Home Education ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਅਤੇ ਰਮਨਦੀਪ ਸਿੰਘ ਏਟੀਓ ਵੱਲੋਂ ਲਗਾਤਾਰ...

ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਅਤੇ ਰਮਨਦੀਪ ਸਿੰਘ ਏਟੀਓ ਵੱਲੋਂ ਲਗਾਤਾਰ ਕੀਤੀ ਜਾ ਰਹੀ ਸਕੂਲੀ ਬੱਸਾਂ ਦੀ ਚੈਕਿੰਗ

36
0


ਨਵਾਂਸ਼ਹਿਰ, 25 ਅਪ੍ਰੈਲ (ਲਿਕੇਸ਼ ਸ਼ਰਮਾ – ਅਸ਼ਵਨੀ) : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ (ਆਈ.ਏ.ਐਸ) ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲੇ ਦੇ ਵੱਖ-ਵੱਖ ਬਲਾਕਾਂ ਵਿੱਚ ਸੇਫ ਸਕੂਲ ਵਾਹਨ ਪਾਲਸੀ ਨੂੰ ਯਕੀਨੀ ਬਣਾਉਣ ਲਈ ਸਮੁੱਚੀ ਟੀਮ ਵੱਲੋਂ ਸਕੂਲ ਬੱਸਾਂ ਦੀ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਵੱਲੋਂ ਦੱਸਿਆ ਗਿਆ ਟੀਮ ਵੱਲੋਂ ਇੱਕ ਹੀ ਦਿਨ ਵਿੱਚ ਬਲਾਚੌਰ ਬਲਾਕ ਅਤੇ ਰਾਹੋ ਮੇਨ ਚੌਂਕ ਵਿੱਚ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕੁਲ 20 ਸਕੂਲੀ ਬੱਸਾਂ ਚੈੱਕ ਕੀਤੀਆਂ ਗਈਆਂ ਜਿਸ ਵਿਚ ਬਲਾਚੋਰ ਦੀਆਂ 9 ਸਕੂਲੀ ਬੱਸਾਂ ਅਤੇ ਨਵਾਂ ਸ਼ਹਿਰ ਦੀਆਂ 11 ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੁੱਲ 10 ਬਸਾਂ (ਪੰਜ ਰਾਹੋ ਅਤੇ ਪੰਜ ਬਲਾਚੋਰ ਵਿੱਚ) ਦੇ ਚਲਾਨ ਕੀਤੇ ਗਏ ਇਸ ਦੇ ਨਾਲ ਹੀ ਬਲਾਚੌਰ ਵਿੱਚ 2 ਸਕੂਲੀ ਬੱਸਾਂ ਇਪਾਊਂਡ ਵੀ ਕੀਤੀਆਂ ਗਈਆਂ।ਉਹਨਾਂ ਨੇ ਦੱਸਿਆ ਕਿ ਉਪਰੋਕਤ ਸਕੂਲ ਦੀ ਬੱਸਾਂ ਵਿੱਚ ਫੀਮੇਲ ਅਟੈਂਡੈਂਟ ਨਹੀਂ ਪਾਈ ਗਈ, ਕਈ ਬੱਸਾਂ ਵਿੱਚ ਡਰਾਈਵਰਾਂ ਕੋਲ ਲਾਈਸਸ ਅਤੇ ਗੱਡੀ ਦੇ ਕਾਗਜਾਦ ਮੌਜੂਦ ਨਹੀਂ ਸਨ, ਇਸ ਦੇ ਨਾਲ ਹੀ ਸੀਸੀਟੀਵੀ ਕੈਮਰੇ ਵਰਕਿੰਗ ਕੰਡੀਸ਼ਨ ਵਿੱਚ ਨਹੀਂ ਸਨ, ਕੁਝ ਬੱਸਾਂ ਵਿੱਚ ਸਪੀਡ ਗਵਰਨਰ ਨਹੀਂ ਲੱਗੇ ਹੋਏ ਸਨ ਅਤੇ ਇਸ ਦੇ ਨਾਲ ਹੀ ਕੁਝ ਬਸਾ ਤੇ ਸਕੂਲ ਦਾ ਨਾਮ ਹੀ ਨਹੀਂ ਲਿਖਿਆ ਸੀ। ਚੈਕਿੰਗ ਕੀਤੇ ਗਏ ਸਕੂਲਾਂ ਵਿੱਚ ਕੇਸੀ ਪਬਲਿਕ ਸਕੂਲ , ਨੋਰਵਡ ਸਕੂਲ, ਮਾਊਂਟ ਕਾਰਮਲ ਸਕੂਲ ਬਲਾਚੋਰ, ਸਰਸਵਤੀ ਸਕੂਲ ਬਲਾਚੋਰ , ਬਲਾਚੌਰ ਪਬਲਿਕ ਸਕੂਲ ਪ੍ਰਕਾਸ਼ ਮਾਡਲ ਸਕੂਲ, ਗੁਰੂ ਰਾਮਦਾਸ ਸਕੂਲ , ਆਦਰਸ਼ ਬਾਲ ਵਿਦਿਆਲਿਆ , ਹੈਪੀ ਮਾਡਲ ਸਕੂਲ ਦੀਆਂ ਬੱਸਾਂ ਵੀ ਸ਼ਾਮਿਲ ਸਨ।ਉਹਨਾਂ ਵੱਲੋਂ ਕਿਹਾ ਗਿਆ ਕਿ ਅਗਰ ਸਕੂਲ ਪ੍ਰਬੰਧਨ ਰੂਟੀਨ ਵਿੱਚ ਹੀ ਆਪਣੇ ਸਕੂਲੀ ਬੱਸਾਂ ਤਾਂ ਜਾਇਜ਼ਾ ਕਰੇ ਤਾਂ ਆਉਣ ਵਾਲੇ ਭਵਿੱਖ ਵਿੱਚ ਬੱਚਿਆਂ ਨਾਲ ਕੋਈ ਵੀ ਹਾਦਸਾ ਹੋਣ ਤੋਂ ਬਚ ਸਕਦਾ ਹੈ। ਮੌਕੇ ਤੇ ਹਾਜ਼ਰ ਏਟੀਓ ਰਮਨਦੀਪ ਵੱਲੋਂ ਕਿਹਾ ਗਿਆ ਕਿ ਅਗਰ ਕੋਈ ਵੀ ਸਕੂਲੀ ਬਸ ਸੇਫ ਸਕੂਲ ਵਾਹਨ ਪੋਲਿਸੀ ਦੀਆਂ ਸ਼ਰਤਾਂ ਦੀ ਉਲੰਘਨਾ ਕਰਦੇ ਪਾਈ ਗਈ ਤਾਂ ਸਬੰਧਤ ਸਕੂਲ ਪ੍ਰਬੰਧਨ ਅਤੇ ਡਰਾਈਵਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਟੀਮ ਵੱਲੋਂ ਇਹ ਚੈਕਿੰਗ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਉਹਨਾਂ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਗਈ ਕਿ ਬੱਚਿਆਂ ਦੀ ਸੁਰੱਖਿਆ ਨੂੰ ਸਰਵ ਓਪਰੀ ਰੱਖਦੇ ਹੋਏ ਸਕੂਲੀ ਬੱਸਾਂ ਨੂੰ 30 ਅਪ੍ਰੈਲ ਤੱਕ ਅਪਡੇਟ ਕੀਤਾ ਜਾਵੇ ਤਾਂ ਜੋ ਆਣ ਵਾਲੇ ਸਮੇਂ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ । ਚੈਕਿੰਗ ਟੀਮ ਵਿੱਚ ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਟਰਾਂਸਪੋਰਟ ਵਿਭਾਗ ਤੋਂ ਰਮਨਦੀਪ ਸਿੰਘ ਏਟੀਓ, ਇੰਦਰਜੀਤ ਸਿੰਘ ਡੀਈਓ, ਅਤੇ ਜਿਲਾ ਬਾਲ ਸੁਰੱਖਿਆ ਯੂਨਿਟ ਤੋਂ ਰਜਿੰਦਰ ਕੌਰ ਬਾਲ ਸੁਰੱਖਿਆ ਅਫਸਰ, ਟਰੈਫਿਕ ਪੁਲਿਸ ਬਲਾਚੌਰ ਤੋ ਤਰਸੇਮ ਲਾਲ ਅਤੇ ਜਸਵਿੰਦਰ ਸਿੰਘ ਏਐਸਆਈ ਮੌਜੂਦ ਸਨ।

LEAVE A REPLY

Please enter your comment!
Please enter your name here