Home Sports ਸਾਬਕਾ ਥਾਣੇਦਾਰ ਨੇ ਜਿੱਤੇ ਅਥਲੈਟਿਕਸ ਚੈਂਪੀਅਨਸ਼ਿਪ ਚ ਗੋਲਡ ਮੈਡਲ

ਸਾਬਕਾ ਥਾਣੇਦਾਰ ਨੇ ਜਿੱਤੇ ਅਥਲੈਟਿਕਸ ਚੈਂਪੀਅਨਸ਼ਿਪ ਚ ਗੋਲਡ ਮੈਡਲ

40
0


ਜਗਰਾਓ, 25 ਦਸੰਬਰ ( ਜਗਰੂਪ ਸੋਹੀ)-ਪੰਜਾਬ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਮਸਤੂਆਣਾ ਸਾਹਿਬ ਵਿਖੇ ਹੋਈ। ਜਿੱਥੇ ਕਿ 65 ਸਾਲਾ ਜਗਦੇਵ ਸਿੰਘ ਪਿੰਡ ਬੁਜਰਗ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਨੇ 100 ਮੀਟਰ, 200 ਮੀਟਰ ਤੇ 300 ਮੀਟਰ ਦੇ ਵਿੱਚੋਂ ਸੋਨ ਤਗਮਾ ਹਾਸਿਲ ਕੀਤਾ। ਇਸ ਦੇ ਨਾਲ ਨਾਲ ਹੈਦਰਾਬਾਦ ਵਿਖੇ ਹੋ ਰਹੀ ਐਥਲੈਟਿਕ ਮੀਟ ਦੇ ਵਿੱਚ ਵੀ ਉਹਨਾਂ ਦੀ ਸਲੈਕਟਿੰਗ ਹੋ ਗਈ। ਇਸ ਜਿੱਤ ਦੀ ਖੁਸ਼ੀ ਨੂੰ ਸਾਂਝਾ ਕਰਦਿਆਂ ਹੋਇਆਂ ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਦੇ ਖੇਤਰ ਵਿੱਚ ਆਪਣਾ ਨਾਮ ਚਮਕਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕੇ ਇਸ ਤਰਾਂ ਦੇ ਉਪਰਾਲੇ ਕਰਕੇ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਜੋ ਗੇਮਾਂ ਵੱਲ ਆਕਾਰਸ਼ਿਤ ਕਰ ਰਹੇ ਹਨ, ਉਨ੍ਹਾਂ ਦੇ ਹਮੇਸ਼ਾ ਰਿਣੀ ਰਹਿਣਗੇ।

LEAVE A REPLY

Please enter your comment!
Please enter your name here