ਲੁਧਿਆਣਾ, 17 ਅਗਸਤ ( ਲਿਕੇਸ਼ ਸ਼ਰਮਾਂ) -ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਸੈਕਟਰ 39 ਵਿਖੇ ਪੰਜਾਬ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਦੀ ਅਗਵਾਈ ਦੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਆਪਣੇ ਵਰਕਰਾਂ ਸਣੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ। ਪੰਜਾਬ ਦੇ ਵਿੱਚ ਆਗਾਮੀ ਨਿਗਮ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਨੂੰ ਇਹ ਵੱਡਾ ਝਟਕਾ ਹੈ। ਸ਼ਾਮਿਲ ਹੋਣ ਵਾਲੇ ਆਗੂਆਂ ਦੇ ਵਿੱਚ ਕੁਲਵੰਤ ਸਿੰਘ ਪੱਪੀ ਅਕਾਲੀ ਦਲ ਤੋਂ ਜਦੋਂ ਕੇ ਕਾਂਗਰਸ ਤੋਂ ਟੀ ਐਸ ਕਾਕਾ, ਸਰਬਜੀਤ ਸਰਭਾ (ਹਲਕਾ ਇੰਚਾਰਜ ਕਾਂਗਰਸ) ਸ਼ਾਮਿਲ ਨੇ, ਜਿਨ੍ਹਾ ਨੂੰ ਪੰਜਾਬ ਪ੍ਰਧਾਨ ਆਪ ਪ੍ਰਿੰਸੀਪਲ ਬੁੱਧਰਾਮ ਦੀ ਅਗਵਾਈ ਦੇ ਵਿੱਚ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਅਤੇ ਪਾਰਟੀ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਲੁਧਿਆਣਾ ਹਲਕਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਐਮਐਲਏ ਬੀਬਾ ਰਜਿੰਦਰ ਪਾਲ ਕੌਰ ਛੀਨਾ ਵੀ ਮੌਜੂਦ ਰਹੇ। ਜਿੰਨਾਂ ਦੀ ਮਿਹਨਤ ਸਦਕਾ ਤੇ ਆਮ ਆਦਮੀ ਪਾਰਟੀ ਦੇ ਹੋਰਨਾਂ ਆਗੂਆਂ ਦੀ ਮਿਹਨਤ ਸਦਕਾ ਮੁੱਖ ਮੰਤਰੀ ਪੰਜਾਬ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਗਿਆ।ਆਮ ਆਦਮੀ ਪਾਰਟੀ ਹੋਰ ਮਜਬੂਤੀ ਮਿਲੀ ਹੈ, ਦੂਜੇ ਪਾਸੇ ਪ੍ਰਿੰਸੀਪਲ ਬੁੱਧ ਰਾਮ ਨੇ ਮੀਡੀਆ ਦੇ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜੋ ਕੰਮ ਸੂਬਿਆਂ ਲਈ ਕੀਤਾ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਆਉਣ ਵਾਲਾ ਭਵਿੱਖ ਆਮ ਆਦਮੀ ਪਾਰਟੀ ਦੇ ਲਈ ਅਤੇ ਉਸ ਦੇ ਆਗੂਆਂ ਦੇ ਲਈ ਸੁਨਹਿਰੀ ਹੈ ਇਸ ਤੋਂ ਪ੍ਰਭਾਵਿਤ ਹੋ ਦੂਜੀਆਂ ਪਾਰਟੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਰਹੇ ਨੇ ਪਰ ਅਸੀਂ ਸਾਫ ਸੁਥਰੇ ਅਕਸ ਵਾਲੇ ਆਗੂਆਂ ਨੂੰ ਹੀ ਪਾਰਟੀ ਦੇ ਵਿੱਚ ਜੀ ਆਇਆਂ ਕਹਿ ਰਹੇ ਹਾਂ। ਇਸ ਮੌਕੇ ਰਜਿੰਦਰ ਪਾਲ ਕੌਰ ਛੀਨਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਗਰ ਪਰਿਸ਼ਦ ਅਤੇ ਨਗਰ ਨਿਗਮ ਦੇ ਨਾਲ ਪੰਚਾਇਤੀ ਚੋਣਾਂ ਵੀ ਹੋਣ ਜਾ ਰਹੀਆਂ ਹਨ, ਅਜਿਹੇ ਵਿਰੋਧੀ ਪਾਰਟੀਆਂ ਜਿਹੜੇ ਵੱਡੇ ਵੱਡੇ ਦਾਅਵੇ ਕਰ ਰਹੀਆਂ ਹਨ ਉਨ੍ਹਾਂ ਦੇ ਦਾਅਵਿਆਂ ਦੀ ਇਹ ਜੋਇਨਿੰਗ ਪੋਲ ਖੋਲਦੀਆਂ ਨਜ਼ਰ ਆ ਰਹੀਆਂ ਹਨ ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਸਿਰਫ ਲੋਕਾਂ ਨੇ ਹੀ ਨਹੀਂ ਸਗੋਂ ਉਹਨਾਂ ਦੇ ਆਗੂਆਂ ਨੇ ਵੀ ਹੁਣ ਅਲਵਿਦਾ ਕਹਿਣਾ ਸ਼ੁਰੂ ਕਰ ਦਿੱਤਾ ਹੈ। ਨਵੇਂ ਆਗੂਆਂ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਅਤੇ ਪਾਰਟੀ ਦੀ ਬਿਹਤਰੀ ਲਈ ਕੰਮ ਕਰਨ ਦਾ ਭਰੋਸਾ ਲਿਆ।