ਗੁਰਦਾਸਪੁਰ, 19 ਅਗਸਤ (ਰਾਜੇਸ਼ ਜੈਨ – ਭਗਵਾਨ ਭੰਗੂ) : ਬਟਾਲਾ ਦੇ ਪਿੰਡ ਕੋਠੇ ਵਿੱਚ ਪਾਲਤੂ ਝੋਟੇ ਵਲੋਂ ਕੀਤੇ ਗਏ ਹਮਲੇ ਦੌਰਾਨ ਘਰ ਦੇ ਮਾਲਿਕ ਕਿਸਾਨ ਸਵਿੰਦਰ ਸਿੰਘ ਉਮਰ 60 ਸਾਲ ਦੀ ਮੌਤ ਹੋ ਜਾਣ ਅਤੇ ਇਕ ਕਿਸਾਨ ਸੁਰਿੰਦਰ ਸਿੰਘ ਉਮਰ 45 ਸਾਲ ਗੰਭੀਰ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ।ਜ਼ਖਮੀ ਕਿਸਾਨ ਬਟਾਲਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ।ਪਿੰਡ ਕੋਠੇ ਦੇ ਰਹਿਣ ਵਾਲੇ ਮ੍ਰਿਤਕ ਸਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਵਿੰਦਰ ਸਿੰਘ ਆਪਣੇ ਪਾਲਤੂ ਝੋਟੇ ਨੂੰ ਗੱਡੇ ਵਿੱਚ ਬੰਨ੍ਹ ਕੇ ਖੇਤਾਂ ਨੂੰ ਪੱਠੇ ਲੈਣ ਗਿਆ ਸੀ ਉਥੇ ਹੀ ਝੋਟਾ ਮੱਛਰ ਗਿਆ ਅਤੇ ਉਸਨੇ ਸਵਿੰਦਰ ਸਿੰਘ ਤੇ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ।ਓਥੇ ਹੀ ਨਜਦੀਕ ਬੈਠੇ ਸੁਰਿੰਦਰ ਸਿੰਘ ਨੇ ਬਚਾਉਣ ਲਈ ਮਦਦ ਕਰਨੀ ਚਾਹੀ ਤਾਂ ਝੋਟੇ ਨੇ ਊਸ ਉੱਤੇ ਵੀ ਹਮਲਾ ਕਰ ਦਿੱਤਾ।ਪਲਤੁ ਝੋਟੇ ਵਲੋਂ ਕੀਤੇ ਇਸ ਹਮਲੇ ਚ ਸਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਸੁਰਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ।ਓਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਮ੍ਰਿਤਿਕ ਸਵਿੰਦਰ ਸਿੰਘ ਦੇ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ। ਓਥੇ ਹੀ ਜ਼ਖਮੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਵਿੰਦਰ ਸਿੰਘ ਪਹਿਲਾ ਵੀ ਇਸੇ ਝੋਟੇ ਨੂੰ ਗੱਡੇ ਵਿੱਚ ਜੋ ਕੇ ਪੱਠੇ ਲੈਣ ਜਾਂਦੇ ਸੀ ਪਰ ਪਤਾ ਨਹੀਂ ਕਿਉਂ ਅਚਾਨਕ ਝੋਟੇ ਨੇ ਸਵਿੰਦਰ ਸਿੰਘ ਤੇ ਹਮਲਾ ਕਰ ਦਿੱਤਾ ਅਤੇ ਜਦੋਂ ਮੈਂ ਬਚਾਉਣ ਲਈ ਅੱਗੇ ਹੋਇਆ ਤਾਂ ਝੋਟੇ ਨੇ ਮੇਰੇ ਤੇ ਵੀ ਹਮਲਾ ਕਰ ਦਿੱਤਾ।