Home crime ਪੰਚਾਇਤੀ ਜ਼ਮੀਨ ਨੂੰ ਠੇਕੇ ’ਤੇ ਦੇਣ ਨੂੰ ਲੈ ਕੇ ਹੋਏ ਝਗੜੇ ’ਚ...

ਪੰਚਾਇਤੀ ਜ਼ਮੀਨ ਨੂੰ ਠੇਕੇ ’ਤੇ ਦੇਣ ਨੂੰ ਲੈ ਕੇ ਹੋਏ ਝਗੜੇ ’ਚ ਸਰਪੰਚ ਦੀ ਲੜਾਈ

37
0


ਜੋਧਾਂ, 17 ਅਗਸਤ ( ਬੌਬੀ ਸਹਿਜਲ, ਧਰਮਿੰਦਰ )-ਪੰਚਾਇਤੀ ਜ਼ਮੀਨ ਨੂੰ ਠੇਕੇ ’ਤੇ ਦੇਣ ਨੂੰ ਲੈ ਕੇ ਹੋਏ ਝਗੜੇ ’ਚ ਸਰਪੰਚ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਥਾਣਾ ਜੋਧਾ ਵਿਖੇ ਇਕ ਔਰਤ ਸਮੇਤ ਤਿੰਨ ਖਿਲਾਫ ਮਾਮਲਾ ਦਰਜ ਕੀਤਾ ਗਿਆ। ਏਐਸਆਈ ਦਲਵਿੰਦਰ ਸਿੰਘ ਨੇ ਦੱਸਿਆ ਕਿ ਸਰਪੰਚ ਸਤਨਾਮ ਸਿੰਘ ਵਾਸੀ ਪਿੰਡ ਫੱਲੇਵਾਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪਿੰਡ ਫੱਲੇਵਾਲ ਦਾ ਮੌਜੂਦਾ ਸਰਪੰਚ ਹੈ। ਸਾਡੇ ਪਿੰਡ ਦੀ 5 ਏਕੜ, 2 ਕਨਾਲ ਅਤੇ 2 ਮਰਲੇ ਦੀ ਪੰਚਾਇਤੀ ਜ਼ਮੀਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਵਾਰ ਰਿਜ਼ਰਵ ਐਸ.ਸੀ ਭਾਈਚਾਰਾ ਨੂੰ ਦਿੱਤੀ ਗਈ ਸੀ। ਉਕਤ ਜ਼ਮੀਨ ਦੀ ਬੋਲੀ ਮਈ 2023 ਵਿੱਚ ਹੋਈ ਸੀ ਤਾਂ ਉਸ ਜ਼ਮੀਨ ਦੀ ਬੋਲੀ ਜਗਦੀਸ਼ ਸਿੰਘ ਵਾਸੀ ਫੱਲੇਵਾਲ ਜੇ ਨਾਮ ਟੁੱਟਣ ਤੇ ਇਹ ਜਮੀਨ ਠੇਕੇ ਤੇ ਉਸਨੂੰ ਦੇ ਦਿਤੀ ਗਈ ਸੀ। ਜਿਸ ਦੀ ਬਕਾਇਦਾ ਬਣਦੀ ਰਕਮ ਉਸ ਨੇ ਸਬੰਧਤ ਦਫ਼ਤਰ ਵਿੱਚ ਜਮ੍ਹਾ ਕਰਵਾ ਦਿੱਤੀ ਸੀ। ਇਹ ਜ਼ਮੀਨ ਸਾਲ 2022 ਤੋਂ ਮਈ 2023 ਤੱਕ ਜਨਰਲ ਹੋਣ ਕਾਰਨ ਰਣਜੀਤ ਕੌਰ ਵਾਸੀ ਪਿੰਡ ਫੱਲੇਵਾਲ ਕੋਲ ਸੀ। ਜੋ ਅੱਜ ਵੀ ਇਸ ਜਮੀਨ ’ਤੇ ਆਪਣਾ ਹੱਕ ਜਤਾ ਰਹੇ ਸਨ। ਪੰਚਾਇਤੀ ਜ਼ਮੀਨ ਰਕਬਾ ਕਰੀਬ 1 ਏਕੜ ਹੈ ਜੋ ਕਿ ਗੁਰਦੁਆਰਾ ਢੱਕੀ ਸਾਹਿਬ ਦੇ ਪੱਛਮ ਵਾਲੇ ਪਾਸੇ ਹੈ ਵਿਚ ਬਾਜਰੇ ਦੀ ਫ਼ਸਲ ’ਤੇ ਕੁਦਰਤੀ ਅਤੇ ਅਚਾਨਕ ਘਾਹ ਉੱਗਣ ਕਾਰਨ ਪੰਚਾਇਤ ਨੇ 13 ਅਗਸਤ ਨੂੰ ਗਰੀਬ ਪਰਿਵਾਰਾਂ ਲਈ ਬਾਜਰੇ ਅਤੇ ਘਾਹ ਨੂੰ ਵੱਢ ਕੇ ਲੈ ਕੇ ਜਾਣ ਲਈ ਅਨਾਊੰਸਮੈਂਟ ਕਰਵਾਈ ਤਾਂ ਅਗਲੇ ਦਿਨ ਸਵੇਰੇ 9 ਵਜੇ ਦੇ ਕਰੀਬ ਜਦੋਂ ਰਣਜੀਤ ਸਿੰਘ ਪੰਚ ਅਤੇ ਮੈਂ ਉਕਤ ਬਾਜਰੇ ਦੇ ਖੇਤ ਵਿੱਚ ਗਏ ਤਾਂ ਉੱਥੇ ਪਹਿਲਾਂ ਤੋਂ ਰਣਜੀਤ ਕੌਰ, ਉਸਦਾ ਪਤੀ ਬਲਵੀਰ ਸਿੰਘ ਅਤੇ ਹਰਦੀਪ ਸਿੰਘ ਵਾਸੀ ਫੱਲੇਵਾਲ ਮੌਜੂਦ ਸਨ। ਉਨ੍ਹਾਂ ਦਾ ਨੌਕਰ ਚਾਰਾ ਕੱਟ ਰਿਹਾ ਸੀ। ਮੈਨੂੰ ਦੇਖ ਕੇ ਰਣਜੀਤ ਕੌਰ ਨੇ ਕਿਹਾ ਕਿ ਤੂੰ ਹੁਣ ਸਰਪੰਚ ਨਹੀਂ ਰਿਹਾ, ਤੈਨੂੰ ਇਸ ਜ਼ਮੀਨ ਵਿੱਚ ਵੜਨ ਦਾ ਕੋਈ ਹੱਕ ਨਹੀਂ ਤੇ ਤੂੰ ਦਖ਼ਲ ਨਹੀਂ ਦੇ ਸਕਦਾ। ਜਿਸ ’ਤੇ ਬਲਵੀਰ ਸਿੰਘ ਅਤੇ ਰਣਜੀਤ ਕੌਰ ਨੇ ਮੇਰੀ ਕੁੱਟਮਾਰ ਕੀਤੀ ਅਤੇ ਮੇਰਾ ਦਸਤਾਰ ਲਾਹ ਦਿੱਤਾ। ਜਦੋਂ ਮੈਂ ਡਿੱਗ ਪਿਆ ਤਾਂ ਉਹਨਾਂ ਨੇ ਮੇਰੇ ਪਾਏ ਹੋਏ ਸ੍ਰੀ ਸਾਹਿਬ ਦੀ ਵੀ ਬੇਅਦਬੀ ਕੀਤੀ। ਮੌਕੇ ’ਤੇ ਮੁਖਤਿਆਰ ਸਿੰਘ ਅਤੇ ਹਰਦੀਪ ਸਿੰਘ ਨੇ ਮੈਨੂੰ ਉਨ੍ਹਾਂ ਬਚਾਇਆ। ਲੋਕਾਂ ਦਾ ਇਕੱਠ ਦੇਖ ਕੇ ਸਾਰੇ ਮੌਕੇ ਤੋਂ ਭੱਜ ਗਏ। ਸਰਪੰਚ ਸਤਨਾਮ ਸਿੰਘ ਦੇ ਬਿਆਨਾਂ ’ਤੇ ਰਣਜੀਤ ਕੌਰ, ਉਸ ਦੇ ਪਤੀ ਬਲਵੀਰ ਸਿੰਘ ਅਤੇ ਹਰਦੀਪ ਸਿੰਘ ਵਾਸੀ ਫੱਲੇਵਾਲ ਖਿਲਾਫ ਥਾਣਾ ਜੋਧਾਂ ਵਿਖੇ ਮੁਕਦਮਾ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here