂ ਤੇ ਵਰਿੰਦਰ ਸੈਣੀ ਆਦਿ ਦਾ ਸਵਾਗਤ ਕੀਤਾ। ਤੀਆਂ ਦੇ ਮਹੱਤਵ ਬਾਰੇ ਚਰਚਾ ਕੀਤੀ ਤੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕੀਤੇ।
ਇਸ ਦੌਰਾਨ ਮੈਡਮ ਥਿਆੜਾ ਤੇ ਪ੍ਰਿੰਸੀਪਲ ਮੈਡਮ ਦੀ ਅਗਵਾਈ ਵਿੱਚ ਪੀਂਘ ਦੇ ਹੁਲਾਰੇ ਲੈਂਦੀਆਂ ਕੁੜੀਆਂ ਨੇ ਮੰਨ ਭਾਉਂਦੇ ਗੀਤ ਛੋਹੇ। ਇਸ ਮਗਰੋਂ ਕੁੜੀਆਂ ਦਾ ਮਾਡਲਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਲਵਲੀਨ ਕੌਰ ਨੇ ਮਿਸ ਤੀਜ, ਅਨਾਮਿਕਾ ਨੇ ਖ਼ੂਬਸੂਰਤ ਮੁਟਿਆਰ, ਤਨੂੰ ਨੇ ਖ਼ੂਬਸੂਰਤ ਪਹਿਰਾਵਾ ਤੇ ਜਸਪ੍ਰੀਤ ਕੌਰ ਨੇ ਗਿੱਧੇ ਦੀ ਰਾਣੀ ਸਨਮਾਨ ਹਾਸਲ ਕੀਤਾ। ਵਿਦਿਆਰਥਣ ਕੋਮਲ ਨੇ ਕਵਿਤਾ ਪਾਠ ਕੀਤਾ ਤੇ ਵਿਦਿਆਰਥਣ ਰੱਜੀ ਵੱਲੋਂ ਗੀਤ ਪੇਸ਼ ਕੀਤਾ ਗਿਆ। ਵੱਖ ਵੱਖ ਡਾਂਸ ਪ੍ਰਫਾਰਮਿਸ ਵਿੱਚ ਜਸਕਰਨ, ਸ਼ਗੁਨ, ਸੋਨੀ, ਸਿਮਰਨ, ਹਰਪ੍ਰੀਤ ਕੌਰ ਤੇ ਇਸ਼ਾ ਨੇ ਭਾਗ ਲਿਆ। ਇਸੇ ਤਰ੍ਹਾਂ ਲਵਲੀਨ, ਪ੍ਰੇਰਨਾ, ਸਿਮਰਨ, ਸੋਮਵਤੀ, ਜਸਪ੍ਰੀਤ ਕੌਰ, ਤਨੂੰ, ਮਨਪ੍ਰੀਤ ਕੌਰ, ਜਸਕਰਨ ਕੌਰ, ਸਿਮਰਨ ਤੇ ਅਨਾਮਿਕਾ ਨੇ ਗਿੱਧੇ ਦੇ ਪਿੜ ਨੂੰ ਮਘਾਇਆ। ਸਾਰੇ ਸਮਾਗਮ ਦਾ ਮੰਚ ਸੰਚਾਲਨ ਪ੍ਰੋ. ਪਰਮਜੀਤ ਕੌਰ ਤੇ ਪ੍ਰੋ. ਜਗਜੀਤ ਸਿੰਘ ਨੇ ਬਾਖ਼ੂਬੀ ਕੀਤਾ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ, ਸਮੂਹ ਸਟਾਫ਼ ਤੇ ਕਾਲਜ ਦੀਆਂ ਸਮੂਹ ਵਿਦਿਆਰਥਣਾਂ ਹਾਜ਼ਰ ਸਨ।

LEAVE A REPLY

Please enter your comment!
Please enter your name here