Home ਧਾਰਮਿਕ ਪ੍ਰਭ ਆਸਰਾ ਫੇਰੂਰਾਈ ਵਿੱਖੇ ਡੀ.ਏ.ਵੀ.ਸੈਂਟਨਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤੀ ਲੋੜਵੰਦਾਂ...

ਪ੍ਰਭ ਆਸਰਾ ਫੇਰੂਰਾਈ ਵਿੱਖੇ ਡੀ.ਏ.ਵੀ.ਸੈਂਟਨਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤੀ ਲੋੜਵੰਦਾਂ ਦੀ ਸਹਾਇਤਾ

22
0


ਜਗਰਾਉਂ , 20 ਅਗਸਤ (ਲਿਕੇਸ਼ ਸ਼ਰਮਾ) : ਡੀ. ਏ. ਵੀ ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦੇ ਪ੍ਰਿੰਸੀਪਲ ਵੇਦ ਵ੍ਤ ਪਲਾਹਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਵਿੱਚ ਵੇਦ ਪ੍ਰਚਾਰ ਸਪਤਾਹ ਮਨਾਇਆ ਜਾ ਰਿਹਾ ਹੈ।ਜਿਸਦੇ ਅੰਤਰਗਤ ਸਕੂਲ ਦੇ ਸਤਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਭ ਆਸਰਾ ਨਿਆਸਰਿਆਂ ਦੇ ਘਰ ਪਿੰਡ ਫੇਰੂਰਾਈ ਜ਼ਿਲ੍ਹਾਂ ਲੁਧਿਆਣਾ ਜਿੱਥੇ ਮੰਦਬੁੱਧੀ ਬੱਚਿਆਂ ਤੇ ਬਜ਼ੁਰਗਾਂ ਦੀ ਸੇਵਾ ਤੇ ਸੰਭਾਲ਼ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ, ਦੀ ਫੇਰੀ ਲਵਾਈ ਗਈ।ਇਸ ਦੀ ਮੇਨ ਬ੍ਰਾਂਚ ਕੁਰਾਲੀ ਚੰਡੀਗੜ੍ਹ ਵਿੱਚ ਹੈ ਉੱਥੇ ਸੱਤ ਸੌ ਦੇ ਕਰੀਬ ਮੰਦਬੁਧੀ ਬੱਚਿਆਂ ਬਜ਼ੁਰਗਾਂ ਤੇ ਮਾਤਾਵਾਂ ਦੀ ਸੇਵਾ ਕੀਤੀ ਜਾ ਰਹੀ ਹੈ।ਅੱਜ ਇਥੇ ਵਿਦਿਆਰਥੀਆਂ ਵੱਲੋ ਪ੍ਰਭ ਆਸਰਾ ਨਿਆਸਰਿਆਂ ਦੇ ਘਰ ਵਿੱਚ ਬਜੁਰਗਾਂ ਦੀਆ ਅਸੀਸਾਂ ਪ੍ਰਾਪਤ ਕੀਤੀਆਂ ਗਈਆਂ।ਵਿਦਿਆਰਥੀਆਂ ਵੱਲੋਂ ਬਜ਼ੁਰਗਾਂ ਤੇ ਬੱਚਿਆ ਨੂੰ ਖਾਣ- ਪੀਣ ਦੀਆ ਵਸਤਾਂ ਦਿੱਤੀਆਂ ਗਈਆਂ ਤੇ ਹੋਰ ਵੀ ਲੋੜੀਂਦਾ ਰਾਸ਼ਨ ਇੰਨਾਂ ਲੋੜਵੰਦ ਬਜੁ਼ਰਗਾਂ ਨੂੰ ਦਿੱਤਾ ਗਿਆ।ਇਸ ਫੇਰੀ ਦਾ ਮਕਸਦ ਵਿਦਿਆਰਥੀਆਂ ਅੰਦਰ ਚੰਗੇ ਆਚਰਨ ਦੇ ਗੁਣ ਭਰਨਾ ਅਤੇ ਚੰਗੀਆਂ ਕਦਰਾਂ-ਕੀਮਤਾਂ ਸਿਖਾਉਣਾ ਸੀ।ਇਸ ਸੇਵਾ ਨਾਲ ਵਿਦਿਆਰਥੀਆਂ ਨੇ ਬਜ਼ੁਰਗਾਂ ਤੋਂ ਆਪਣੇ ਚੰਗੇ ਭਵਿੱਖ ਲਈ ਅਸੀਸਾਂ ਪ੍ਰਾਪਤ ਕੀਤੀਆਂ ਅਤੇ ਆਪਣੇ ਜੀਵਨ ਵਿੱਚ ਵੱਡੇ ਹੋ ਕੇ ਇਹਨਾਂ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਪ੍ਰਣ ਵੀ ਲਿਆ।ਇਸ ਮੌਕੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਭਵਿੱਖ ਵਿੱਚ ਇਹੋ ਜਿਹੀ ਸੇਵਾ ਕਰਦੇ ਰਹਿਣ ਅਤੇ ਆਪਣੇ ਘਰ ਦੇ ਬਜੁਰਗਾਂ ਦੀ ਸੇਵਾ ਅਤੇ ਦੇਖਭਾਲ ਕਰਨ ਲਈ ਉਤਸ਼ਾਹਿਤ ਕੀਤਾ।

LEAVE A REPLY

Please enter your comment!
Please enter your name here