Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਸਿੱਖਿਆ ਨੀਤੀ ਵਿਚ ਬਦਲਾਅ ਸਮੇਂ ਦੀ ਮੁੱਖ ਲੋੜ

ਨਾਂ ਮੈਂ ਕੋਈ ਝੂਠ ਬੋਲਿਆ..?
ਸਿੱਖਿਆ ਨੀਤੀ ਵਿਚ ਬਦਲਾਅ ਸਮੇਂ ਦੀ ਮੁੱਖ ਲੋੜ

38
0


ਸਿੱਖਿਆ ਵਿੱਚ ਸੁਧਾਰ ਕਰਨਾ ਸਮੇਂ ਦੀ ਲੋੜ ਹੈ, ਕੇਂਦਰ ਸਰਕਾਰ ਵੱਲੋਂ ਸਕੂਲਾਂ ਵਿੱਚ ਨਵਾਂ ਪਾਠਕ੍ਰਮ ਜੋ ਉਲੀਕਿਆ ਗਿਆ ਹੈ ਉਸਨੂੰ ਲਾਗੂ ਕਰਨ ਨਾਲ ਪੜ੍ਹਾਈ ਦਾ ਮੌਜੂਦਾ ਪੈਟਰਨ ਪੂਰੀ ਤਰ੍ਹਾਂ ਬਦਲ ਜਾਵੇਗਾ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਖਿਆ ਦੇ ਖੇਤਰ ਵਿਚ ਵੱਡੀ ਤਬਦੀਲੀ ਕਰਨ ਨਾਲ ਬੱਚਿਆਂ ’ਤੇ ਪੜ੍ਹਾਈ ਦਾ ਬੋਝ ਅਤੇ ਦਬਾਅ ਘਟੇਗਾ, ਹਫਤੇ ’ਚ ਬੱਚਿਆਂ ਦਾ ਪੜ੍ਹਾਈ ਦਾ ਸਮਾਂ ਵੀ ਘਟਾਇਆ ਜਾਵੇਗਾ। ਇੰਨਾ ਹੀ ਨਹੀਂ ਸਕੂਲ ਟੀਚਰਾਂ ਵਲੋਂ ਪੜਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਵਿਸ਼ੇਸ਼ ਮਹੱਤਵ ਦਿੱਤਾ ਜਾਵੇਗਾ। ਰਾਸ਼ਟਰੀ ਪਾਠਕ੍ਰਮ ਫਰੇਮਵਰਕ ਪ੍ਰੋਗਰਾਮ ਤਹਿਤ ਸਿੱਖਿਆ ’ਚ ਵੱਡੇ ਬਦਲਾਅ ਦੀ ਤਿਆਰੀ ਸਮੇਂ ਦੀ ਵੱਡੀ ਜਰੂਰਤ ਹੈ। ਹੁਣ ਤੱਕ 140 ਕਰੋੜ ਦੀ ਆਬਾਦੀ ਵਾਲੇ ਭਾਰਤ ਵਿੱਚ ਅਜਿਹਾ ਹੁੰਦਾ ਆ ਰਿਹਾ ਹੈ ਕਿ ਓਲੰਪਿਕ ਦੇ ਸਮੇਂ ਗੋਲਡ ਜਿੱਤਣ ਵਿਚ ਅਸੀਂ ਹਮੇਸ਼ਾ ਛੋਟੇ ਛੋਟੇ ਦੇਸ਼ਾਂ ਤੋਂ ਵੀ ਬੇਹੱਦ ਪਿੱਛੇ ਰਹਿ ਜਾਂਦੇ ਹਾਂ। ਇਸ ਦਾ ਕਾਰਨ ਵੀ ਸਾਡੀ ਸਿੱਖਿਆ ਨੀਤੀ ਹੈ। ਦੂਸਰੇ ਵਿਕਸਿਤ ਦੇਸ਼ਾਂ ਵਿਚ ਮੁਢਲੀ ਪੜ੍ਹਾਈ ਦੌਰਾਨ ਹੀ ਉਹ ਦੇਸ਼ ਚੰਗੇ ਖਿਡਾਰੀ, ਚੰਗੇ ਇੰਜਨੀਅਰ, ਡਾਕਟਰ ਜਾਂ ਹੋਰ ਤਰ੍ਹਾਂ ਦੇ ਵੱਡੇ ਅਹੁਦਿਆਂ ’ਤੇ ਸੁਸ਼ੋਭਿਤ ਅਧਿਕਾਰੀ ਸਕੂਲੀ ਸਿੱਖਿਆ ਰਾਹੀਂ ਹੀ ਪੈਦਾ ਕਰਦੇ ਹਨ। ਪਰ ਇੱਥੇ ਤਾਂ ਸਥਿਤੀ ਇਸ ਦੇ ਬਿਲਕੁਲ ਉਲਟ ਹੈ। ਇਥੇ ਕੋਈ ਬੱਚਾ ਸਕੂਲ ਵਿੱਚ ਕਿਸੇ ਵੀ ਖੇਤਰ ਵਿਚ ਚੰਗਾ ਪ੍ਰਦਰਸ਼ਨ ਕਰਦਾ ਵੀ ਹੈ, ਤਾਂ ਵੀ ਉਸਨੂੰ ਕੋਈ ਮਹਤੱਵ ਨਹੀਂ ਦਿਤਾ ਜਾਂਦਾ। ਬਹੁਤ ਸਾਰੇ ਮਾਮਲੇ ਅਜਿਹੇ ਹਨ ਜੋ ਗਰੀਬ ਪਰਿਵਾਰਾਂ ਨਾਲ ਜੁੜੇ ਹੋਣ ਕਾਰਨ ਪ੍ਰਤਿਭਾਸ਼ਾਲੀ ਬੱਚੇ ਵੀ ਅਣਗਹਿਲੀ ਦਾ ਸ਼ਿਕਾਰ ਹੋ ਜਾਂਦੇ ਹਨ। ਜਦੋਂ ਵੀ ਉਹ ਆਪਣੀ ਮਿਹਨਤ ਨਾਲ ਕਿਸੇ ਮੁਕਾਮ ’ਤੇ ਪਹੁੰਚਦੇ ਹਨ ਤਾਂ ਬਾਅਦ ’ਚ ਸਰਕਾਰ ਜਾਗ ਜਾਂਦੀ ਹੈ ਅਤੇ ਉਸ ਨੂੰ ਕੁਝ ਸਬੂਲਤਾਂ ਦੇਣ ਦੀ ਗੱਲ ਕੀਤੀ ਜਾਂਦੀ ਹੈ। ਕਿਸੇ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਕਿ ਪੜ੍ਹਾਈ ਤੋਂ ਬਿਨ੍ਹਾਂ ਹੋਰ ਖੇਤਰਾਂ, ਖੇਡਾਂ ਆਦਿ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਂਦਾ ਹੈ। ਉਸ ਸੰਬੰਧੀ ਸਮੇਂ-ਸਮੇਂ ਸਿਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਗ੍ਰੈਜੂਏਟ, ਪੋਸਟ ਗ੍ਰੈਜੂਏਟ ਬੱਚੇ ਸਿਰਫ਼ ਪੜ੍ਹਾਈ ਤੱਕ ਹੀ ਸੀਮਤ ਰਹਿੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਲਈ ਸਿੱਖਿਆ ਦੇ ਪੈਮਾਨੇ ’ਤੇ ਕਿਸੇ ਹੋਰ ਤਰੀਕੇ ਨਾਲ ਅੱਗੇ ਵਧਣ ਲਈ ਸਰਕਾਰ ਵੱਲੋਂ ਕੋਈ ਪ੍ਰੋਗਰਾਮ ਨਹੀਂ ਹੈ। ਸਾਡੇ 140 ਕਰੋੜ ਭਾਰਤੀਆਂ ’ਚੋਂ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਉਂਗਲਾਂ ’ਤੇ ਗਿਣੇ ਜਾ ਸਕਦੇ ਹਨ। ਅਜਿਹੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਨੌਜਵਾਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੂੰ ਪੜ੍ਹਾਈ ਤੋਂ ਬਾਅਦ ਵੀ ਰੁਜ਼ਗਾਰ ਨਹੀਂ ਮਿਲਦਾ ਅਤੇ ਉਹ ਵੱਖ-ਵੱਖ ਥਾਵਾਂ ’ਤੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਸਥਿਤੀ ਇਹ ਬਣ ਗਈ ਹੈ ਕਿ ਪੜ੍ਹੇ-ਲਿਖੇ ਬੱਚੇ ਭਾਰਤ ਵਿਚ ਰਹਿਣਾ ਹੀ ਨਹੀਂ ਚਾਹੁੰਦੇ ਅਤੇ ਉਹ ਵਿਦੇਸ਼ ਜਾਣ ਵੱਲ ਵਧੇਰੇ ਉਤਸਾਹਿਤ ਹਨ। ਦੂਜੇ ਪਾਸੇ ਹੋਰਨਾ ਦੂਜੇ ਦੇਸ਼ਾਂ ਵਿਚ ਸਿੱਖਿਆ ਦੇ ਮਿਆਰ ਨੂੰ ਪੂਰੀ ਸੋਚ-ਸਮਝ ਕੇ ਤਿਆਰ ਕੀਤਾ ਗਿਆ ਹੈ। ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਸ਼ੁਰੂਆਤੀ ਦੌਰ ਵਿੱਚ ਉਸਦੇ ਰੁਝਾਨ ਨੂੰ ਦੇਖਿਆ ਜਾਂਦਾ ਹੈ। ਇਸੇ ਰੁਝਾਨ ਦੇ ਅਨੁਸਾਰ ਉਸ ਨੂੰ ਅੱਗੇ ਪੜ੍ਹਾਇਆ ਜਾਂਦਾ ਹੈ ਅਤੇ ਵੱਡੇ ਖਿਡਾਰੀ ਬਣਨ ਦਾ ਸਫ਼ਰ ਪੜ੍ਹਾਈ ਦੇ ਨਾਲ-ਨਾਲ ਇੱਕ ਛੋਟੇ ਸਕੂਲ ਵਿੱਚੋਂ ਸ਼ੁਰੂ ਹੁੰਦਾ ਹੈ। ਜਦੋਂ ਇੱਕ ਬੱਚਾ ਗ੍ਰੈਜੂਏਸ਼ਨ ਵਿੱਚ ਉੱਥੇ ਦਾਖਲ ਹੁੰਦਾ ਹੈ, ਉਹ ਅੱਗੇ ਉਸ ਦੇ ਭਵਿੱਖ ਲਈ ਸਕਿੱਲ ਵਿਚ ਤਿਆਰੀ ਕਰਨ ਦੀ ਯੋਜਨਾ ਸ਼ੁਰੂ ਹੋ ਜਾਂਦੀ ਹੈ ਅਤੇ ਪੜ੍ਹਾਈ ਦੇ ਅੰਤ ਤੱਕ ਉਸ ਨੂੰ ਕਿਤਾਬਾਂ ਦਾ ਗਿਆਨ ਦੇ ਨਾਲ ਹੀ ਹੱਥੀਂ ਕੰਮ ਕਰਨ ਦਾ ਹੁਨਰ ਵੀ ਸਕੂਲੀ ਸਿੱਖਿਆ ਦੌਰਾਨ ਹੀ ਸਿਖਾਇਆ ਜਾਂਦਾ ਹੈ। ਭਾਰਤ ਵਿਚ ਜਦੋਂ ਕੋਈ ਬੱਚਾ ਪੜ੍ਹਾਈ ਪੂਰੀ ਕਰਕੇ ਬਾਹਰ ਆਉਂਦਾ ਹੈ ਤਾਂ ਉਸ ਦੇ ਹੱਥ ਵਿਚ ਸਿਰਫ਼ ਡਿਗਰੀ ਹੁੰਦੀ ਹੈ। ਕੰਮ ਦੀ ਕੋਈ ਮੁਹਾਰਤ ਉਸ ਪਾਸ ਨਹੀਂ ਹੁੰਦੀ। ਹੁਣ ਜਦੋਂ ਅਸੀਂ ਸਿੱਖਿਆ ਵਿਚ ਬਦਲਾਅ ਕਰਨ ਜਾ ਰਹੇ ਾਹੰ ਤਾਂ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚੇ ਦਾ ਰੁਝਾਨ ਨੂੰ ਪ੍ਰਾਇਮਰੀ ਪੱਧਰ ’ਤੇ ਹੀ ਦੇਖਿਆ ਅਤੇ ਸਮਝਣਾ ਚਾਹੀਦਾ ਹੈ ਅਤੇ ਉਸ ਅਨੁਸਾਰ ਸਿੱਖਿਆ ਦੇ ਖੇਤਰ ’ਚ ਅੱਗੇ ਵਧਣਾ ਚਾਹੀਦਾ ਹੈ। ਜੇਕਰ ਬੱਚਾ ਆਪਣੇ ਰੁਝਾਨ ਤੋਂ ਉਲਟ ਦਿਸ਼ਾ ’ਚ ਜਾਂਦਾ ਹੈ ਤਾਂ ਉਹ ਕਦੇ ਵੀ ਸਫਲ ਨਹੀਂ ਹੋ ਸਕਦਾ। ਦੂਜਾ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹਰੇਕ ਵਿਦਿਆਰਥੀ ਨੂੰ ਪੜ੍ਹਾਈ ਦੇ ਹਿੱਸੇ ਵਿਚ ਹੀ ਉਸਦੀ ਪੜ੍ਹਾਈ ਅਨੁਸਾਰ ਸਕਿੱਲ ਵਿਚ ਮਾਹਿਰ ਬਣਾਇਾ ਜਾਵੇ ਅਤੇ ਪੜਾਈ ਦੀ ਡਿਗਰੀ ਦੇ ਨਾਲ ਉਸਦੇ ਹੱਥ ਵਿਚ ਸਕਿੱਲ ਦੀ ਡਿਗਰੀ ਵੀ ਨਾਲ ਹੋਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਸਾਨੂੰ ਦੇਸ਼ ਦੀ 140 ਕਰੋੜ ਦੀ ਆਬਾਦੀ ਵਿੱਚੋਂ ਚੰਗੇ ਖਿਡਾਰੀ, ਵਪਾਰੀ, ਅਫਸਰ ਲੱਭਣ ਦੀ ਲੋੜ ਨਹੀਂ ਪਵੇਗੀ। ਸਾਡਾ ਦੇਸ਼ ਹਰ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਵਾਲਾ ਸਭ ਤੋਂ ਵੱਡਾ ਦੇਸ਼ ਹੋਵੇਗਾ। ਇਸ ਵਿੱਚ ਸਾਨੂੰ ਸਿਰਫ ਸਕੂਲੀ ਸਿੱਖਿਆ ਦੀ ਨੀਤੀ ਨੂੰ ਲਾਗੂ ਕਰਨ ਦੀ ਲੋੜ ਹੈ। ਜੇਕਰ ਅਸੀਂ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅੱਗੇ ਵਧੀਏ ਤਾਂ ਸਾਡੇ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖਿਡਾਰੀ ਪਿੰਡ ਪੱਧਰ ਜਾਂ ਕਿਸੇ ਵੀ ਛੋਟੇ ਜਾਂ ਵੱਡੇ ਸਕੂਲ ਤੋਂ ਖੇਡਾਂ ਵਿੱਚ ਨਿਪੁੰਨ ਹੋਣ ਵੱਲ ਵਿਸ਼ੇਸ਼ ਧਿਆਨ ਦੇਵੇ। ਸਿਰਫ ਪਿੰਡ ਪੱਧਰ ’ਤੇ ਗਰਾਊਂਡ ਤਿਆਰ ਕਰਨ ਨਾਲ ਖਿਡਾਰੀ ਪੈਦਾ ਨਹੀਂ ਹੋ ਸਕਦੇ। ਇਸ ਲਈ ਨਵੀਂ ਸਿੱਖਿਆ ਨੀਤੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ ਤਾਂ ਹੀ ਅਸੀਂ ਇਸ ਵਿੱਚ ਕਾਮਯਾਬ ਹੋ ਸਕਾਂਗੇ।
ਹਰਵਿੰਦਰ ਸਿੰਘ ਸੱਗੂ ।

LEAVE A REPLY

Please enter your comment!
Please enter your name here