
ਸਿਰਮੌਰ ਗੀਤਕਾਰ ਇੰਦਰਜੀਤ ਹਸਨਪੁਰੀ ਜੀ ਦੇ ਜਿਉਂਦੇ ਜੀਅ ਉਨ੍ਹਾਂ ਬਾਰੇ ਇੱਕ ਕਿਤਾਬ ਸੰਪਾਦਿਤ ਹੋਈ ਸੀ। ਉਸ ਵਿੱਚ ਕਾਫ਼ੀ ਮੁੱਲਵਾਨ ਲੇਖ ਸਨ।
ਕਿਸੇ ਕਦਰਦਾਨ ਕੋਲ ਇਹ ਪੁਸਤਕ ਹੋਵੇ ਤਾਂ ਮੈਨੂੰ ਦੱਸ ਦੇਵੇ ਜਾਂ ਉਸ ਦੀ ਪੀ ਡੀ ਐੱਫ ਕਾਪੀ ਦੇਣ ਦੀ ਖੇਚਲ ਕਰੇ।
ਉਨ੍ਹਾਂ ਦੇ ਗੀਤ ਸੰਗ੍ਰਹਿ, ਕਵਿਤਾਵਾਂ ਦਾ ਸੰਗ੍ਰਹਿ ਕਿਰਤੀ ਕਿਰਤ ਕਰੇਂਦਿਆ ਤੇ ਇੱਕ ਗ਼ਜ਼ਲ ਸੰਗ੍ਰਹਿ ਹੋਵੇ ਤਾਂ ਦੱਸਣਾ। ਉਨ੍ਹਾਂ ਬਾਰੇ ਇੱਕ ਵੱਡ ਆਕਾਰੀ ਕਾਰਜ ਕਰਨ ਦਾ ਮਨ ਹੈ।
ਰੀਕਾਰਡ ਗੀਤਾਂ ਦੀ ਸੂਚੀ ਤਾਂ ਮਾਨਸਾ ਵਾਲੇ ਵੀਰ ਅਸ਼ੋਕ ਬਾਂਸਲ ਤੋਂ ਮਿਲ ਜਾਵੇਗੀ।
ਸੁਰਜੀਤ ਪਾਤਰ ਜੀ ਨੇ 1974-75 ਚ ਲਿਖਿਆ ਸੀ ਕਿ
ਰੇਤਾ ਉੱਤੋਂ ਪੈੜ ਮਿਟਦਿਆਂ, ਫਿਰ ਵੀ ਕੁਝ ਪਲ ਲੱਗਦੇ ਨੇ,
ਕਿੰਨੀ ਛੇਤੀ ਭੁੱਲ ਗਏ ਸਾਨੂੰ ਤੇਰੇ ਯਾਰ ਨਗਰ ਦੇ ਲੋਕ।
ਕਿਤੇ ਓਹੀ ਗੱਲ ਨਾ ਹੋਵੇ।
ਧੰਨਵਾਦ ਸਹਿਤ
ਗੁਰਭਜਨ ਗਿੱਲ