ਮਾਲੇਰਕੋਟਲਾ 24 ਅਗਸਤ ( ਲਿਕੇਸ਼ ਸ਼ਰਮਾਂ)-ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਨੈਸ਼ਨਲ ਹਾਈਵੇ (ਦਿੱਲੀ ਕੱਟੜਾ) ਲਈ ਐਕਵਾਇਰ ਕੀਤੀ ਜ਼ਮੀਨ ਦੇ ਕਬਜੇ ਅਤੇ ਮੁਆਵਜ਼ੇ ਦੀ ਵੰਡ ਦੀ ਪ੍ਰਾਜੈਕਟ ਦੀ ਤਾਜ਼ਾ ਸਥਿਤੀ ਦਾ ਜਾਇਜਾ ਲੈਦਿਆ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ
ਨੂੰ ਨਿਰਦੇਸ਼ ਦਿੱਤੇ ਕਿ ਐਕਵਾਇਰ ਕੀਤੀ ਜ਼ਮੀਨ ਦੇ ਕਬਜੇ ਅਤੇ ਮੁਆਵਜ਼ੇ ਦੀ ਵੰਡ ਵਿੱਚ ਤੇਜੀ ਲਿਆਂਦੀ ਜਾਵੇ ਤਾਂ ਜੋ ਸਬੰਧਤ ਕੰਪਨੀ ਵਲੋਂ ਦਿੱਲੀ ਕੱਟੜਾ ਹਾਈਵੇ ਪ੍ਰੋਜੈਕਟ ਨੂੰ ਸਮਾਬੱਧ ਤਰੀਕੇ ਨਾਲ ਮੁਕੰਮਲ ਕੀਤਾ ਜਾ ਸਕੇ । ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਨੈਸ਼ਨਲ ਹਾਈਵੇ (ਦਿੱਲੀ ਕੱਟੜਾ) ਅਧੀਨ ਜ਼ਿਲ੍ਹੇ ਵਿੱਚ 27 .02 ਕਿਲੋ ਮੀਟਰ ਹਾਈਵੇ ਦਾ ਏਰੀਆ ਆਉਦਾ ਹੈ । ਹਾਈਵੇ ਦੇ ਨਿਰਮਾਣ ਲਈ ਕਰੀਬ 295 .24 ਹੈਕਟੇਅਰ ਜਮੀਨ ਐਕਵਾਇਰ ਕੀਤੀ ਗਈ ਹੈ ।ਜਿਸ ਦਾ ਕਰੀਬ 458.32 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਵਿਚੋਂ ਹੁਣ ਤੱਕ ਕਰੀਬ 376.11 ਕਰੋੜ ਰੁਪਏ ਦੀ ਰਾਸ਼ੀ ਬਤੌਰ ਮੁਆਵਜਾ ਵੰਡੀ ਜਾ ਚੁੱਕੀ ਹੈ ਅਤੇ ਹਾਈਵੇ ਦੇ ਨਿਰਮਾਣ ਲਈ 24.84 ਕਿਲੋਮੀਟਰ ਦਾ ਕਬਜਾ ਲਿਆ ਜਾ ਚੁੱਕਾ ਹੈ।ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਜ਼ਮੀਨ ਦੇ ਕਬਜੇ ਅਤੇ ਮੁਆਵਜ਼ੇ ਦੇ ਕੇਸਾਂ ਦਾ ਜਲਦ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾ ਜਾਰੀ ਕੀਤੀਆਂ ਤਾਂ ਜੋ ਹਾਈਵੇ ਪ੍ਰੋਜੈਕਟ ਦੀ ਦੇਰੀ ਤੋਂ ਬਚਿਆ ਜਾ ਸਕੇ ।ਉਨ੍ਹਾਂ ਨੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਅਧਿਕਾਰੀਆਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ ਤਾਂ ਜੋ ਟ੍ਰੈਫਿਕ ਜਾਮ ਨੂੰ ਘੱਟ ਕਰਨ, ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ, ਸੜਕ ਸੁਰੱਖਿਆ ਅਤੇ ਰੋਜ਼ਗਾਰ ਦੇ ਮੌਕਿਆਂ ਵਿੱਚ ਵਾਧੇ ਤੋਂ ਇਲਾਵਾ ਆਰਥਿਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਮਿਲ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਮੈਂਨੇਜਰ (ਤਕਨੀਕੀ) ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਆਸੀਸ਼ ਗਰਗ,ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ,ਐਸ.ਡੀ.ਐਮ. ਅਹਿਮਦਗੜ੍ਹ/ਮਾਲੇਰਕੋਟਲਾ ਹਰਬੰਸ ਸਿੰਘ, ਤਹਿਸ਼ੀਲਦਾਰ ਰਾਮ ਲਾਲ, ਤਹਿਸੀਲਦਾਰ ਅਹਿਮਦਗੜ੍ਹ ਮਨਮੋਹਨ ਕੁਮਾਰ, ਕਪੀਲ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ ।