ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਦੇ ਜਨਮ ਦਿਨ ’ਤੇ 20 ਤਰੀਕ ਨੂੰ ਮੁਫ਼ਤ ਮੈਡੀਕਲ ਕੈਂਪ
ਜਗਰਾਉਂ, 17 ਅਗਸਤ ( ਮੋਹਿਤ ਜੈਨ )-ਸਾਬਕਾ ਪ੍ਰਧਾਨ ਮੰਤਰੀ ਸਵ ਰਾਜੀਵ ਗਾਂਧੀ ਦੇ ਜਨਮ ਦਿਨ ਨੂੰ ਸਮਰਪਿਤ ਐਸ.ਸੀ.ਬੀ.ਸੀ ਵੈਲਫੇਅਰ ਕੌਂਸਲ ਪੰਜਾਬ ਵੱਲੋਂ 20 ਅਗਸਤ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ 3 ਵਜੇ ਤੱਕ ਦਰਗਾਹ ਮਾਈ ਜੀਨਾ ਜਗਰਾਉਂ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਜਾਵੇਗਾ। ਕੌਂਸਲ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਅਤੇ ਮਨਪ੍ਰੀਤ ਕੌਰ ਮਾਹਲ ਨੇ ਦੱਸਿਆ ਕਿ ਕੈਂਪ ਵਿੱਚ ਸੰਦੀਪ ਕੁਮਾਰ ਮੁੱਖ ਮਹਿਮਾਨ ਵਜੋਂ ਪੁੱਜਣਗੇ ਅਤੇ ਉਦਘਾਟਨ ਸੁਖਦੇਵ ਕੌਰ ਧਾਲੀਵਾਲ ਮੀਤ ਪ੍ਰਧਾਨ ਨਗਰ ਕੌਂਸਲ ਜਗਰਾਉਂ ਕਰਨਗੇ। ਇਸ ਤੋਂ ਇਲਾਵਾ ਸ਼ਮਾ ਰੋਸ਼ਨ ਟਵਿੰਕਲ ਸ਼ਰਮਾ ਮਾਛੀਵਾੜਾ ਮਹਿਲਾ ਕਾਂਗਰਸ ਆਗੂ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਰਾਜੀਵ ਝਾਂਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਕੈਂਪ ਵਿਚ ਦੰਦਾਂ ਦੇ ਮਾਹਿਰ ਡਾ: ਦਯਾਰਾਮ, ਡਾ: ਸਤਿੰਦਰ ਗੁਪਤਾ, ਡਾ: ਛਵੀ ਗੁਪਤਾ, ਡਾ: ਸੁਭਾਸ਼ ਨਾਗਪਾਲ, ਡਾ: ਭੁਪਿੰਦਰ ਸਿੰਘ ਹੰਸ, ਡਾ: ਅਮਰਜੀਤ ਸਿੰਘ ਨਾਹਰ, ਡਾ: ਪਰਮਜੀਤ ਕੌਰ ਚਾਹਲ, ਡਾ: ਹਰਿੰਦਰ ਕੌਰ ਗਿੱਲ ਅਤੇ ਡਾ: ਰਾਜੇਸ਼ ਸੋਢੀ ਆਪਣੀਆਂ ਟੀਮਾਂ ਸਮੇਤ ਮਰੀਜ਼ਾਂ ਦਾ ਚੈੱਕਅਪ ਕਰਨਗੇ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ।