Home Punjab ਬੌਧਿਕ ਅਸਮਰੱਥਾ ਵਾਲੀਆਂ ਬੱਚੀਆਂ ਨੇ ਕੀਤਾ ਸੰਸਥਾ ਦਾ ਨਾਮ ਰੋਸ਼ਨ

ਬੌਧਿਕ ਅਸਮਰੱਥਾ ਵਾਲੀਆਂ ਬੱਚੀਆਂ ਨੇ ਕੀਤਾ ਸੰਸਥਾ ਦਾ ਨਾਮ ਰੋਸ਼ਨ

29
0


ਅੰਮ੍ਰਿਤਸਰ, 15 ਅਪ੍ਰੈਲ (ਰਾਜੇਸ਼ ਜੈਨ – ਭਗਵਾਨ ਭੰਗੂ) : ਸੰਸਥਾ ਸਹਿਯੋਗ ਹਾਫ ਵੇਅ ਹੋਮ ਅੰਮ੍ਰਿਤਸਰ ਜੋ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੀ ਹੈ ਦੀਆਂ ਬੱਚੀਆਂ ਦੇ ਸਭਿਆਾਚਾਰ ਮੁਕਾਬਲੇ ਕਰਵਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਬੌਧਿਕ ਤੌਰ ਤੇ ਅਪਾਹਜ ਬੱਚੀਆਂ ਲਈ ਉਤਰੀ ਜੋਨ ਸਭਿਆਚਰ ਮੁਕਾਬਲਾ (ਉਮੰਗ-2024) ਜੋ ਕਿ ਜੈਮਸ ਕੈਂਬਰਜ ਇੰਟਰਨੈਸ਼ਨਲ ਸਕੂਲ ਹੁਸਿਆਰਪੁਰ ਵਿਖੇ ਕਰਵਾਇਆ ਗਿਆ ਸੀ ਵਿੱਚ ਰਨਰ ਅਪ ਟਰਾਫੀ ਜਿੱਤਣ ’ਤੇ ਮੁਬਾਰਕਬਾਦ ਦਿੱਤੀ ਅਤੇ ਸਹਿਵਾਸਣਾ ਦੀ ਹੋਂਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਵਿਚ ਹੋਰ ਉਪਲਬਧੀਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚੀਆਂ ਵੱਲੋਂ ਗਰੁੱਪ ਡਾਂਸ, ਗਰੁੱਪ ਫੈਸ਼ਨ ਸ਼ੋਅ, ਕੋਰੀਓਗ੍ਰਾਫੀ ਵਿੱਚ ਆਪਣਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਸੈਕਿੰਡ ਰਨਰ ਅਪ ਟਰਾਫੀ ਹਾਸਲ ਕੀਤੀ ਹੈ।ਦੱਸਣਯੌਗ ਹੈ ਕਿ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਮੀਨਾ ਕੁਮਾਰੀ ਅਤੇ ਸੁਪਰਡੈਂਟ ਹੋਮ ਮਿਸ ਸਵਿਤਾ ਰਾਣੀ ਦੁਆਰਾ ਅਕਸਰ ਹੀ ਇਹਨਾਂ ਬੱਚੀਆਂ ਨੂੰ ਕੰਪੀਟੀਸ਼ਨਜ਼ ਵਿੱਚ ਭੇਜਿਆ ਜਾਂਦਾ ਹੈ । ਇਸ ਤੋਂ ਪਹਿਲਾਂ ਵੀ ਸੰਸਥਾ ਦੀਆਂ ਸਹਿਵਾਸਣਾਂ ਵਲੋਂ 2023 ਵਿੱਚ ਭਾਗ ਲਿਆ ਗਿਆ ਸੀ ਜਿਸ ਵਿੱਚ ਸਹਿਵਾਸਣਾਂ ਦੁਆਰਾ ਸਟੇਟ ਲੈਵਲ ਤੇ ਗਰੁੱਪ ਡਾਂਸ (ਭੰਗੜਾ) ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ ਸੀ।

LEAVE A REPLY

Please enter your comment!
Please enter your name here