Home ਸਭਿਆਚਾਰ ਸਾਹਿਤ ਸਭਾ ਵਲੋਂ ਪੰਜਾਬੀ ਮਾਂ ਬੋਲੀ ਦੇ ਪਾਸਾਰ ਲਈ ਸਾਂਝੇ ਤੌਰ ‘ਤੇ...

ਸਾਹਿਤ ਸਭਾ ਵਲੋਂ ਪੰਜਾਬੀ ਮਾਂ ਬੋਲੀ ਦੇ ਪਾਸਾਰ ਲਈ ਸਾਂਝੇ ਤੌਰ ‘ਤੇ ਯਤਨ ਅਰੰਭਣ ਦੀ ਲੋੜ ‘ਤੇ ਜ਼ੋਰ

34
0

ਜਗਰਾਉਂ 20 ਅਗਸਤ ( ਰਾਜਨ ਜੈਨ, ਅਸ਼ਵਨੀ )- ਸਾਹਿਤ ਸਭਾ ਜਗਰਾਉਂ ਦੀ ਮਾਸਿਕ ਬੈਠਕ ਸਭਾ ਦੇ ਪ੍ਰਧਾਨ ਪ੍ਰੋਫੈਸਰ ਕਰਮ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਸ਼ੁਰੂਆਤੀ ਦੌਰ ਸਮੇਂ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਦਲਜੀਤ ਕੌਰ ਹਠੂਰ ਨੇ “ਮਾਂ ਬੋਲੀ ਪੰਜਾਬੀ ਦੀ ਵਰਤਮਾਨ ਦਸ਼ਾ ” ‘ਤੇ ਸੰਬੰਧੀ ਵਿਚਾਰਾਂ ਸਾਂਝੀਆਂ ਕਰਨ ਦਾ ਸੱਦਾ ਦਿੱਤਾ।ਇਸ ਚਰਚਾ ਵਿੱਚ ਅਵਤਾਰ ਜਗਰਾਉਂ , ਦਰਸ਼ਨ ਬੋਪਾਰਾਏ, ਐਚ . ਐਸ ਡਿੰਪਲ, ਗੁਰਦੀਪ ਸਿੰਘ ਹਠੂਰ, ਦਲਜੀਤ ਕੌਰ ਤੇ ਕੁਲਦੀਪ ਸਿੰਘ ਲੋਹਟ ਨੇ ਆਪਣੇ ਵਡਮੁੱਲੇ ਵਿਚਾਰਾਂ ਰਾਹੀਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਾਂਝੇ ਤੌਰ ‘ਤੇ ਯਤਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਪਰੰਤ ਹਾਜ਼ਰ ਲੇਖਕਾਂ ਤੇ ਕਵੀਆਂ ਨੇ ਕਾਵਿ ਰਚਨਾਵਾਂ ਸਾਂਝੀਆਂ ਕੀਤੀਆਂ, ਜਿੰਨ੍ਹਾਂ ਵਿੱਚ ਪ੍ਰਭਜੋਤ ਸਿੰਘ ਸੋਹੀ, ਅਵਤਾਰ ਜਗਰਾਉਂ,ਹਰਬੰਸ ਅਖਾੜਾ, ਹਰਕੋਮਲ ਬਰਿਆਰ,ਦਵਿੰਦਰਜੀਤ ਸਿੰਘ ਬੁਜਗਰ,ਹਰਚੰਦ ਸਿੰਘ ਗਿੱਲ, ਅਜੀਤ ਪਿਆਸਾ,ਅਵਿਨਾਸ਼ਦੀਪ ਸਿੰਘ, ਐਚ . ਐਸ ਡਿੰਪਲ ,ਸੁਖਮੰਦਰ ਸਿੰਘ ਗਿੱਲ ਤੇ ਰਾਜਦੀਪ ਤੂਰ ਨੇ ਪੰਜਾਬੀ ਮਾਂ ਬੋਲੀ ਨਾਲ ਸਬੰਧਿਤ ਕਵਿਤਾਵਾਂ ਪੇਸ਼ ਕਰਕੇ ਸਾਹਿਤਕ ਮਾਹੌਲ ਦੀ ਸਿਰਜਣਾ ਕੀਤੀ।ਇਸ ਮੌਕੇ ਪ੍ਰਭਜੋਤ ਸਿੰਘ ਸੋਹੀ ,ਐਚ ਐਸ ਡਿੰਪਲ ਤੇ ਅਵਤਾਰ ਸਿੰਘ ਨੇ ਸਾਹਿਤ ਸਭਾ ਦੀ ਇਕੱਤਰਤਾ ਮੌਕੇ ਜੁੜੇ ਕਵੀਆਂ ਦੀਆਂ ਲਿਖਤਾਂ ‘ਤੇ ਵਿਚਾਰ ਚਰਚਾ ਕਰਨ ਅਤੇ ਸਾਰਥਿਕ ਟਿੱਪਣੀਆਂ ਰਾਹੀਂ ਉੱਭਰਦੇ ਕਵੀਆਂ ਨੂੰ ਉਤਸ਼ਾਹਿਤ ਕਰਨ ਦਾ ਸੁਝਾਅ ਦਿੱਤਾ, ਜਿਸਨੂੰ ਅਮਲੀ ਰੂਪ ਦਿੰਦਿਆਂ ਇਸ ਪਿਰਤ ਨੂੰ ਅਗਲੀ ਮੀਟਿੰਗ ਤੋਂ ਹੀ ਅਰੰਭ ਕਰਨ ਦਾ ਫ਼ੈਸਲਾ ਵੀ ਲਿਆ ਗਿਆ। ਪ੍ਰੋਫੈਸਰ ਕਰਮ ਸਿੰਘ ਸੰਧੂ ਨੇ ਕਿਹਾ ਬਹੁਭਾਸ਼ੀ ਬਣਨ ਲਈ ਮਾਂ ਬੋਲੀ ਆਧਾਰ ਬੋਲੀ ਦਾ ਕੰਮ ਕਰਦੀ ਹੈ।ਅੰਤ ਵਿੱਚ ਮਾਸਟਰ ਹਰਬੰਸ ਸਿੰਘ ਅਖਾੜਾ ਤੇ ਰਾਜਦੀਪ ਸਿੰਘ ਤੂਰ ਨੇ ਕਿ ਸਾਹਿਤ ਸਭਾ ਜਗਰਾਉਂ ਪੰਜਾਬੀ ਮਾਂ ਬੋਲੀ ਲਈ ਸਥਾਨਿਕ ਪੱਧਰ ਤੇ ਚੇਤਨਾ ਮੁਹਿੰਮ ਚਲਾਵੇਗੀ ਤੇ ਸਰਕਾਰੀ ਸਕੂਲਾਂ ਅੰਦਰ ਪੰਜਾਬੀ ਭਾਸ਼ਾ ਨਾਲ ਸਬੰਧਤ ਬਾਲ ਮੀਟਿੰਗਾਂ, ਵਰਕਸ਼ਾਪਾਂ ਤੇ ਸੈਮੀਨਰਾਂ ਦਾ ਆਯੋਜਨ ਵੀ ਕੀਤਾ ਜਾਵੇਗਾ।

LEAVE A REPLY

Please enter your comment!
Please enter your name here